ਲੁਧਿਆਣਾ: ਲੁਧਿਆਣਾ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਵਿੱਚ ਵੱਡੀ ਕਮੀ 82% ਦੇ ਕਰੀਬ ਮਾਮਲੇ ਘਟੇ ਹਨ। ਰਾਏਕੋਟ ਵਿੱਚ ਸਭ ਤੋਂ ਜਿਆਦਾ ਮਾਮਲੇ ਜਿਸ ਨੂੰ ਲੈ ਕੇ ਇੱਕ ਅਧਿਕਾਰੀ ਉੱਪਰ ਕਾਰਵਾਈ ਕੀਤੀ ਗਈ ਸੀ। ਹੁਣ ਤੱਕ ਲੁਧਿਆਣੇ ਵਿੱਚ ਆਏ ਕੁੱਲ 42 ਮਾਮਲੇ ਜਿਨਾਂ ਵਿੱਚੋਂ 37 ਖਿਲਾਫ ਮਾਮਲਾ ਦਰਜ ਕੀਤਾ ਗਿਆ।
ਕਿਸਾਨਾਂ ਵੱਲੋਂ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਈ
ਦੱਸ ਦੇਈਏ ਕਿ ਦਿਵਾਲੀ ਵਾਲੇ ਦਿਨਾਂ ਵਿੱਚ ਪੰਜਾਬ ਭਰ ਵਿੱਚ ਏ ਕਿਊ ਆਈ ਲੈਵਲ ਬਹੁਤ ਜਿਆਦਾ ਵਧੀਆ ਸੀ । ਕਿਹਾ ਜਾ ਰਿਹਾ ਸੀ ਕਿ ਦਿਵਾਲੀ ਦੀ ਆੜ ਵਿੱਚ ਕਿਸਾਨਾਂ ਵੱਲੋਂ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਈ ਗਈ ਹੈ । ਜਿਸ ਨੂੰ ਲੈ ਕੇ ਕਈ ਜਗ੍ਹਾ ਉੱਪਰ ਅਧਿਕਾਰੀਆਂ ਉੱਪਰ ਕਾਰਵਾਈ ਦੀ ਵੀ ਗੱਲ ਕਹੀ ਗਈ ਸੀ। ਉੱਥੇ ਹੀ ਅੱਜ ਪਰਾਲੀ ਜਲਾਉਣ ਨੂੰ ਲੈ ਕੇ ਲੁਧਿਆਣਾ ਦੇ ਏਡੀਸੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਕੀ ਲੁਧਿਆਣਾ ਵਿੱਚ 82% ਮਾਮਲੇ ਘਟੇ ਹਨ।
37 ਖਿਲਾਫ ਐਫਆਈਆਰ ਦਰਜ
ਇਸਦੀ ਜਾਣਕਾਰੀ ਦਿੰਦੇ ਹੋਏ ਏਡੀਸੀ ਅਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਵਾਰ ਲੁਧਿਆਣਾ ਵਿੱਚ ਪਰਾਲੀ ਜਲਾਉਣ ਦੇ ਮਾਮਲਿਆਂ ਵਿੱਚ ਵੱਡੀ ਕਮੀ ਆਈ ਹੈ। ਤਕਰੀਬਨ 82% ਦੇ ਕਰੀਬ ਇਹ ਘੱਟ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਹੁਣ 100 ਤੋਂ ਜਿਆਦਾ ਸਕਾਇਤਾ ਸਾਹਮਣੇ ਆਈਆਂ ਸਨ। ਜ਼ਿਆਦਾਤਰ ਝੂਠੀਆਂ ਪਾਈਆਂ ਗਈਆਂ ਪਰ ਲੁਧਿਆਣਾ ਵਿੱਚ 42 ਮਾਮਲੇ ਸਾਹਮਣੇ ਆਏ ਸਨ। ਜਿਨਾਂ ਵਿੱਚੋਂ 37 ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਪੰਜ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ।
42 ਮਾਮਲੇ ਆਏ ਸਾਹਮਣੇ
ਏਡੀਸੀ ਅਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਜ਼ਿਆਦਾਤਰ ਮਾਮਲੇ ਰਾਏਕੋਟ ਨਾਲ ਸੰਬੰਧਿਤ ਸਨ। ਇਸ ਕਾਰਨ ਰਾਏਕੋਟ ਦੇ ਨੋਡਲ ਅਫਸਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਉਹ ਕਿਸਾਨਾਂ ਦਾ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਨੇ ਸਾਡਾ ਸਾਥ ਦਿੱਤਾ ਅਤੇ ਹੁਣ ਤੱਕ ਸਿਰਫ 42 ਮਾਮਲੇ ਹੀ ਸਾਹਮਣੇ ਆਏ ਹਨ ਪਰ ਉਹ ਚਾਹੁੰਦੇ ਹਨ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੁਧਿਆਣਾ ਵਿੱਚ ਜੀਰੋ ਮਾਮਲਾ ਹੀ ਸਾਹਮਣੇ ਆਵੇ।