ਬਠਿੰਡਾ: ਪੰਜਾਬ ਵਿੱਚ ਆਏ ਦਿਨ ਕਤਲ, ਚੋਰੀ ਅਤੇ ਧੋਖਾਧੜੀ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ, ਕਈ ਘਟਨਾਵਾਂ ਦਾ ਅਜਿਹੀਆਂ ਹੁੰਦੀਆਂ ਹਨ, ਜਿੰਨ੍ਹਾਂ ਨੂੰ ਦੇਖਣ-ਸੁਣਨ ਤੋਂ ਬਾਅਦ ਮਨ ਵਿੱਚ ਇੱਕ ਹੀ ਸਵਾਲ ਆਉਂਦਾ ਹੈ ਕਿ ਸਾਡਾ ਪ੍ਰਸ਼ਾਸਨ ਕੀ ਕਰ ਰਿਹਾ ਹੈ? ਕੀ ਸਾਡੀ ਪੁਲਿਸ ਨੂੰ ਇਸ ਸੰਬੰਧੀ ਪੁਖ਼ਤਾ ਇੰਤਜ਼ਾਮ ਨਹੀਂ ਕਰਨੇ ਚਾਹੀਦੇ? ਕੀ ਸਾਡੇ ਪ੍ਰਸ਼ਾਸਨ ਨੂੰ ਲੋਕਾਂ ਦੀ ਸੁਰੱਖਿਆ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ? ਇੰਨ੍ਹਾਂ ਹੀ ਘਟਨਾਵਾਂ ਦੀ ਇੱਕ ਤਾਜ਼ਾ ਉਦਾਹਰਣ ਬਠਿੰਡਾ ਵਿੱਚ ਮਿਲੀ ਹੈ, ਜਿੱਥੇ ਚੋਰ ਬਿਲਕੁੱਲ ਨਿਡਰ ਹੋ ਕੇ ਅਤੇ ਆਰਾਮ ਨਾਲ ਆਪਣੇ ਉਦੇਸ਼ ਨੂੰ ਪੂਰਾ ਕਰ ਰਹੇ ਹਨ।
ਦਰਅਸਲ, ਬੀਤੀ ਰਾਤ ਬਠਿੰਡਾ ਦੇ ਮੇਲਾ ਰਾਮ ਰੋਡ ਉਤੇ ਸਥਿਤ ਇੱਕ ਮੈਡੀਕਲ ਸਟੋਰ ਉਤੇ ਕਾਰ ਵਿੱਚ ਆਏ ਚੋਰਾਂ ਨੇ ਸ਼ਟਰ ਤੋੜ ਕੇ ਲੱਖਾਂ ਰੁਪਏ ਦੀ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਪੁਲਿਸ ਚੌਂਕੀ ਤੋਂ ਮਹਿਜ਼ ਕੁਝ ਦੂਰੀ ਉਤੇ ਵਾਪਰੀ ਇਸ ਘਟਨਾ ਨਾਲ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਉਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ।
ਚੋਰਾਂ ਨੇ ਮੈਡੀਕਲ ਸਟੋਰ ਦੇ ਗੱਲੇ ਵਿੱਚ ਪਿਆ ਕਰੀਬ ਸਵਾ ਲੱਖ ਰੁਪਿਆ ਅਤੇ ਸਟੋਰ ਵਿੱਚ ਪਿਆ ਸਮਾਨ ਚੋਰੀ ਕਰ ਲਿਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਚੋਰੀ ਦੀ ਇਸ ਘਟਨਾ ਤੋਂ ਕੁਝ ਘੰਟਿਆਂ ਬਾਅਦ ਹੀ ਸ਼ਟਰ ਖੁੱਲਾ ਵੇਖ ਕੇ ਇੱਕ ਨੌਜਵਾਨ ਵੱਲੋਂ ਮੈਡੀਕਲ ਸਟੋਰ ਉਤੇ ਪਿਆ ਲੈਪਟਾਪ ਵੀ ਚੋਰੀ ਕਰ ਲਿਆ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਅਤੇ ਫਿਲਹਾਲ ਮੌਕੇ ਉਤੇ ਪਹੁੰਚੀ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
- ਵੈਟਰਨਰੀ ਹਸਪਤਾਲ ਦੀ ਖੰਡਰ ਇਮਾਰਤ ਵਿੱਚ ਲੱਗੀ ਅੱਗ ਨੇ ਪਾਈ ਭਾਜੜ, ਵੇਖੋ ਵੀਡੀਓ - fire broke veterinary hospital
- 'ਆਪ' ਲਈ ਅਣਖ ਦਾ ਸਵਾਲ ਬਣੀ ਜਲੰਧਰ ਦੀ ਜਿਮਨੀ ਚੋਣ - Jalandhar West Assembly bypoll
- ਵੱਧਦੀ ਗਰਮੀ ਅਤੇ ਬਿਜਲੀ ਦੇ ਕੱਟਾਂ ਕਾਰਨ ਹਾਲ ਬੇਹਾਲ, ਲੁਧਿਆਣਾ ਦੇ ਕਈ ਇਲਾਕਿਆਂ ਵਿੱਚ ਪਾਣੀ ਦੀ ਕਿੱਲਤ ਤੋਂ ਲੋਕ ਪ੍ਰੇਸ਼ਾਨ - water shortage in Ludhiana
ਇਸ ਦੌਰਾਨ ਮੈਡੀਕਲ ਸਟੋਰ ਦੇ ਮਾਲਕ ਮੰਗਤ ਗਰਗ ਨੇ ਕਿਹਾ ਕਿ ਪੁਲਿਸ ਚੌਂਕੀ ਦੇ ਨੇੜੇ ਚੋਰੀ ਦੀ ਘਟਨਾ ਵਾਪਰ ਜਾਣੀ ਆਪਣੇ ਆਪ ਵਿੱਚ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ, ਚੋਰਾਂ ਨੇ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਗੱਲੇ ਵਿੱਚੋਂ ਕਰੀਬ ਸਵਾ ਲੱਖ ਰੁਪਿਆ ਅਤੇ ਹੋਰ ਸਮਾਨ ਚੋਰੀ ਕਰ ਲਿਆ ਹੈ। ਸਾਡੀ ਪੁਲਿਸ ਨੂੰ ਇਸ ਸੰਬੰਧੀ ਗੰਭੀਰ ਕਦਮ ਚੁੱਕਣੇ ਚਾਹੀਦੇ ਹਨ।