ਰੂਪਨਗਰ: ਪੰਜਾਬ 'ਚ ਦਿਨ-ਬ-ਦਿਨ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਜਿਸ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਹੈ। ਤਾਜ਼ਾ ਮਾਮਲਾ ਫਗਵਾੜਾ ਦੇ ਪਲਾਹੀ ਰੋਡ 'ਤੇ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਬੀਤੀ ਰਾਤ ਰੋਪੜ ਵਿੱਚ ਦੋ ਮੋਬਾਇਲ ਦੀਆਂ ਦੁਕਾਨਾਂ ਉੱਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ । ਜਾਣਕਾਰੀ ਅਨੁਸਾਰ ਇੱਕ ਦੁਕਾਨ ਵਿੱਚੋਂ ਕਰੀਬ 30 ਤੋਂ 35 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਦੂਸਰੀ ਦੁਕਾਨ ਵਿੱਚ ਮੌਜੂਦ ਮੋਬਾਇਲ ਫੋਨ ਅਤੇ ਡੀਵੀਆਰ ਆਦਿ ਸਮਾਨ ਚੋਰੀ ਹੋਇਆ ਹੈ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਅਤੇ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਗਈ ਕਿ ਜਲਦ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਜੋ ਉਹਨਾਂ ਦਾ ਸਮਾਨ ਚੋਰੀ ਹੋਇਆ ਹੈ, ਉਸ ਨੂੰ ਬਰਾਮਦ ਕਰਵਾਇਆ ਜਾਵੇ। ਇਸ ਮੌਕੇ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਵੀ ਮੌਕੇ ਉੱਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਰੋਪੜ ਸ਼ਹਿਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਦੁਕਾਨਾਂ ਉੱਤੇ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਹਨ, ਜਿਸ ਤੋਂ ਬਾਅਦ ਜਦੋਂ ਪ੍ਰਸ਼ਾਸਨ ਨੂੰ ਇਹ ਸਵਾਲ ਕੀਤਾ ਗਿਆ ਕਿ ਕੀ ਕੋਈ ਚੋਰ ਗਿਰੋਹ ਸ਼ਹਿਰ ਵਿੱਚ ਘੁੰਮ ਰਿਹਾ ਹੈ ਤਾਂ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੱਲੋਂ ਇਹ ਕਿਹਾ ਗਿਆ ਕਿ ਫਿਲਹਾਲ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਪਰ ਸੀਸੀਟੀਵੀ ਦੀ ਫੁਟੇਜ਼ ਦੇ ਨਾਲ ਭਾਲ ਕੀਤੀ ਜਾ ਰਹੀ ਹੈ ਅਤੇ ਜਿੰਨਾ ਵਿਅਕਤੀਆਂ ਵੱਲੋਂ ਵੀ ਇੰਨ੍ਹਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ, ਉਹਨਾਂ ਨੂੰ ਜਲਦ ਹੀ ਗ੍ਰਫਤਾਰ ਕੀਤਾ ਜਾਵੇਗਾ।
- ਇੱਕ ਵਾਰ ਫਿਰ ਸਿੱਖ ਭਾਵਨਾਵਾਂ ਹੋਈਆਂ ਤਾਰ-ਤਾਰ, ਗੁਰੂ ਘਰ ਦੇ ਲੰਗਰ ਹਾਲ 'ਚ ਮੀਟ ਲੈ ਕੇ ਪਹੁੰਚਿਆਂ ਵਿਅਕਤੀ, ਦੇਖੋ ਵੀਡੀਓ - religious sentiments hurting
- ਟਿਕਟ ਪਿੱਛੇ ਅਕਾਲੀ ਦਲ 'ਚ ਗੜਬੜੀ, ਲੱਗਿਆ ਵੱਡਾ ਝਟਕਾ, ਸੁਖਬੀਰ ਬਾਦਲ ਤੋਂ ਨਾਰਾਜ਼ ਡਿੰਪੀ ਢਿੱਲੋਂ ਨੇ ਦੇ ਦਿੱਤਾ ਅਸਤੀਫ਼ਾ - dimpy dhillon leave SAD
- ਰਾਤੋ ਰਾਤ ਅਮੀਰ ਹੋਣ ਦੇ ਚੱਕਰਾਂ 'ਚ ਫਸੇ ਦੋ ਆਡਿਟ ਅਧਿਕਾਰੀ, ਵਿਜੀਲੈਂਸ ਨੇ ਰਿਸ਼ਵਤ ਲੈਂਦੇ ਕੀਤੇ ਕਾਬੂ - VIGILANCE ARRESTED TWO PERSON
ਦੁਕਾਨਦਾਰਾਂ ਦਾ ਕਹਿਣਾ ਹੈ ਕੀ ਅਜਿਹੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ ਅਤੇ ਪੁਲਿਸ ਨੂੰ ਚੌਕਸੀ ਵਰਤਣੀ ਚਾਹੀਦੀ ਹੈ, ਖਾਸ ਤੌਰ 'ਤੇ ਰਾਤ ਦੇ ਸਮੇਂ ਪੀਸੀਆਰ ਦੀਆਂ ਟੀਮਾਂ ਵਧਾਉਣੀਆਂ ਚਾਹੀਦੀਆਂ ਹਨ ਤਾਂ ਜੋ ਅਜਿਹੀਆਂ ਘਟਨਾਵਾਂ ਹੋਣ ਤੋਂ ਰੋਕੀਆਂ ਜਾ ਸਕਣ।