ਅੰਮ੍ਰਿਤਸਰ : ਸੁਬੇ ਵਿੱਚ ਵੱਧ ਰਹੇ ਨਸ਼ੇ ਨੂੰ ਠੱਲ ਪਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਸਖਤੀ ਕੀਤੀ ਜਾ ਰਹੀ ਹੈ, ਪਰ ਉਥੇ ਹੀ ਇਸ ਮੁਹਿੰਮ ਨੂੰ ਢਾਅ ਲਾਉਣ ਵਾਲੇ ਵੀ ਪਿੱਛੇ ਨਹੀਂ ਹਨ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਰਾਮਬਾਗ ਇਲਾਕੇ ਦੇ ਵਿੱਚ ਜਿਥੇ ਧੜਲੇ ਨਾਲ ਵਿਕ ਰਹੀ ਨਜਾਇਜ਼ ਸ਼ਰਾਬ ਦੀ ਜਦੋਂ ਐਕਸਾਈਜ਼ ਵਿਭਾਗ ਤੇ ਪੁਲਿਸ ਨੂੰ ਸੂਚਨਾ ਮਿਲੀ ਤਾਂ ਐਕਸਾਈਜ਼ ਵਿਭਾਗ ਵੱਲੋਂ ਇਲਾਕੇ ਵਿੱਚ ਰੇਡ ਕੀਤੀ ਗਈ। ਇਸ ਦੌਰਾਨ ਰਾਮਬਾਗ ਇਲਾਕੇ ਦੇ ਰਹਿਣ ਵਾਲੇ ਇਲਾਕਾ ਵਾਸੀਆਂ ਵੱਲੋਂ ਇਕੱਠੇ ਹੋ ਕੇ ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਤੇ ਪੁਲਿਸ ਮੁਲਾਜ਼ਮਾਂ ਦੇ ਨਾਲ ਬਹਿਸਬਾਜੀ ਸ਼ੁਰੂ ਕਰ ਦਿੱਤੀ ਅਤੇ ਦੇਖਦੇ ਹੀ ਦੇਖਦੇ ਇਲਾਕਾ ਵਾਸੀਆਂ ਵੱਲੋਂ ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ ਵੀ ਕੀਤੀ ਗਈ।
ਹਸਪਤਾਲ 'ਚ ਭਰਤੀ ਜ਼ਖਮੀ ਪੁਲਿਸ ਮੁਲਾਜ਼ਮ : ਜਿਸ ਤੋਂ ਬਾਅਦ ਜਖਮੀ ਹਾਲਤ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ, ਉੱਥੇ ਹੀ ਜ਼ਖਮੀ ਪੁਲਿਸ ਮੁਲਾਜ਼ਮਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਰਾਮਬਾਗ ਇਲਾਕੇ ਦੇ ਵਿੱਚ ਨਜਾਇਜ਼ ਸ਼ਰਾਬ ਧੜੱਲੇ ਨਾਲ ਵਿਕ ਰਹੀ ਹੈ ਅਤੇ ਰੋਜ਼ਾਨਾ ਹੀ ਇੱਥੇ ਨਜਾਇਜ਼ ਸ਼ਰਾਬ ਵਿਕਦੀ ਹੈ। ਜਿਸ ਕਰਕੇ ਐਕਸਾਈਜ਼ ਵਿਭਾਗ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਨਾਲ ਇਸ ਇਲਾਕੇ ਵਿੱਚ ਰੇਡ ਕੀਤੀ ਗਈ ਸੀ ਤਾਂ ਨਤੀਜੇ ਵੱਜੋਂ ਇਹ ਹਲਾਤ ਹੋਏ ਹਨ।
- ਲੁਧਿਆਣਾ ਦੀ ਪਾਇਲ ਹਲਕਾ ਭਾਜਪਾ ਦੀ ਮੀਟਿੰਗ 'ਚ ਚੱਲੇ ਮੇਜ਼ ਅਤੇ ਕੁਰਸੀਆਂ, ਦੇਖੋ ਵੀਡੀਓ - bjp booth conference
- ਭਾਜਪਾ ਦੇ ਨਾਲ-ਨਾਲ ਆਪ ਉਮੀਦਵਾਰ ਵੀ ਘੇਰ ਰਹੀ ਪੰਜਾਬ ਦੀ ਜਨਤਾ; ਕਈ ਪਿੰਡਾਂ 'ਚ ਨਾ ਵੜ੍ਹਨ ਦੀ ਸਲਾਹ, ਸਿਆਸੀ ਪਾਰਟੀਆਂ ਲਈ ਵੱਡੀ ਚੁਣੌਤੀ - Election Campaign In Punjab
- ਪਤੀ ਨੂੰ ਪੁਲਿਸ ਨੇ ਮਾਰਿਆ; ਫਿਰ ਲੋਕ ਸਭਾ ਸੀਟ ਲਈ ਟਿਕਟ ਮਿਲੀ, ਲੁਧਿਆਣਾ ਦੀ ਹੁਣ ਤੱਕ ਦੀ ਇਕਲੌਤੀ ਮਹਿਲਾ ਸਾਂਸਦ ਨੇ ਸਾਂਝੇ ਕੀਤੇ ਸਿਆਸੀ ਤਜ਼ੁਰਬੇ - Ex MP Rajinder Kaur Bulara
ਇਸ ਮੌਕੇ ਥਾਣਾ ਰਾਮ ਬਾਗ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੇਗੀ ਰਾਮਬਾਗ ਇਲਾਕੇ ਦੇ ਵਿੱਚ ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਤੇ ਪੁਲਿਸ ਮੁਲਾਜ਼ਮਾਂ ਦੇ ਨਾਲ ਇਲਾਕਾ ਵਾਸੀਆਂ ਨੇ ਹੱਥੋਂਪਾਈ ਕੀਤੀ ਹੈ ਅਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਲਾਕਾ ਵਾਸੀਆਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਪਹਿਲਾਂ ਵੀ ਅਜਿਹੇ ਮਾਮਲਿਆਂ ਦੀ ਸੁਚਨਾ ਮਿਲਦੀ ਰਹੀ ਹੈ ਪਰ ਜਦ ਵੀ ਕਾਰਵਾਈ ਕਰਨ ਦੀ ਗੱਲ ਆਉਂਦੀ ਹੈ, ਸ਼ਿਕਾਇਤ ਕਰਨ ਵਾਲੇ ਵੀ ਪਿਛੇ ਹੱਟ ਜਾਂਦੇ ਹਨ। ਉਹਨਾਂ ਕਿਹਾ ਕਿ ਸਥਾਨਕ ਪੁਲਿਸ ਇਸ ਸਬੰਧੀ ਕਾਰਵਾਈ ਕਿਉਂ ਨਹੀਂ ਕਰ ਰਹੀ ਇਸ ਦੀ ਵੀ ਜਾਂਚ ਕਰਵਾਈ ਜਾਵੇਗੀ।