ਪਟਿਆਲਾ: ਪਟਿਆਲਾ ਪੁਲਿਸ ਨੂੰ ਉਸ ਮੌਕੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਅਤੇ ਸਮੂਹ ਟੀਮ ਵੱਲੋਂ ਬੀਤੇ ਕੱਲ ਇੱਕ ਮਾਲੂਮ ਮੋਨੇ ਵਿਅਕਤੀ ਵੱਲੋਂ ਬਜੁਰਗ ਔਰਤ ਦੇ ਕੰਨ ਵਿੱਚੋ ਸੋਨੇ ਦੀ ਵਾਲੀ ਝਪਟ ਕੇ ਫਰਾਰ ਹੋ ਗਿਆ ਸੀ, ਨੂੰ 24 ਘੰਟਿਆ ਵਿੱਚ ਟਰੇਸ ਕਰਕੇ ਕਾਬੂ ਕੀਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਉਪ ਕਪਤਾਨ ਪੁਲਿਸ ਸੰਜੀਵ ਸਿੰਗਲਾ ਪੀ.ਪੀ.ਐਸ ਸਿਟੀ -। ਪਟਿਆਲਾ ਨੇ ਦੱਸਿਆ ਕਿ ਵਰੁਣ ਸ਼ਰਮਾਂ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਅਤੇ ਮਹੁਮੰਦ ਸਰਫਰਾਜ ਆਲਮ ਆਈ.ਪੀ.ਐਸ ਕਪਤਾਨ ਪੁਲਿਸ ਸਿਟੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾ ਹੇਠ ਮਾੜੇ ਅਨਸਰਾ ਅਤੇ ਲੁੱਟਾ ਖੋਹਾ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਵੱਡੀ ਮੁਹਿੰਮ ਦੇ ਤਹਿਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਅਤੇ ਟੀਮ ਵੱਲੋ ਬਜੁਰਗ ਔਰਤ ਦੀਆਂ ਵਾਲੀਆਂ ਝਪਟਣ ਵਾਲੇ ਵਿਅਕਤੀ ਨੂੰ 24 ਘੰਟਿਆ ਵਿੱਚ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਮਿਤੀ 09.4.2024 ਦਿਨ ਮੰਗਲਵਾਲ ਨੂੰ ਇੱਕ ਬਜੂਰਗ ਔਰਤ ਫੂਲਾ ਦੇਵੀ ਉਮਰ ਕਰੀਬ 66 ਸਾਲ ਜੋ ਕਿ ਸੱਟ ਲੱਗਣ ਕਰਕੇ ਤੁਰਨ ਫਿਰਨ ਤੋਂ ਅਸਮਰੱਥ ਹੋਣ ਕਰਕੇ ਉਹ ਆਪਣੇ ਘਰ ਰੋਜ਼ ਵਾਂਗ ਕਲੋਨੀ ਗਲੀ ਨੰਬਰ 4 ਦੇ ਮੇਨ ਗੇਟ 'ਤੇ ਕੁਰਸੀ ਉੱਪਰ ਬੈਠੀ ਸੀ ਅਤੇ ਉਸਦਾ ਪਰਿਵਾਰ ਅੰਦਰ ਘਰ ਵਿੱਚ ਕੰਮ ਕਾਰ ਕਰ ਰਿਹਾ ਸੀ ਤਾਂ ਸਮਾਂ ਕਰੀਬ 10.30 ਏ.ਐਮ ਪਰ ਇੱਕ ਨਾ ਮਾਲੂਮ ਮੋਨੇ ਵਿਅਕਤੀ ਨੇ ਬਜੁਰਗ ਔਰਤ ਨੂੰ ਜਬਰਦਸਤੀ ਫੜ ਕੇ ਉਸਦੇ ਸੱਜੇ ਕੰਨ ਵਿੱਚੋ ਸੋਨੇ ਦੀ ਵਾਲੀ ਝਪਟ ਕੇ ਬਜੁਰਗ ਔਰਤ ਨੂੰ ਗਲੀ ਵਿੱਚ ਸੁੱਟ ਕੇ ਭੱਜ ਗਿਆ।
ਪਰਿਵਾਰਕ ਮੈਂਬਰਾਂ ਵੱਲੋ ਨਾ ਮਾਲੂਮ ਵਿਅਕਤੀ ਨੂੰ ਪਿੱਛਾ ਕਰਕੇ ਫੜਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਨਾ ਮਾਲੂਮ ਵਿਅਕਤੀ ਪਹਿਲਾ ਤੋਂ ਸਟਾਰਟ ਖੜੀ ਆਪਣੀ ਮੋਟਰਸਾਇਕਲ 'ਤੇ ਸਵਾਰ ਹੋ ਕਿ ਮੌਕੇ ਤੋਂ ਭੱਜ ਗਿਆ। ਦੱਸ ਦਈਏ ਕਿ ਇਹ ਸਾਰੀ ਘਟਨਾ ਮੁਦਈ ਦੇ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰਾ ਵਿੱਚ ਕੈਦ ਹੋ ਗਈ ਸੀ। ਗੁਰਮੇਲ ਥਾਣਾ ਕੋਤਵਾਲੀ ਪਟਿਆਲਾ ਵੱਲੋ ਬਜੁਰਗ ਔਰਤ ਦੇ ਪੋਤੇ ਦੇ ਬਿਆਨ ਦੇ ਅਧਾਰ 'ਤੇ ਮੁਕਦਮਾ ਨੰਬਰ 72 ਮਿਤੀ 9.4.2024 ਅ/ਧ 379-ਬੀ ਆਈ ਪੀ ਸੀ ਥਾਣਾ ਕੋਤਵਾਲੀ ਪਟਿਆਲਾ ਬਰਖਿਲਾਫ ਨਾ ਮਾਲੂਮ ਵਿਅਕਤੀ ਦੇ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਦੌਰਾਨੇ ਤਫਤੀਸ਼ ਮੁੱਖ ਅਫਸਰ ਕੋਤਵਾਲੀ ਅਤੇ ਟੀਮ ਵੱਲੋਂ ਫੁਰਤੀ ਨਾਲ ਕਾਰਵਾਈ ਕਰਦੇ ਹੋਏ ਮਾਲੂਮ ਦੋਸ਼ੀ ਨੂੰ 24 ਘੰਟਿਆਂ ਵਿੱਚ ਟਰੇਸ ਕਰਕੇ ਕਾਬੂ ਕੀਤਾ ਗਿਆ। ਮੁਲਜ਼ਮ ਦੀ ਪਹਿਚਾਣ ਪਰਮਿੰਦਰ ਸਿੰਘ ਉਰਫ ਬਿੰਦਰ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਬੁਰੜ ਥਾਣਾ ਸਦਰ ਪਾਤੜਾਂ ਜਿਲਾ ਪਟਿਆਲਾ ਵਜੋਂ ਹੋਈ ਹੈ। ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਉਕਤ ਨੂੰ 24 ਘੰਟਿਆ ਦੇ ਵਿੱਚ ਵਿੱਚ ਗ੍ਰਿਫਤਾਰ ਕਰਨ ਵਿੱਚ ਕੋਤਵਾਲੀ ਪੁਲਿਸ ਨੇ ਸਫਲਤਾ ਹਾਸਿਲ ਕੀਤੀ ਹੈ। ਮੁਲਜ਼ਮ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ। ਜਿਸ ਤੋਂ ਹੋਰ ਵੀ ਲੁੱਟਾ ਖੋਹਾਂ ਦੇ ਖੁਲਾਸੇ ਹੋਣ ਦੀ ਉਮੀਦ ਹੈ।