ਕਪੂਰਥਲਾ: ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ ਇਨਸਾਨੀਅਤ ਦੀ ਭਲਾਈ ਦੇ ਲਈ ਪੂਰੀ ਦੁਨੀਆਂ ਭਰ ਦੇ ਵਿੱਚ ਆਪਣੇ ਉਪਦੇਸ਼ ਅਤੇ ਵਿਚਾਰਾਂ ਨੂੰ ਘਰ-ਘਰ ਪਹੁੰਚਾਇਆ। ਜਿਸ ਤੋਂ ਪ੍ਰਭਾਵਿਤ ਹੁੰਦਿਆਂ ਅੱਜ ਦੇ ਦੌਰ ਵਿੱਚ ਵੀ ਅਜਿਹੇ ਇਨਸਾਨ ਹਨ ਕਿ ਉਹਨਾਂ ਦੇ ਹੀ ਫਲਸਫੇ ਉੱਤੇ ਚਲਦਿਆਂ ਅੱਜ ਪੂਰੀ ਦੁਨੀਆਂ ਭਰ ਦੇ ਹਰ ਕੋਨੇ ਵਿੱਚ ਜਾ ਕੇ ਗਿਆਨ ਦਾ ਭੰਡਾਰ ਵੰਡ ਰਹੇ ਹਨ।
800 ਕਰੋੜ ਆਬਾਦੀ ਤੱਕ ਸੰਦੇਸ਼ ਪਹੁੰਚਾਉਣ ਦਾ ਯਤਨ: ਬਾਣੀ ਦੇ ਪ੍ਰਚਾਰ ਨਾਲ ਡਿਪਰੈਸ਼ਨ ਦੇ ਵਿੱਚ ਗਏ ਕਈ ਨੌਜਵਾਨ ਠੀਕ ਹੁੰਦੇ ਦਿਖਾਈ ਦੇ ਰਹੇ ਹਨ ਅਤੇ ਇੱਕ ਚੰਗੇ ਮੁਕਾਮ ਉੱਤੇ ਪਹੁੰਚ ਆਪਣੀ ਮੰਜਿਲ ਨੂੰ ਹਾਸਿਲ ਕਰ ਰਹੇ ਹਨ ਪਰ ਇਹ ਸ਼ਖਸ ਆਖਿਰ ਹੈ ਕੌਣ। ਦਰਅਸਲ ਇਹ ਸ਼ਖਸ ਦਾ ਨਾਮ ਮਾਸਟਰ ਜੀ ਹੈ। ਜੋ ਖੁਦ ਇੱਕ ਹਿੰਦੂ ਪਰਿਵਾਰ ਦੇ ਨਾਲ ਸੰਬੰਧਿਤ ਹੈ ਪਰ ਇਸ ਦਾ ਮਿਸ਼ਨ ਦੁਨੀਆਂ ਭਰ ਦੀ 800 ਕਰੋੜ ਅਬਾਦੀ ਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਅਤੇ ਉਪਚਾਰਾਂ ਨਾਲ ਜੋੜਨਾ ਹੈ। ਮਾਸਟਰ ਜੀ ਨੂੰ ਲੱਗਦਾ ਹੈ ਕਿ ਜੋ ਉਹ ਕੰਮ ਕਰ ਰਹੇ ਹਨ। ਉਸ ਨਾਲ ਬਹੁਤ ਸਾਰੇ ਲੋਕ ਉਹਨਾਂ ਨਾਲ ਜੁੜ ਰਹੇ ਹਨ ਅਤੇ ਕਈ ਨੌਜਵਾਨ ਜਿਹੜੇ ਡਿਪਰੈਸ਼ਨ ਵਰਗੀ ਬਿਮਾਰੀ ਦਾ ਸ਼ਿਕਾਰ ਹੋਏ ਹਨ ਉਹ ਉਸ ਤੋਂ ਬਾਹਰ ਨਿਕਲ ਰਹੇ ਹਨ।
- ਰਵਨੀਤ ਬਿੱਟੂ ਦੀ ਜਾਇਦਾਦ 'ਚ ਵਾਧਾ ਵੇਖ ਤੁਸੀਂ ਵੀ ਹੋਵੋਗੇ ਹੈਰਾਨ !, ਜਾਨਣ ਲਈ ਪੜ੍ਹੋ ਖ਼ਾਸ ਰਿਪੋਰਟ - Property details of Ravneet Bittu
- CIA ਸਟਾਫ਼ ਨੂੰ ਮਿਲੀ ਸਫ਼ਲਤਾ, 260 ਗ੍ਰਾਮ ਹੈਰੋਇਨ ਸਮੇਤ ਕਾਰ ਸਵਾਰ ਤਿੰਨ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ, ਦੇਖੋ ਤਸਵੀਰਾਂ - Three drug smugglers arrested
- ਸ਼੍ਰੀ ਅਨੰਦਪੁਰ ਸਾਹਿਬ ਤੋਂ ਆਪ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਵੱਲੋਂ ਰੋਪੜ ਵਿਖੇ ਭਰੇ ਗਏ ਨਾਮਜਦਗੀ ਫਾਰਮ - AAP candidate Malvinder Singh Kang
ਸਾਂਝੇ ਕੀਤੇ ਵਿਚਾਰ: ਇਸ ਵਿੱਚ ਵੱਡੀ ਗੱਲ ਇਹ ਹੈ ਕਿ ਉਹ ਸਿੱਖ ਧਰਮ ਦੇ ਇਤਿਹਾਸ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਉੱਤੇ ਚੱਲਦਿਆਂ ਆਪਣੇ ਜੀਵਨ ਵਿੱਚ ਸੁਧਾਰ ਲਿਆ ਰਹੇ ਹਨ। ਇਸ ਦੌਰਾਨ ਉਹਨਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਅਤੇ ਇਨਸਾਨੀਅਤ ਦੀ ਭਲਾਈ ਦੇ ਲਈ ਕਈ ਵਿਚਾਰ ਪੇਸ਼ ਕੀਤੇ।