ETV Bharat / state

ਅੰਮ੍ਰਿਤਸਰ ਦੇ ਰਹਿਣ ਵਾਲੇ ਇੱਕ ਨੌਜਵਾਨ ਤੇਜਪਾਲ ਸਿੰਘ ਦੀ ਯੂਕ੍ਰੇਨ ਦੇ ਬਾਰਡਰ ਤੇ ਹੋਈ ਮੌਤ - Ukraine Punjabi Youth Death - UKRAINE PUNJABI YOUTH DEATH

The Death Of Young Man In Ukraine: ਅੰਮ੍ਰਿਤਸਰ, ਯੂਕ੍ਰੇਨ ਤੇ ਰੂਸ ਦੇ ਵਿੱਚ ਚੱਲ ਰਹੀ ਜੰਗ ਨੂੰ ਲੈ ਕੇ ਅੰਮ੍ਰਿਤਸਰ ਦੇ ਤੇਜਪਾਲ ਸਿੰਘ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਰਹਿਣ ਵਾਲੇ ਇੱਕ ਨੌਜਵਾਨ ਤੇਜਪਾਲ ਸਿੰਘ ਦੀ ਯੂਕਰੇਨ ਦੇ ਬਾਰਡਰ ਤੇ ਮੌਤ ਹੋ ਗਈ ਹੈ। ਪੜ੍ਹੋ ਪੂਰੀ ਖਬਰ...

UKRAINE PUNJABI YOUTH DEATH
ਯੂਕ੍ਰੇਨ ਬਾਰਡਰ ਤੇ ਨੌਜਵਾਨ ਦੀ ਮੌਤ (Etv Bharat (ਰਿਪੋਰਟ - ਪੱਤਰਕਾਰ, ਅੰਮ੍ਰਿਤਸਰ))
author img

By ETV Bharat Punjabi Team

Published : Jun 12, 2024, 2:25 PM IST

Updated : Jun 12, 2024, 3:24 PM IST

ਯੂਕ੍ਰੇਨ ਬਾਰਡਰ ਤੇ ਨੌਜਵਾਨ ਦੀ ਮੌਤ (Etv Bharat (ਰਿਪੋਰਟ - ਪੱਤਰਕਾਰ, ਅੰਮ੍ਰਿਤਸਰ))

ਅੰਮ੍ਰਿਤਸਰ : ਅੰਮ੍ਰਿਤਸਰ, ਯੂਕ੍ਰੇਨ ਤੇ ਰੂਸ ਦੇ ਵਿੱਚ ਚੱਲ ਰਹੀ ਜੰਗ ਨੂੰ ਲੈ ਕੇ ਅੰਮ੍ਰਿਤਸਰ ਦੇ ਤੇਜਪਾਲ ਸਿੰਘ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਸਾਹਮਣੇ ਆਈ ਹੈ। ਇਸ ਮੌਕੇ ਮ੍ਰਿਤਕ ਤੇਜਪਾਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਤੇਜਪਾਲ ਟੂਰਿਸਟ ਵੀਜੇ ਤੇ 12 ਜਨਵਰੀ ਨੂੰ ਭਾਰਤ ਤੋਂ ਰੂਸ ਗਿਆ ਸੀ। ਉਨ੍ਹਾਂ ਨੂੰ ਦੱਸਿਆ ਕਿ ਮ੍ਰਿਤਕ ਤੇਜਪਾਲ ਦੇ ਪਹਿਲਾ ਵੀ ਕਈ ਦੋਸਤ ਰੂਸ ਗਏ ਸਨ ਜਿਨਾਂ ਦੇ ਕਹਿਣ ਤੇ ਮ੍ਰਿਤਕ ਤੇਜਪਾਲ ਵੀ ਰੂਸ ਗਿਆ ਪਰ, ਉਹ ਭਾਰਤ ਤੋਂ ਟੂਰਿਸਟ ਵੀਜੇ ਤੇ ਰੂਸ ਗਿਆ ਸੀ ਉੱਥੇ ਜਾ ਕੇ ਉਨ੍ਹਾਂ ਦੱਸਿਆ ਕਿ ਉਸ ਨੂੰ ਜ਼ਬਰਦਸਤੀ ਰੂਸ ਦੀ ਸੈਨਾ ਵਿੱਚ ਭਰਤੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਆਖਰੀ ਵਾਰ ਉਨ੍ਹਾਂ ਨੂੰ ਤਿੰਨ ਮਾਰਚ ਨੂੰ ਤੇਜਪਾਲ ਸਿੰਘ ਦਾ ਫੋਨ ਆਇਆ ਸੀ ਕਿ ਉਹ ਬਾਰਡਰ 'ਤੇ ਜਾ ਰਿਹਾ ਹੈ। ਉਸ ਤੋਂ ਬਾਅਦ ਉਨ੍ਹਾਂ ਨੂੰ ਤੇਜਪਾਲ ਸਿੰਘ ਦਾ ਕੋਈ ਵੀ ਫੋਨ ਨਹੀਂ ਆਇਆ।

ਟੂਰਿਸਟ ਵਿਜੇ ਤੇ ਰੂਸ ਲਈ ਹੋਇਆ ਰਵਾਨਾ : ਇਸ ਮੌਕੇ ਮ੍ਰਿਤਕ ਤੇਜਪਾਲ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਨੇ ਕਦੇ ਨਹੀਂ ਸੀ ਸੋਚਿਆ ਕਿ ਤੇਜਪਾਲ ਸਿੰਘ ਕਦੇ ਵਾਪਸ ਨਹੀਂ ਆਏਗਾ ਕਿਉਂਕਿ ਤੇਜਪਾਲ ਨੂੰ ਭੇਜਣ ਲਈ ਪਰਿਵਾਰ ਵੀ ਨਹੀਂ ਮੰਨਦਾ ਸੀ। ਪਰ ਉਹ ਆਪਣੇ ਦੋਸਤਾਂ ਦੇ ਕਾਰਨ ਜਿੱਦ ਤੇ ਅੜਿਆ ਸੀ ਉਹ ਵੀ ਰੂਸ ਜਾਏਗਾ ਕਿਉਂਕਿ ਉਨ੍ਹਾਂ ਦੇ ਦੋਸਤ ਉੱਥੇ ਰੂਸ ਦੀ ਸੈਨਾ ਦੇ ਵਿੱਚ ਭਰਤੀ ਹੋਏ ਸਨ। ਉਨ੍ਹਾਂ ਇਹ ਵੀ ਕਿਹਾ ਸੀ ਕਿ ਤੈਨੂੰ ਵੀ ਰੂਸ ਦੀ ਸੈਨਾ ਵਿੱਚ ਭਰਤੀ ਕਰਵਾ ਦੇਵਾਂਗੇ, ਜਿਸ ਦੇ ਚਲਦੇ ਇਹ ਵੀ ਟੂਰਿਸਟ ਵਿਜੇ ਤੇ ਰੂਸ ਲਈ ਰਵਾਨਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਤੇਜ਼ਪਾਲ ਆਪਣੇ ਪਿੱਛੇ ਆਪਣੀ ਪਤਨੀ ਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ। ਮ੍ਰਿਤਕ ਤੇਜਪਾਲ ਦੀ ਤਿੰਨ ਸਾਲ ਦੀ ਕੁੜੀ ਤੇ ਛੇ ਸਾਲ ਦਾ ਮੁੰਡਾ ਹੈ।

ਜਦੋਂ ਆਖਰੀ ਵਾਰ ਤਿੰਨ ਮਾਰਚ ਨੂੰ ਫੋਨ ਆਇਆ ਤੇ ਇਨ੍ਹਾਂ ਨੇ ਕਿਹਾ ਕਿ ਹੁਣ ਮੈਂ ਬਾਰਡਰ ਤੇ ਜਾ ਰਿਹਾ ਹਾਂ ਤੇ ਉਸ ਤੋਂ ਬਾਅਦ ਮੇਰਾ ਫੋਨ ਬੰਦ ਹੋ ਜਾਵੇਗਾ। ਫਿਰ ਪਤਾ ਨਹੀਂ ਕਦੋਂ ਫੋਨ ਹੋਵੇ, ਉਸ ਤੋਂ ਬਾਅਦ ਉਨ੍ਹਾਂ ਦਾ ਕੋਈ ਵੀ ਫ਼ੋਨ ਨਹੀਂ ਆਇਆ। ਜਿਸਦੀ ਬਾਅਦ ਵਿੱਚ ਸੂਚਨਾ ਮਿਲੀ ਸੀ ਕਿ ਤੇਜਪਾਲ ਸਿੰਘ ਦੀ ਮੌਤ ਹੋ ਗਈ ਹੈ, ਪਰਿਵਾਰ ਨੇ ਕਿਹਾ ਕਿ ਸਾਡੀ ਭਾਰਤ ਸਰਕਾਰ ਜਾਂ ਰੂਸ ਦੀ ਸਰਕਾਰ ਨਾਲ ਕੋਈ ਗੱਲਬਾਤ ਨਹੀ ਹੋਈ। ਉਨ੍ਹਾਂ ਕਿਹਾ ਅਸੀ ਉੱਥੋਂ ਦੀ ਰੂਸ ਦੀ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਜੇਕਰ ਤੇਜਪਾਲ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਕੋਲ ਹੈ ਤੇ ਉਹ ਪਰਿਵਾਰ ਦੇ ਹਵਾਲੇ ਕੀਤੀ ਜਾਵੇ ਤਾਂ ਜੋ ਪਰਿਵਾਰ ਵੀ ਉਸ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਕਰ ਸਕੇ ਤੇ ਉਸਦਾ ਅੰਤਿਮ ਸੰਸਕਾਰ ਕਰ ਸਕੇ।

Last Updated : Jun 12, 2024, 3:24 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.