ਲੁਧਿਆਣਾ: ਪੰਜਾਬ ਵਿੱਚ ਲਗਾਤਾਰ ਤਪਦੀ ਗਰਮੀ ਤੋਂ ਲੋਕ ਜਿੱਥੇ ਪਰੇਸ਼ਾਨ ਹਨ ਉੱਥੇ ਹੀ ਕੁਝ ਦਿਨਾਂ ਤੋਂ ਤਾਪਮਾਨ ਵਿੱਚ ਕੁਝ ਕਮੀ ਜ਼ਰੂਰ ਵੇਖਣ ਨੂੰ ਮਿਲੀ ਹੈ ਅਤੇ ਨਮੀ ਵਿੱਚ ਵੀ ਹੁਣ ਵਾਧਾ ਹੋ ਰਿਹਾ ਹੈ। ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਫਿਲਹਾਲ ਬੀਤੇ ਦਿਨ ਦਾ ਤਾਪਮਾਨ 41 ਡਿਗਰੀ ਰਿਕਾਰਡ ਕੀਤਾ ਗਿਆ ਹੈ ਜੋ ਕਿ ਆਮ ਨਾਲੋਂ ਦੋ ਡਿਗਰੀ ਜ਼ਿਆਦਾ ਹੈ ਪਰ ਬੀਤੇ ਦਿਨਾਂ ਦੇ ਵਿੱਚ 45 ਡਿਗਰੀ ਨਾਲੋਂ ਕਾਫੀ ਘੱਟ ਹੈ। ਉਹਨਾਂ ਕਿਹਾ ਕਿ ਰਾਤ ਦੇ ਤਾਪਮਾਨ ਵਿੱਚ ਵੀ ਦੋ ਡਿਗਰੀ ਦੀ ਕਮੀ ਵੇਖਣ ਨੂੰ ਮਿਲੀ ਹੈ।
ਮਾਨਸੂਨ ਦੇ ਪਹੁੰਚਣ ਦੀ ਸੰਭਾਵਨਾ: ਮੌਸਮ ਵਿਗਿਆਨੀ ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਆਉਂਦੇ ਦੋ ਤਿੰਨ ਦਿਨ ਤੱਕ ਤੇਜ਼ ਹਵਾਵਾਂ ਚੱਲਣ ਦੇ ਅਸਾਰ ਹਨ। ਇਸ ਦੇ ਨਾਲ ਹੀ ਕਿਤੇ-ਕਿਤੇ ਹਲਕਾ ਬਾਰਿਸ਼ ਜਾਂ ਬੱਦਲਵਾਈ ਵਾਲਾ ਮੌਸਮ ਵੀ ਬਣ ਸਕਦਾ ਹੈ। ਜਿਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਜਰੂਰ ਮਿਲੇਗੀ। ਉਹਨਾਂ ਦੱਸਿਆ ਕਿ ਜੂਨ ਆਖਰ ਤੱਕ ਮਾਨਸੂਨ ਵੀ ਪੰਜਾਬ ਵਿੱਚ ਦਸਤਕ ਦੇ ਸਕਦਾ ਹੈ, ਜਿਸ ਨਾਲ ਚੰਗੀ ਬਾਰਿਸ਼ ਹੋਣ ਦੇ ਆਸਾਰ ਹਨ ਕਿਉਂਕਿ ਪੱਛਮੀ ਬੰਗਾਲ ਤੋਂ ਕਰਨਾਟਕ ਵੱਲ ਮਾਨਸੂਨ ਕਾਫੀ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਉਮੀਦ ਹੈ ਕਿ ਮੱਧ ਜੂਨ ਤੱਕ ਉਹ ਭਾਰਤ ਦੀ ਮੱਧ ਦਿਸ਼ਾ ਤੱਕ ਪਹੁੰਚ ਜਾਵੇਗਾ, ਜਿਸ ਤੋਂ ਬਾਅਦ ਮਾਨਸੂਨ ਉੱਤਰ ਭਾਰਤ ਵੱਲ ਆਵੇਗਾ।
- ਸਾਕਾ ਨੀਲਾ ਤਾਰਾ ਨੂੰ ਭਾਵੇਂ 400 ਸਾਲ ਹੋ ਜਾਣ ਪਰ ਇਸ ਦੇ ਜ਼ਖ਼ਮ ਸਦਾ ਹੀ ਸਿੱਖਾਂ ਦੇ ਦਿਲਾਂ 'ਚ ਅੱਲ੍ਹੇ ਰਹਿਣਗੇ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ - opration blue star 1984
- ਇਸ ਰਿਪੋਰਟ 'ਚ ਵੇਖੋ ਪੰਜਾਬ ਦੀਆਂ 13 ਸੀਟਾਂ 'ਤੇ ਨਤੀਜੇ ਆਉਣ ਤੋਂ ਪਹਿਲਾਂ ਸੂਰਤ-ਏ-ਹਾਲ, ਵੇਖ਼ੋ ਕਿਸ ਸੀਟ ਤੋਂ ਕੌਣ ਮਾਰ ਸਕਦਾ ਹੈ ਬਾਜ਼ੀ? - lok sabha exit poll punajb
- ਪੁਲਿਸ ਮੌਤ ਨੂੰ ਕੁਦਰਤੀ ਦੱਸ ਕੇ ਮਾਮਲੇ ਨੂੰ ਕਰ ਰਹੀ ਸੀ ਰਫਾ-ਦਫਾ, ਪਰਿਵਾਰਿਕ ਮੈਂਬਰਾਂ ਨੇ ਕਤਲ ਦੇ ਇਨਸਾਫ ਦੀ ਕੀਤੀ ਮੰਗ - Death of 22 year old youth
ਗਰਮੀ ਤੋਂ ਰਾਹਤ: ਉੱਥੇ ਹੀ ਦੂਜੇ ਪਾਸੇ ਮੌਸਮ ਵਿਗਿਆਨੀ ਨੇ ਦੱਸਿਆ ਹੈ ਕਿ ਕਿਸਾਨ ਵੀਰ ਫਸਲਾਂ ਦਾ ਵੀ ਧਿਆਨ ਜਰੂਰ ਰੱਖਣ। ਉਹਨਾਂ ਕਿਹਾ ਕਿ ਝੋਨੇ ਦੀ ਪਨੀਰੀ ਹੁਣ ਕਿਸਾਨਾਂ ਵੱਲੋਂ ਲਗਾਈ ਜਾ ਰਹੀ ਹੈ ਅਤੇ ਗਰਮੀ ਦੇ ਮੱਦੇਨਜ਼ਰ ਉਸ ਨੂੰ ਸਮੇਂ-ਸਮੇਂ ਉੱਤੇ ਜਰੂਰ ਪਾਣੀ ਲਾਉਂਦੇ ਰਹਿਣ। ਉਹਨਾਂ ਕਿਹਾ ਕਿ ਲੋਕ ਵੀ ਗਰਮੀ ਤੋਂ ਬਚਣ ਵੱਲ ਧਿਆਨ ਰੱਖਣ। ਫਿਲਹਾਲ ਦੋ ਤਿੰਨ ਦਿਨ ਜਰੂਰ ਲੋਕਾਂ ਨੂੰ ਹੀਟ ਵੇਵ ਤੋਂ ਕੁਝ ਰਾਹਤ ਜਰੂਰ ਮਿਲ ਸਕਦੀ ਹੈ।