ਲੁਧਿਆਣਾ: 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਲਈ ਵੋਟਿੰਗ ਹੋਣੀ ਹੈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਛੁੱਟੀ ਦਾ ਐਲਾਨ ਕੀਤਾ ਗਿਆ। ਮੀਡੀਆ ਨਾਲ ਸਾਰੀ ਸਟੇਟ ਪੱਧਰ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ। ਲੁਧਿਆਣਾ ਦੇ ਏਡੀਸੀ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ 15 ਅਕਤੂਬਰ ਦੀ ਸਾਡੀ ਆਪਣੇ ਲੁਧਿਆਣਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਇਲੈਕਸ਼ਨ ਕਮਿਸ਼ਨ ਦੇ ਹਦਾਇਤਾਂ ਅਨੁਸਾਰ ਹਰ ਇੱਕ ਚੀਜ਼ ਦੀ ਤਿਆਰੀ ਹੈ।
ਅਧਿਕਾਰੀਆਂ ਦੀ ਡਿਊਟੀ ਤੈਅ
ਏਡੀਸੀ ਵੱਲੋਂ ਕਿਹਾ ਗਿਆ ਹਰ ਇੱਕ ਚੀਜ਼ ਦੀ ਪਾਲਣਾ ਕਰਦੇ ਹੋਏ ਆਪਣੇ ਕੰਟਰੋਲਿੰਗ ਅਫਸਰ ਨੂੰ ਹਦਾਇਤ ਵੀ ਜਾਰੀ ਕਰ ਦਿੱਤੀ ਗਈ ਹੈ। ਉਹਨਾਂ ਵੱਲੋਂ ਹਰ ਤਰ੍ਹਾਂ ਦੀ ਟ੍ਰੇਨਿੰਗ ਪੁਲਿਸ ਸਟਾਫ ਨੂੰ ਦੇ ਦਿੱਤੀ ਗਈ ਹੈ ਹੁਣ ਅਤੇ ਦੂਜੀ ਟ੍ਰੇਨਿੰਗ 11 ਤਰੀਕ ਨੂੰ ਦੇ ਦਿੱਤੀ ਜਾਏਗੀ। ਲੁਧਿਆਣਾ ਵਿੱਚ 1600 ਦੇ ਕਰੀਬ ਪੋਲਿੰਗ ਬੂਥ ਹਨ। 30 ਤੋਂ 40% ਸਟਾਫ ਰਿਜਰਵ ਕਰ ਦਿੱਤਾ ਹੈ। ਕੁਝ ਨੂੰ ਛੁੱਟੀ ਵੀ ਦਿੱਤੀ ਗਈ ਹੈ, ਉਹਨਾਂ ਦੀ ਇਲੈਕਸ਼ਨ ਦੇ ਵਿੱਚ ਡਿਊਟੀ ਨਹੀਂ ਲਗਾਈ ਗਈ ਜਿਨਾਂ ਦੀ ਸਿਹਤ ਨੂੰ ਲੈ ਕੇ ਜਾਂ ਫਿਰ ਕਿਸੇ ਹੋਰ ਗੱਲ ਨੂੰ ਲੈ ਕੇ ਮਜਬੂਰੀਆਂ ਸਨ।
ਲੋਕਾਂ ਨੂੰ ਏਡੀਸੀ ਦੀ ਅਪੀਲ
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅਸੀਂ ਸੀਏ ਅਤੇ ਹੋਰ ਚੋਣ ਅਮਲੇ ਨੂੰ ਡਿਊਟੀ ਸਬੰਧੀ ਜਾਣਕਾਰੀ ਦੇ ਦਿੱਤੀ ਹੈ। ਉਨ੍ਹਾਂ ਨੂੰ ਜਲਦ ਪੋਲਿੰਗ ਬੁੱਥ ਦਿੱਤੇ ਜਾਣਗੇ। ਏਡੀਸੀ ਨੇ ਲੋਕਾਂ ਨੂੰ ਵੱਧ ਤੋਂ ਵੱਧ ਅਪੀਲ ਕੀਤੀ ਕੇ ਉਹ ਆਪਣੇ ਪਿੰਡ ਦਾ ਸਰਪੰਚ ਚੁਣਨ ਵਿੱਚ ਯੋਗਦਾਨ ਪਾਵੇ। ਲੋਕ ਵੱਧ ਤੋਂ ਵੱਧ ਆਪਣੇ ਵੋਟ ਹੱਕ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਚੋਣਾਂ ਸਬੰਧੀ ਪ੍ਰਬੰਧ ਪੂਰੇ ਕਰ ਲਏ ਗਏ ਹਨ। ਲੋਕ ਵੱਧ ਚੜ੍ਹ ਕੇ ਇਸ ਨੂੰ ਇੱਕ ਤਿਉਹਾਰ ਵਜੋਂ ਹੀ ਮਨਾਉਣ।