ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਖੁੱਦ ਨੂੰ ਸਿੱਖਾਂ ਦੀ ਪਾਰਟੀ ਜਾਂ ਪੰਥਕ ਪਾਰਟੀ ਆਖਦੀ ਰਹੀ ਹੈ। ਅਕਾਲੀ ਦਲ ਦੀ ਸਰਕਾਰ ਪੰਜਾਬ ਵਿੱਚ ਕਈ ਵਾਰ ਬਣ ਵੀ ਚੁੱਕੀ ਹੈ। ਹੁਣ ਪਿਛਲੇ ਲੰਮੇ ਸਮੇਂ ਤੋਂ ਬਹੁਤ ਸਾਰੀਆਂ ਇਹੋ ਜਹੀਆਂ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਕਾਰਣ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਦੀ ਭੂਮਿਕਾ ਉੱਤੇ ਸਵਾਲ ਖੜ੍ਹੇ ਹੋਏ ਹਨ। ਅਕਾਲੀ ਦਲ ਹੁਣ ਖੇਰੂ-ਖੇਰੂ ਹੁੰਦੀ ਵੀ ਵਿਖਾਈ ਦੇ ਰਹੀ।
ਇਲਜ਼ਾਮ ਕਬੂਲੇ ਅਤੇ ਮੁਆਫੀ ਮੰਗੀ: ਪਿਛਲੇ ਦਿਨੀ ਅਕਾਲੀ ਦਲ ਤੋਂ ਬਾਗੀ ਹੋਏ ਧੜੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਬਰਗਾੜੀ ਬੇਅਦਬੀ ਮਾਮਲਾ, ਬਹਿਬਲ ਕਲਾਂ ਗੋਲੀਕਾਂਡ ਅਤੇ ਸੌਦਾ ਸਾਧ ਰਾਮ ਰਹੀਮ ਨੂੰ ਫਾਂਸੀ ਦੇਣ ਵਰਗੇ ਇਲਜ਼ਾਮ ਕਬੂਲੇ ਅਤੇ ਮੁਆਫੀ ਮੰਗੀ। ਇਸ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਅਜਿਹਾ ਹੀ ਕੀਤਾ ਅਤੇ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਤਨਖਾਹੀਆਂ ਐਲਾਨ ਦਿੱਤਾ।
- ਡੇਰਾ ਬਿਆਸ ਦਾ ਸਪਸ਼ਟੀਕਰਨ: ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਰਹਿਣਗੇ ਡੇਰਾ ਮੁਖੀ - Dera Beas New Head
- LIVE UPDATES: ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਦੂਜਾ ਦਿਨ; ਪ੍ਰਸ਼ਨਕਾਲ ਤੋਂ ਸ਼ੁਰੂ ਹੋਈ ਕਾਰਵਾਈ - Punjab Vidhan Sabha Session
- ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਕਤਲ ਮਾਮਲੇ 'ਚ 12 ਦੋਸ਼ੀਆਂ ਨੂੰ ਪਠਾਨਕੋਟ ਅਦਾਲਤ ਨੇ ਸੁਣਾਈ ਉਮਰਕੈਦ, 2-2 ਲੱਖ ਰੁਪਏ ਦਾ ਕੀਤਾ ਜ਼ੁਰਮਾਨਾ - life sentence to 12 accused
ਸਾਬਕਾ ਮੰਤਰੀਆਂ ਤੋਂ ਮੰਗਿਆ ਗਿਆ ਸਪੱਸ਼ਟੀਕਰਨ: ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਕਾਲੀਆਂ ਦੀ ਸਰਕਾਰ ਸਮੇਂ ਮੰਤਰੀ ਰਹੇ ਵੱਖ-ਵੱਖ ਲੋਕਾਂ ਨੂੰ ਵੀ ਪੱਤਰ ਭੇਜ ਕੇ ਸਪੱਸ਼ਟੀਕਰਨ ਦੇਣ ਲਈ ਆਖਿਆ ਹੈ। ਚਿੱਠੀ ਵਿੱਚ ਖਾਸ ਤੌਰ ਉੱਤੇ ਲਿਖਿਆ ਗਿਆ ਹੈ ਕਿ, ਤੁਸੀਂ ਵੀ ਬਰਾਬਰ ਦੇ ਹੱਕਦਾਰ ਹੋ, ਜਿਹੜੇ ਫੈਸਲੇ ਗਲਤ ਅਕਾਲੀ ਸਰਕਾਰ ਵੇਲੇ ਲਏ ਗਏ ਭਾਵੇਂ ਉਹ ਸੌਦਾ ਸਾਧ ਦੀ ਗੱਲ ਹੋਵੇ, ਸੁਮੇਧ ਸੈਣੀ ਦਾ ਮਾਮਲਾ ਹੋਵੇ ਜਾਂ ਫਿਰ ਬਰਗਾੜੀ ਅਤੇ ਬਹਿਬਲ ਕਲਾ ਕਾਂਡ ਹੋਵੇ। ਉਨ੍ਹਾਂ ਪੱਤਰ ਰਾਹੀਂ ਲਿਖਿਆ ਕਿ ਪਾਰਟੀ ਦੇ ਇਸ ਸਮੇਂ ਸਰਪ੍ਰਸਤ ਨੇ ਆਪਣੀ ਗਲਤੀ ਕਬੂਲੀ ਹੈ ਅਤੇ ਮੁਆਫੀ ਵੀ ਮੰਗੀ ਹੈ ਪਰ ਸੁਖਬੀਰ ਬਾਦਲ ਇਕੱਲੇ ਦੋਸ਼ੀ ਨਹੀਂ ਹਨ ਕਿਉਂਕਿ ਤਮਾਮ ਮੰਤਰੀਆਂ ਦੀ ਮੌਜੂਦਗੀ ਵਿੱਚ ਸਾਰੇ ਫੈਸਲੇ ਹੋਏ ਹਨ। ਇਸ ਲਈ ਹੁਣ ਸਾਬਕਾ ਮੰਤਰੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਕੇ ਸਪੱਸ਼ਟੀਕਰਨ ਦੇਣ ਲਈ ਆਖਿਆ ਗਿਆ ਹੈ।