ETV Bharat / state

ਬੀਕੇਯੂ ਉਗਰਾਹਾਂ ਵੱਲੋਂ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਕਰਨ ਦਾ ਐਲਾਨ, ਟੋਲ ਪਲਾਜ਼ੇ ਵੀ ਕੀਤੇ ਜਾਣਗੇ ਮੁਫਤ - ਟੋਲ ਪਲਾਜ਼ੇ

ਬਰਨਾਲਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਐਲਾਨ ਕੀਤਾ ਹੈ ਕਿ ਕੇਂਦਰ ਸਰਕਾਰ ਦੇ ਜਬਰ ਦਾ ਵਿਰੋਧ ਕਰਦਿਆਂ ਹੁਣ ਉਹ ਪੰਜਾਬ ਭਾਜਪਾ ਦੇ ਆਗੂਆਂ ਦਾ ਪੱਕੇ ਤੌਰ ਉੱਤੇ ਘਿਰਾਓ ਕਰਨਗੇ। ਨਾਲ ਹੀ ਟੋਲ ਪਲਾਜ਼ੇ ਵੀ ਮੁਫਤ ਕਰਨਗੇ।

Barnala BKU Ugraha announced to surround the houses of BJP leaders
ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਕਰਨ ਦਾ ਐਲਾਨ
author img

By ETV Bharat Punjabi Team

Published : Feb 17, 2024, 7:42 AM IST

ਕਿਸਾਨ ਆਗੂ

ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਟ੍ਰੇਡ ਯੂਨੀਅਨਾਂ ਦੀ ਮੁਲਕ ਹੜਤਾਲ ( ਭਾਰਤ ਬੰਦ) ਦੀ ਹਮਾਇਤ ਵਜੋਂ ਬਠਿੰਡਾ-ਚੰਡੀਗੜ੍ਹ ਹਾਈਵੇ ਉਪਰ ਬਡਬਰ ਟੌਲ ਪਲਾਜ਼ਾ 'ਤੇ ਕਿਸਾਨ, ਮਜ਼ਦੂਰ ਤੇ ਔਰਤਾਂ ਦਾ ਇਕੱਠ ਕਰਕੇ ਭਾਰਤ ਵਿੱਚ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਨਾਲ ਹੀ ਕਿਸਾਨ ਜੱਥੇਬੰਦੀ ਨੇ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਟੌਲ ਪਲਾਜ਼ਾ ਅਗਲੇ ਦਿਨ ਮੁੜ ਫਰੀ ਰੱਖਣ ਅਤੇ ਬੀਜੇਪੀ ਆਗੂਆਂ ਦੇ ਘਰਾਂ ਦੇ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ।

ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਕੁੱਲ ਕਿਰਤੀਆਂ ਮਿਹਨਤਕਸ਼ ਲੋਕਾਂ ਕੁੱਲ ਵਰਗ ਦੇ ਲੋਕਾਂ 'ਤੇ ਚੌਂਹੁ ਤਰਫ਼ਾਂ ਹਮਲਾ ਕੀਤਾ ਹੋਇਆ ਹੈ। ਇਸ ਕਰਕੇ ਸਾਰਿਆਂ ਨੂੰ ਇਕੱਠਿਆਂ ਹੋਣ ਦੀ ਲੋੜ ਹੈ। ਦਿੱਲੀ ਵੱਲ ਜਾ ਰਹੇ ਕਿਸਾਨਾਂ ਮੂਹਰੇ ਸੜਕਾਂ ਉੱਤੇ ਕੰਧਾਂ ਕੱਢਣ, ਕਿੱਲ ਗੱਡਣ, ਪੇਂਡੂ ਰਸਤੇ ਜਾਮ ਕਰਨ ਅਤੇ ਇੰਟਰਨੈੱਟ ਬੰਦ ਕਰਨ ਤੋਂ ਇਲਾਵਾ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹੀਂ ਡੱਕਣ ਅਤੇ ਉਨ੍ਹਾਂ ਉਤੇ ਅੱਥਰੂ ਗੈਸ, ਲਾਠੀਚਾਰਜ, ਪਲਾਸਟਿਕ ਗੋਲੀਆਂ ਮਾਰਨ ਵਰਗੇ ਜਾਬਰ ਹੱਥਕੰਡੇ ਵਰਤਣ ਰਾਹੀਂ ਜਨਤਕ ਸੰਘਰਸ਼ ਦਾ ਜਮਹੂਰੀ ਹੱਕ ਕੁਚਲਣ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦੀ ਹੈ।

ਸਾਮਰਾਜੀ ਸੰਸਾਰ ਵਪਾਰ ਸੰਸਥਾ ਵਿੱਚੋਂ ਭਾਰਤ ਨੂੰ ਬਾਹਰ ਕੱਢੋ,ਸਾਰੀਆਂ ਫਸਲਾਂ ਦੀ ਐਮਐਸਪੀ ਦੀ ਕਾਨੂੰਨੀ ਗਰੰਟੀ, ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ, ਲਖੀਮਪੁਰ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ਼, ਕਿਸਾਨਾਂ ਮਜ਼ਦੂਰਾਂ ਨੂੰ ਬੁਢਾਪਾ ਪੈਨਸ਼ਨ, ਪੂਰੀ ਭਰਪਾਈ ਵਾਲੀ ਫ਼ਸਲੀ ਬੀਮਾ ਸਕੀਮ ਲਾਗੂ ਕੀਤੀ ਜਾਵੇ। ਮਹਿੰਗਾਈ ਕੰਟਰੋਲ ਕੀਤੀ ਜਾਵੇ। ਭੋਜਨ, ਦਵਾਈਆਂ, ਖੇਤੀ, ਇਨਪੁਟਸ ਅਤੇ ਮਸ਼ੀਨਰੀ ਵਰਗੀਆਂ ਵਸਤੂਆਂ 'ਤੇ GST ਹਟਾਈ ਜਾਵੇ।

ਪਟਰੋਲੀਅਮ ਪਦਾਰਥਾਂ ਰਸੋਈ ਗੈਸ ਤੇ ਕੇਂਦਰੀ ਅਕਸਾਈਜ ਡਿਊਟੀ ਘਟਾਉਣ 'ਤੇ ਭੋਜਨ ਸੁਰੱਖਿਆ ਦੀ ਗਾਰੰਟੀ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਵਿਆਪਕ ਬਣਾਉਣ ਦੀ ਗਰੰਟੀ ਕਰਨ, ਸਾਰਿਆਂ ਲਈ ਰਹਾਇਸ਼ੀ ਮਕਾਨਾ ਦੀ ਗਰੰਟੀ ਕਰਨ, ਰਾਸ਼ਟਰੀ ਘੱਟ ਉਜਰਤ 26000 ਰੂਪੈ ਦੇਣ, ਬਿਜਲੀ ਐਕਟ 2022 ਰੱਦ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਸੂਬਾ ਪੱਧਰੀ ਅਗਲਾ ਐਲਾਨ 24 ਫਰਵਰੀ ਨੂੰ ਚੰਡੀਗੜ੍ਹ ਜਾਣ ਪ੍ਰੋਗਰਾਮ ਫਿਲਹਾਲ ਅਣ ਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਕਿਉਂਕਿ ਕੇਂਦਰ ਸਰਕਾਰ ਦੇ ਸੰਘਰਸ਼ਸੀਲ ਕਿਸਾਨਾ ਪ੍ਰਤੀ ਤਸ਼ੱਦਦ ਭਰੇ ਜਾਬਰ ਰਵਈਏ ਅਤੇ ਹੱਕੀ ਮੰਗਾਂ ਮੰਨਣ ਤੋਂ ਬਾਰ ਬਾਰ ਨਾਂਹ ਪੱਖੀ ਵਤੀਰੇ ਨੂੰ ਮੁੱਖ ਰਖਦਿਆਂ ਕੇਂਦਰ ਵਾਲੀਆਂ ਹੱਕੀ ਮੰਗਾਂ ਖ਼ਾਤਰ ਸ਼ੰਭੂ ਤੇ ਖਨੌਰੀ ਬਾਡਰਾਂ ਉਤੇ ਚਲ ਰਹੇ ਧਰਨਿਆਂ ਨਾਲ ਤਾਲਮੇਲਵੇ ਸੰਘਰਸ਼ ਦਾ ਐਲਾਨ 17 ਤੇ 18 ਫਰਵਰੀ ਦੋ ਦਿਨ ਲਈ ਕਰ ਦਿੱਤਾ ਗਿਆ ਹੈ।

ਜਿਸ ਤਹਿਤ ਟੌਲ ਪਲਾਜ਼ਾ ਮਹਿਲ ਕਲਾਂ ਤੇ ਟੌਲ ਪਲਾਜ਼ਾ ਬਡਬਰ ਫਰੀ ਕੀਤੇ ਜਾਣਗੇ ਅਤੇ ਕਿਸੇ ਵੀ ਵ੍ਹੀਕਲ ਦੀ ਪਰਚੀ ਨਹੀਂ ਕੱਟਣ ਦਿੱਤੀ ਜਾਵੇਗੀ। ਇਸਤੋਂ ਇਲਾਵਾ ਪੰਜਾਬ ਭਰ ਵਿੱਚ ਦੋ ਦਿਨਾਂ ਬੀਜੇਪੀ ਨੇਤਾਵਾਂ ਦੀਆਂ ਕੋਠੀਆਂ ਅੱਗੇ ਧਰਨੇ ਲਗਾਏ ਜਾਣਗੇ ਮ, ਜਿਸ ਤਹਿਤ ਬੀਜੇਪੀ ਦੇ ਸੂਬਾ ਆਗੂ ਕੇਵਲ ਸਿੰਘ ਢਿੱਲੋਂ ਦੀ ਕੋਠੀ ਦਾ ਬਰਨਾਲਾ ਵਿਖੇ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਸੂਬਾ ਆਗੂ ਹਰਦੀਪ ਸਿੰਘ ਟੱਲੇਵਾਲ, ਜ਼ਿਲ੍ਹਾ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ, ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਬਲਾਕ ਪ੍ਰਧਾਨ ਜੱਜ ਸਿੰਘ, ਰਾਮ ਸਿੰਘ ਸੰਘੇੜਾ, ਸੁਖਦੇਵ ਸਿੰਘ ਭੋਤਨਾ, ਦਰਸ਼ਨ ਸਿੰਘ ਚੀਮਾ, ਮਲਕੀਤ ਸਿੰਘ ਹੇੜੀਕੇ, ਬਲਵਿੰਦਰ ਸਿੰਘ ਕਾਲਾ ਬੂਲਾ, ਕਮਲਜੀਤ ਕੌਰ ਬਰਨਾਲਾ, ਹਰਪਾਲ ਕੌਰ, ਸੁਖਦੇਵ ਕੌਰ ਸੁਖਵਿੰਦਰ ਕੌਰ, ਬਿੰਦਰਪਾਲ ਕੌਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਨਿੱਕਾ ਸਿੰਘ ਸੰਧੂ ਤੇ ਆਦਿ ਆਗੂ ਹਾਜ਼ਰ ਸਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.