ਅੰਮ੍ਰਿਤਸਰ: ਸੁਲਤਾਨਵਿੰਡ ਪਿੰਡ ਦੇ ਇਲਾਕੇ ਤੋਂ ਇੱਕ ਕਿਰਾਏਦਾਰ ਅਤੇ ਮਕਾਨ ਮਾਲਿਕਾਂ 'ਚ ਮੱਤਭੇਦ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਮਕਾਨ ਮਾਲਿਕਾਂ ਨੇ ਆਪਣੀ ਦੁਕਾਨ ਦੇ ਕਿਰਾਏਦਾਰ ਉਤੇ ਧੋਖੇ ਨਾਲ ਦੁਕਾਨ ਹੜਪਣ ਦੇ ਇਲਜ਼ਾਮ ਲਾਏ ਹਨ। ਪਿੰਡ ਦੀ ਰਹਿਣ ਵਾਲੀ ਇੱਕ ਵਿਧਵਾ ਔਰਤ ਜਸਬੀਰ ਕੌਰ ਅਤੇ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਘਰ ਦੇ ਬਾਹਰ ਬਣੀ ਦੁਕਾਨ ਦੇ ਕਿਰਾਏਦਾਰ ਉਪਰ ਆਰੋਪ ਲਗਾਉਂਦਿਆ ਕਿਹਾ ਕਿ ਕੁਝ ਸਮਾਂ ਪਹਿਲਾਂ ਪਤੀ ਜਸਵੰਤ ਸਿੰਘ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਹਨਾਂ ਨੇ ਆਪਣੀ ਦੁਕਾਨ ਦੇ ਕਿਰਾਏਦਾਰ ਜਸਪਾਲ ਸਿੰਘ ਕੋਲੋਂ ਆਪਣੀ ਦੁਕਾਨ ਵਾਪਿਸ ਮੰਗਦਿਆ ਕਿਹਾ ਕਿ ਮੇਰੇ ਪਤੀ ਦੀ ਮੌਤ ਉਪਰੰਤ ਸਾਡੇ ਕੋਲ ਕੋਈ ਆਮਦਨ ਦਾ ਸਾਧਨ ਨਹੀ। ਇਸ ਲਈ ਦੁਕਾਨ ਸਾਨੂੰ ਖਾਲੀ ਕਰਕੇ ਦਿੱਤੀ ਜਾਵੇ।
ਕਿਰਾਏਦਾਰ 'ਤੇ ਦੁਕਾਨ 'ਤੇ ਕਬਜ਼ਾ ਕਰਨ ਦੇ ਇਲਜ਼ਾਮ: ਪਰਿਵਾਰ ਨੇ ਕਿਹਾ ਕਿ ਕਿਰਾਏਦਾਰ ਜਸਪਾਲ ਸਿੰਘ ਵੱਲੋਂ ਅੱਗੋਂ ਇੱਕ ਸਟਾਂਪ ਪੇਪਰ ਦਿਖਾ ਦਿੱਤਾ ਗਿਆ ਕਿ ਉਸ ਨੇ ਇਹ ਦੁਕਾਨ ਖਰੀਦੀ ਹੈ। ਉਥੇ ਹੀ ਪਰਿਵਾਰ ਨੇ ਇਹ ਵੀ ਇਲਜ਼ਾਮ ਲਗਾਏ ਹਨ ਕਿ ਇਹ ਸਭ ਕੁਝ ਉਹਨਾਂ ਦੇ ਘਰ ਦੇ ਜੀਅ ਜਸਵੰਤ ਸਿੰਘ ਦੀ ਮੌਤ ਤੋਂ ਬਾਅਦ ਹੀ ਹੋਇਆ ਹੈ, ਕਿ ਉਹਨਾਂ ਨੂੰ ਕਿਰਾਏਦਾਰ ਵੱਲੋਂ ਦੁਕਾਨ ਖਰੀਦਣ ਦੀ ਗੱਲ ਆਖੀ ਜਾ ਰਹੀ ਹੈ ਜਦ ਕਿ ਇਸ ਦੇ ਵਿੱਚ ਕੋਈ ਸਚਾਈ ਨਹੀਂ ਹੈ।
- ਜ਼ਰਾ ਬਚ ਕੇ ... ਹੁਣ ਦਬੋਚੇ ਜਾਣਗੇ ਬਿਜਲੀ ਚੋਰ; ਕੁੰਡੀਆਂ ਲਾਉਣ ਵਾਲਿਆਂ ਲਈ ਬਿਜਲੀ ਮੰਤਰੀ ਦੀ ਦੋ ਟੁੱਕ, ਜੇਕਰ ਨਹੀਂ ਸੁਧਰੇ, ਤਾਂ ਫਿਰ... - FINE ON BIJLI CHORI
- ਜਨਮਦਿਨ 'ਤੇ ਅਕਸ਼ੈ ਕੁਮਾਰ ਨੇ ਦਿੱਤਾ ਫੈਨਜ਼ ਨੂੰ ਵੱਡਾ ਤੋਹਫ਼ਾ, ਕੀਤਾ ਇਸ ਹੌਰਰ ਫਿਲਮ ਦਾ ਐਲਾਨ - Akshay Kumar new film
- ਤੁਹਾਨੂੰ ਨੱਚਣ ਲਈ ਮਜ਼ਬੂਰ ਕਰ ਦੇਵੇਗਾ ਨੀਰੂ ਬਾਜਵਾ ਦੀ ਨਵੀਂ ਫਿਲਮ 'ਸ਼ੁਕਰਾਨਾ' ਦਾ ਇਹ ਗੀਤ, ਸੁਣੋ ਜ਼ਰਾ - Punjabi Movie Shukrana
ਦੁਕਾਨਦਾਰ ਨੇ ਪਰਿਵਾਰ 'ਤੇ ਲਾਏ ਇਲਜ਼ਾਮ : ਇਸ ਸੰਬਧੀ ਜਦੋ ਦੂਜੀ ਧਿਰ ਜਸਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਇਹਨਾਂ ਇਲਜ਼ਾਮਾਂ ਨੂੰ ਝੁਠਲਾਉਂਦੇ ਹੋਏ ਦੁਕਾਨਦਾਰ ਜਸਪਾਲ ਸਿੰਘ ਨੇ ਆਪਣੇ ਸਬੂਤ ਸਾਹਮਣੇ ਪੇਸ਼ ਕੀਤੇ ਅਤੇ ਇਕਰਾਰਨਾਮਾ ਦਿਖਾ ਕੇ ਇਹ ਦਸਿਆ ਕਿ ਉਸਨੇ ਇਹ ਦੁਕਾਨ 2013 'ਚ ਢਾਈ ਲੱਖ ਵਿੱਚ ਜਸਵੰਤ ਸਿੰਘ ਤੋਂ ਲਈ ਸੀ। ਉਹਨਾ ਕਿਹਾ ਕਿ ਇਸ ਦੁਕਾਨ ਨੂੰ ਮੈਂ ਖਰੀਦਿਆ ਸੀ ਪਰ ਹੁਣ ਪਰਿਵਾਰ ਝੂਠ ਬੋਲ ਰਿਹਾ ਹੈ। ਉਹਨਾਂ ਕਿਹਾ ਕਿ ਜਸਬੀਰ ਕੌਰ ਅਤੇ ਉਹਨਾਂ ਦੇ ਬੇਟੇ ਝੂਠੇ ਇਲਜ਼ਾਮ ਲਾ ਰਹੇ ਹਨ। ਉਹਨਾਂ ਕਿਹਾ ਕਿ ਮੈਂ ਇਸ ਸਬੰਧੀ ਪੁਲਿਸ ਨੂੰ ਵੀ ਇਤਲਾਹ ਦਿੱਤੀ ਹੈ ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਉਹਨਾਂ ਇਹ ਵੀ ਇਲਜ਼ਾਮ ਲਾਏ ਹਨ ਕਿ ਉਹਨਾਂ ਦਾ ਕਾਰੋਬਾਰ ਵੀ ਇਸ ਪਰਿਵਾਰ ਕਰਕੇ ਹੀ ਠੱਪ ਹੋ ਗਿਆ ਹੈ।