ਅਬੋਹਰ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਬੋਹਰ ਦੇ ਪਿੰਡ ਸੁਖਚੈਨ ਵਾਸੀ ਅਨੁਜ ਥਾਪਨ ਦੀ ਲਾਸ਼ ਦਾ ਮੁੜ ਪੋਸਟਮਾਰਟਮ ਕਰਵਾਉਣ ਦੇ ਹੁਕਮ ਦਿੱਤੇ ਸਨ। ਜਿਸ ਤੋਂ ਬਾਅਦ ਅੱਜ ਸਵੇਰੇ ਪਰਿਵਾਰ ਅਤੇ ਬਿਸ਼ਨੋਈ ਭਾਈਚਾਰੇ ਦੇ ਅਧਿਕਾਰੀ ਅਨੁਜ ਥਾਪਨ ਦੀ ਲਾਸ਼ ਨੂੰ ਫਰੀਦਕੋਟ ਮੈਡੀਕਲ ਕਾਲਜ ਲਿਜਾਣ ਲਈ ਰਵਾਨਾ ਹੋਏ। ਜਿੱਥੇ ਡਾਕਟਰਾਂ ਦੇ ਬੋਰਡ ਵੱਲੋਂ ਅਨੁਜ ਦੀ ਲਾਸ਼ ਦਾ ਦੁਬਾਰਾ ਪੋਸਟਮਾਰਟਮ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਰਿਹਾਇਸ਼ 'ਤੇ ਗੋਲੀਬਾਰੀ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਦੇ ਦੋਸ਼ 'ਚ ਪਿੰਡ ਸੁਖਚੈਨ ਦੇ ਨਿਵਾਸੀ ਅਨੁਜ ਥਾਪਨ ਅਤੇ ਸੋਨੂੰ ਥਾਪਨ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੇ ਹਿਰਾਸਤ 'ਚ ਲਿਆ ਸੀ। ਮੁੰਬਈ ਕ੍ਰਾਈਮ ਬ੍ਰਾਂਚ ਦੀ ਹਿਰਾਸਤ 'ਚ ਅਨੁਜ ਥਾਪਨ ਨੇ ਬਾਥਰੂਮ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ।
ਜਦੋਂ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਮੁੰਬਈ ਕ੍ਰਾਈਮ ਬ੍ਰਾਂਚ 'ਤੇ ਅਨੁਜ ਦੇ ਕਤਲ ਦੇ ਦੋਸ਼ ਲਗਾਏ ਅਤੇ ਦੁਬਾਰਾ ਪੋਸਟਮਾਰਟਮ, ਸੀਬੀਆਈ ਜਾਂਚ ਸਮੇਤ ਉਚਿਤ ਮੁਆਵਜ਼ੇ ਦੀ ਮੰਗ ਕੀਤੀ। ਇਸ ਲਈ ਬਿਸ਼ਨੋਈ ਭਾਈਚਾਰੇ ਦੀ ਅਗਵਾਈ 'ਚ ਅਨੁਜ ਦੀ ਮਾਂ ਨੇ ਮੁੜ ਪੋਸਟਮਾਰਟਮ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਜਿਸ ਵਿੱਚ ਮਾਣਯੋਗ ਹਾਈਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਅਨੁਜ ਥਾਪਨ ਦੀ ਲਾਸ਼ ਦਾ ਦੁਬਾਰਾ ਪੋਸਟਮਾਰਟਮ ਕਰਵਾਉਣ ਦੇ ਹੁਕਮ ਦਿੱਤੇ ਹਨ।
- ਘੱਟ ਵੋਟ ਪੋਲਿੰਗ 'ਤੇ ਰਾਜਨੀਤਿਕ ਪਾਰਟੀਆਂ ਤੇ ਚੋਣ ਕਮਿਸ਼ਨ ਲਈ ਬਣਿਆ ਚਿੰਤਾ ਦਾ ਵਿਸ਼ਾ, ਪਿਛਲੇ ਅੰਕੜੇ ਤੇ ਘੱਟ ਵੋਟਾਂ ਬਾਰੇ ਕੀ ਕਹਿੰਦੇ ਨੇ ਸਿਆਸੀ ਆਗੂ, ਸੁਣੋ ਜਰਾ... - low vote polling matter of concern
- ਲੁਧਿਆਣਾ 'ਚ 5 ਉਮੀਦਵਾਰ ਆਜ਼ਾਦ ਚੋਣ ਮੈਦਾਨ 'ਚ, ਕੋਈ ਲਗਾਉਂਦਾ ਹੈ ਬਰਗਰ ਦੀ ਰੇਹੜੀ ਅਤੇ ਕੋਈ ਕਰਦਾ ਫੀਲਟਰ ਠੀਕ.. - 5 independent candidates
- ਬੈਂਡ-ਬਾਜੇ ਲੈ ਕੇ ਨਾਮਜ਼ਦਗੀ ਦਾਖਲ ਕਰਨ ਪਹੁੰਚੇ ਟੀਟੂ ਬਾਣੀਆਂ, ਕਿਹਾ- ਇਸ ਕਰਕੇ ਮੈਨੂੰ ਲੜਨੀ ਪੈਂਦੀ ਵਾਰ-ਵਾਰ ਚੋਣ - Lok Sabha Election 2024
ਇੱਥੇ ਵੀਰਵਾਰ ਨੂੰ ਅਨੁਜ ਥਾਪਨ ਦੇ ਪਰਿਵਾਰਕ ਮੈਂਬਰ, ਪਿੰਡ ਦੇ ਸਰਪੰਚ ਮਨੋਜ ਗੋਦਾਰਾ ਅਤੇ ਬਿਸ਼ਨੋਈ ਭਾਈਚਾਰੇ ਦੇ ਅਧਿਕਾਰੀ ਅਨੁਜ ਦੀ ਲਾਸ਼ ਲੈ ਕੇ ਫਰੀਦਕੋਟ ਮੈਡੀਕਲ ਕਾਲਜ ਲਈ ਰਵਾਨਾ ਹੋਏ। ਜਿੱਥੇ ਅੱਜ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।