ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਚੀਫ਼ ਖ਼ਾਲਸਾ ਦੀਵਾਨ ਵੱਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕਾਰਜ-ਸਾਧਕ ਕਮੇਟੀ ਦੀ ਇਕੱਤਰਤਾ ਆਯੋਜਿਤ ਕੀਤੀ ਗਈ। ਜਿਸ ਦਾ ਆਰੰਭ ਗੁਰੂ ਕਾ ਓਟ ਆਸਰਾ ਲੈਦਿਆਂ ਪੰਜ ਵਾਰ ਮੂਲ ਮੰਤਰ ਦੇ ਪਾਠ ਨਾਲ ਕੀਤਾ ਗਿਆ। ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਦੀ ਪ੍ਰਧਾਨਗੀ ਹੇਠ ਮੀਟਿੰਗ ਦੌਰਾਨ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਵਲੋ ਮੀਟਿੰਗ ਦੇ ਏਜੰਡੇ ਪੜ੍ਹੇ ਗਏ। ਇਥੇ ਚੀਫ਼ ਖ਼ਾਲਸਾ ਦੀਵਾਨ ਦੀ ਕਾਰਜਸਾਧਕ ਕਮੇਟੀ ਦੀ ਮੀਟਿੰਗ ਹੋਈ ਜਿਸ ਵਿਚ ਸੰਸਥਾ ਦੇ ਅਹੁਦੇਦਾਰਾਂ ਦੀ ਚੋਣ 18 ਫਰਵਰੀ ਨੂੰ ਕਰਵਾਉਣ ਦਾ ਫੈਸਲਾ ਕੀਤਾ ਗਿਆ।
17 ਫਰਵਰੀ ਨੂੰ ਖਤਮ ਹੋਣ ਜਾ ਰਹੀ ਮਿਆਦ: ਇਹ ਮੀਟਿੰਗ ਦੀਵਾਨ ਦੇ ਗੁਰਦੁਆਰੇ ਵਿਚ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਵਲੋਂ ਏਜੰਡਾ ਪੇਸ਼ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਡਾ. ਨਿੱਝਰ ਨੇ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਦੇ ਸੰਵਿਧਾਨ ਅਨੁਸਾਰ ਜਨਰਲ ਕਮੇਟੀ ਦੀ ਮਿਆਦ 17 ਫਰਵਰੀ ਨੂੰ ਖਤਮ ਹੋਣ ਜਾ ਰਹੀ ਹੈ ਅਤੇ ਸੰਵਿਧਾਨ ਦੇ ਨਿਯਮ 13 ਮੁਤਾਬਿਕ ਦੀਵਾਨ ਅਹੁਦੇਦਾਰਾਂ ਇਕ ਪ੍ਰਧਾਨ, ਦੋ ਮੀਤ ਪ੍ਰਧਾਨ, ਇਕ ਸਥਾਨਕ ਪ੍ਰਧਾਨ, ਦੋ ਆਨਰੇਰੀ ਸਕੱਤਰਾਂ ਦੀ ਚੋਣ ਪੰਜ ਸਾਲ ਬਾਅਦ ਹੋਣੀ ਚਾਹੀਦੀ ਹੈ। ਉਨ੍ਹਾਂ ਵੱਲੋਂ ਮੀਟਿੰਗ ਵਿਚ ਇਹ ਚੋਣ 18 ਫਰਵਰੀ ਨੂੰ ਕਰਵਾਉਣ ਦੀ ਤਜਵੀਜ਼ ਰੱਖੀ ਗਈ ਹੈ ਜਿਸ ਨੂੰ ਸਮੂਹ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ।
- ਭਾਨਾ ਸਿੱਧੂ ਦੇ ਹੱਕ ਵਿੱਚ ਹੋਇਆ ਵੱਡਾ ਇਕੱਠ, ਲੱਖਾ ਸਿਧਾਣਾ ਨੇ ਸਰਕਾਰ ਨੂੰ ਦਿੱਤੀ ਵੱਡੀ ਚਿਤਾਵਨੀ
- ਨਵਜੋਤ ਸਿੱਧੂ ਰਹੇ ਕਾਂਗਰਸ ਦੀ ਮੀਟਿੰਗ 'ਚੋਂ ਗਾਇਬ, ਪੰਜਾਬ ਕਾਂਗਰਸ ਪ੍ਰਧਾਨ ਨੇ ਰਾਜਾ ਵੜਿੰਗ ਉੱਤੇ ਕੱਸਿਆ ਤੰਜ
- ਚੰਡੀਗੜ੍ਹ ਮੇਅਰ ਚੋਣ: ਚੰਡੀਗੜ੍ਹ ਵਿੱਚ INDIA ਤੇ ਭਾਜਪਾ ਦਾ ਸਿੱਧਾ ਮੁਕਾਬਲਾ, ਵੋਟਿੰਗ ਦੇ ਪੁਖ਼ਤਾ ਪ੍ਰਬੰਧ
ਇਸ ਮੌਕੇ ਮਹਿੰਦਰ ਸਿੰਘ (ਸਾਬਕਾ ਵਧੀਕ ਸਕੱਤਰ, ਐਸਜੀਪੀਸੀ) ਨੂੰ ਚੋਣ ਅਧਿਕਾਰੀ ਅਤੇ ਇੰਜਨੀਅਰ ਜਸਪਾਲ ਸਿੰਘ, ਪ੍ਰੋ. ਸੁਖਬੀਰ ਸਿੰਘ ਅਤੇ ਐਡਵੋਕੇਟ ਇੰਦਰਜੀਤ ਸਿੰਘ ਅੜੀ ਨੂੰ ਰਿਟਰਨਿੰਗ ਅਧਿਕਾਰੀ ਨਿਯੁਕਤ ਕਰਨ ਦਾ ਐਲਾਨ ਕੀਤਾ ਗਿਆ। ਇਸ ਤੋਂ ਪਹਿਲਾਂ ਜਲੰਧਰ ਤੋਂ ਦੀਵਾਨ ਦੇ ਮੈਂਬਰ ਅਜੀਤ ਸਿੰਘ ਸੇਠੀ ਅਤੇ ਅਮਰਜੀਤ ਸਿੰਘ ਆਨੰਦ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕਰਦਿਆਂ ਸ਼ੋਕ ਮਤੇ ਪੜ੍ਹੇ ਗਏ। ਇਸ ਮੋਕੇ ਆਸ ਕੀਤੀ ਗਈ ਕਿ ਪ੍ਰਸ਼ਾਸ਼ਨਿਕ ਅਧਿਕਾਰੀ ਦੀ ਦੇਖ ਰੇਖ ਹੇਠ ਜਨਰਲ ਕਮੇਟੀ ਦੀ ਚੋਣ ਪ੍ਰਕਿਰਿਆ ਬਹੁਤ ਸ਼ਾਤ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਸਿਰੇ ਚੜ੍ਹੇਗੀ ਅਤੇ ਸਮੂਹ ਮੈਂਬਰ ਸਾਹਿਬਾਨ ਇਹਨਾਂ ਚੋਣਾਂ ਵਿਚ ਭਾਗ ਲੈ ਕੇ ਦੀਵਾਨ ਦੀ ਵਾਗਡੋਰ ਜਿੰਮੇਵਾਰ ਹੱਥਾਂ ਵਿਚ ਦੇਣ ਹਿੱਤ ਪੂਰਾ ਸਹਿਯੋਗ ਕਰਨਗੇ। ਮੀਟਿੰਗ ਵਿਚ ਪ੍ਰਧਾਨ ਸੰਤੋਖ ਸਿੰਘ ਸੇਠੀ, ਮੀਤ ਪ੍ਰਧਾਨ ਅਮਰਜੀਤ ਸਿੰਘ ਬਾਂਗਾ, ਮੀਤ ਪ੍ਰਧਾਨ ਜਗਜੀਤ ਸਿੰਘ, ਸੁਖਜਿੰਦਰ ਸਿੰਘ ਪ੍ਰਿੰਸ, ਹਰਜੀਤ ਸਿੰਘ ਤਰਨ ਤਾਰਨ, ਸੁਖਦੇਵ ਸਿੰਘ ਮੱਤੇਵਾਲ ਅਤੇ ਜਸਪਾਲ ਸਿੰਘ ਢਿੱਲੋਂ ਮੌਜੂਦ ਸਨ।