ETV Bharat / state

ਗੁਰੂ ਨਗਰੀ 'ਚ 3 ਦੁਕਾਨਾਂ ਨੂੰ ਲੱਗੀ ਭਿਆਨਕ ਅੱਗ, ਦੋ ਦੁਕਾਨਾਂ ਸੜ ਕੇ ਹੋਈਆਂ ਸੁਆਹ

TERRIBLE FIRE BROKE OUT IN SHOPS: ਅੰਮ੍ਰਿਤਸਰ ਦੇ ਜਹਾਜ਼ਗੜ੍ਹ ਇਲਾਕੇ ਦੇ ਵਿੱਚ ਦੇਰ ਰਾਤ 3 ਦੁਕਾਨਾਂ ਨੂੰ ਅੱਗ ਦਾ ਮਾਮਲਾ ਸਾਹਮਣੇ ਆਇਆ ਹੈ।

author img

By ETV Bharat Punjabi Team

Published : 2 hours ago

TERRIBLE FIRE BROKE OUT IN SHIP
ਜਹਾਜ਼ਗੜ੍ਹ ਵਿਖੇ ਦੁਕਾਨਾਂ ਨੂੰ ਲੱਗੀ ਭਿਆਨਕ ਅੱਗ (Etv Bharat (ਪੱਤਰਕਾਰ, ਅੰਮ੍ਰਿਤਸਰ))

ਅੰਮ੍ਰਿਤਸਰ: ਜਹਾਜ਼ਗੜ੍ਹ ਇਲਾਕੇ ਦੇ ਵਿੱਚ ਦੇਰ ਰਾਤ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ਗੜ੍ਹ ਦੇ ਵਿੱਚ ਇਹ ਟਾਇਰਾਂ ਦੀ ਦੁਕਾਨ ਸੀ ਜਿੱਥੇ ਅੱਗ ਲੱਗ ਗਈ ਹੈ। ਇੱਥੇ ਅੱਗ ਲੱਗਣ ਕਰਾਨ ਨਾਲ ਦੀਆਂ ਦੁਕਾਨ 'ਤੇ ਵੀ ਅੱਗ ਲੱਗ ਗਈ, ਦੋਵੇਂ ਦੁਕਾਨਾਂ ਸੜ ਕੇ ਸਵਾਹ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।

ਵੇਖਦੇ-ਵੇਖਦੇ ਦੋ ਦੁਕਾਨਾਂ ਸੜ ਕੇ ਹੋਈਆਂ ਸੁਆਹ

ਉੱਥੇ ਹੀ ਮੌਕੇ 'ਤੇ ਪਹੁੰਚੇ ਦਮਕਲ ਵਿਭਾਗ ਦੇ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਰਾਤ 10 ਵਜੇ ਸੂਚਨਾ ਮਿਲੀ ਸੀ ਕਿ ਜਹਾਜ਼ਗੜ੍ਹ ਇਲਾਕੇ ਦੇ ਵਿੱਚ ਅੱਗ ਲੱਗ ਗਈ ਹੈ, ਤਾਂ ਇਸ ਸੂਚਨਾ ਪਤਾ ਲੱਗਦੇ ਹੀ ਉਹ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਵੇਖਦੇ-ਵੇਖਦੇ ਦੋ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਸੀ, ਤੀਜੀ ਦੁਕਾਨ ਨੂੰ ਅਸੀਂ ਬਚਾ ਲਿਆ ਹੈ। ਉਨ੍ਹਾਂ ਕਿਹਾ ਕਿ 10 ਤੋਂ ਵੱਧ ਗੱਡੀਆਂ ਪਾਣੀ ਦੀਆਂ ਲੱਗ ਚੁੱਕੀਆਂ ਹਨ ਤੇ ਅੱਗ 'ਤੇ ਕੰਟਰੋਲ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗ ਸਕਿਆ। ਉੱਥੇ ਉਨ੍ਹਾਂ ਨੇ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇਗੀ। ਪਹਿਲਾਂ ਵੀ ਇਸ ਮਾਰਕੀਟ ਵਿੱਚ ਕਈ ਵਾਰ ਅੱਗ ਲੱਗ ਚੁੱਕੀ ਹੈ। ਇਹ ਵੀ ਕਿਹਾ ਕਿ ਇਹ ਕਿਸੇ ਸ਼ਰਾਰਤੀ ਅਨਸਰਾਂ ਦਾ ਕੰਮ ਵੀ ਹੋ ਸਕਦਾ ਹੈ। ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਪਰ ਮਾਲੀ ਨੁਕਸਾਨ ਕਾਫੀ ਹੋ ਗਿਆ ਹੈ।

ਪਟਾਕੇ ਦੀ ਚੰਗਿਆੜੀ ਕਾਰਨ ਲੱਗੀ ਅੱਗ

ਦੱਸਿਆ ਗਿਆ ਹੈ ਕਿ ਅੱਗ ਪਟਾਕੇ ਦੀ ਚੰਗਿਆੜੀ ਕਾਰਨ ਲੱਗੀ ਹੈ। 10:30 ਤੋਂ ਬਾਅਦ ਅੱਗ ਤਿੰਨ ਮੰਜ਼ਿਲਾ ਦੁਕਾਨ ਦੇ ਅੰਦਰ ਫੈਲ ਗਈ। ਜਾਣਕਾਰੀ ਅਨੁਸਾਰ ਦੁਕਾਨ ਦੇ ਬਾਹਰ ਟਾਇਰ, ਫਟੇ ਟਿਊਬਾਂ ਅਤੇ ਪੁਰਾਣੇ ਵਾਹਨਾਂ ਦੇ ਪੁਰਜ਼ੇ ਰੱਖੇ ਹੋਏ ਸਨ। ਕਰਵਾ ਚੌਥ ਹੋਣ ਕਾਰਨ ਲੋਕ ਆਸ-ਪਾਸ ਪਟਾਕੇ ਚਲਾ ਰਹੇ ਸਨ। ਇਸ ਦੌਰਾਨ ਇੱਕ ਹਵਾਈ ਜਹਾਜ਼ ਟਾਇਰ ਅਤੇ ਟਿਊਬ ਵਿਚਕਾਰ ਡਿੱਗ ਗਿਆ। ਕੁਝ ਸਮੇਂ ਬਾਅਦ ਧੂੰਏਂ ਦੇ ਨਾਲ-ਨਾਲ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਦਸ ਮਿੰਟ ਬਾਅਦ ਇੱਕ-ਇੱਕ ਕਰਕੇ 4 ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਅੱਗ 'ਤੇ ਕਾਬੂ ਪਾਉਣ ਲਈ ਜਲ ਤੋਪਾਂ ਦੀ ਵਰਤੋਂ ਕੀਤੀ ਗਈ, ਪਰ ਅੱਗ ਤੇਜ਼ੀ ਨਾਲ ਫੈਲ ਰਹੀ ਸੀ।

ਕੋਈ ਜਾਨੀ ਨੁਕਸਾਨ ਨਹੀਂ ਹੋਇਆ

ਇਸ ਮੌਕੇ ਪੁਲਿਸ ਅਧਿਕਾਰੀ ਹਰਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਜਹਾਜ਼ਗੜ੍ਹ ਇਲਾਕੇ ਦੇ ਵਿੱਚ ਅੱਗ ਲੱਗ ਗਈ ਹੈ, ਤਾਂ ਉਹ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ 10 ਦੇ ਕਰੀਬ ਪਾਣੀ ਦੀਆਂ ਗੱਡੀਆਂ ਅੱਗ ਬੁਝਾਉਣ ਦੇ ਲਈ ਪਹੁੰਚ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਮਾਲੀ ਨਕਸਾਨ ਬਹੁਤ ਜਿਆਦਾ ਹੋ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.