ETV Bharat / state

ਦਿਵਾਲੀ ਮੌਕੇ ਸਰਕਾਰ ਨੂੰ ਲੱਖਾਂ ਰੁਪਏ ਦੇ ਟੈਕਸ ਦਾ ਲਗਾਇਆ ਚੂਨਾ, 40 ਦੁਕਾਨਾਂ ਦਾ ਕੱਢਿਆ ਲੱਕੀ ਡਰਾਅ - GOVT TAXED TUNE LAKHS RUPEES

ਲੁਧਿਆਣਾ ਦੇ ਵਿਖੇ ਦਾਣਾ ਮੰਡੀ ਸਥਿਤ ਪਟਾਕਿਆਂ ਦੀ ਮਾਰਕੀਟ ਵਿੱਚ ਸਰਕਾਰ ਨੂੰ ਲੱਖਾਂ ਰੁਪਏ ਦੇ ਟੈਕਸ ਦਾ ਚੂਨਾ ਲਗਾਇਆ ਗਿਆ ਹੈ ।

GOVT TAXED TUNE LAKHS RUPEES
40 ਦੁਕਾਨਾਂ ਦਾ ਕੱਢਿਆ ਲੱਕੀ ਡਰਾਅ (Etv Bharat (ਪੱਤਰਕਾਰ , ਲੁਧਿਆਣਾ))
author img

By ETV Bharat Punjabi Team

Published : Oct 31, 2024, 9:42 AM IST

ਲੁਧਿਆਣਾ: ਦਾਣਾ ਮੰਡੀ ਸਥਿਤ ਪਟਾਕਿਆਂ ਦੀ ਮਾਰਕੀਟ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੱਗੀ ਹੈ ਪਰ ਇਸ ਸਾਲ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਕਿਉਂਕਿ ਪ੍ਰਸ਼ਾਸਨ ਵੱਲੋਂ ਮੰਡੀ ਦੇ ਵਿੱਚ ਸੁਰੱਖਿਆ ਦੇ ਮੱਦੇਨਜ਼ਰ 40 ਦੁਕਾਨਾਂ ਹੀ ਅਲਾਟ ਕੀਤੀਆਂ ਗਈ ਸੀ। ਜਿਸ ਦਾ ਬਕਾਇਦਾ ਪਹਿਲਾਂ ਲੱਕੀ ਡਰਾ ਵੀ ਕੱਢਿਆ ਗਿਆ ਅਤੇ ਫਿਰ ਦੁਕਾਨਾਂ ਅਲਾਟ ਕੀਤੀਆਂ ਗਈਆਂ ਪਰ ਪਟਾਕੇ ਦੇ ਵਪਾਰੀਆਂ ਵੱਲੋਂ ਜਿਨਾਂ ਨੂੰ ਡਰਾ ਨਿਕਲੇ ਉਨ੍ਹਾਂ ਤੋਂ ਦੁਕਾਨਾਂ ਖਰੀਦ ਕੇ ਉੱਥੇ ਪਟਾਕੇ ਵੇਚੇ ਜਾ ਰਹੇ ਹਨ।

40 ਦੁਕਾਨਾਂ ਦਾ ਕੱਢਿਆ ਲੱਕੀ ਡਰਾਅ (Etv Bharat (ਪੱਤਰਕਾਰ , ਲੁਧਿਆਣਾ))

ਲੱਖਾਂ ਰੁਪਏ ਦੇ ਪਟਾਕੇ ਵੇਚੇ ਜਾ ਰਹੇ

ਦੱਸ ਦੇਈਏ ਕਿ 40 ਦੁਕਾਨਾਂ ਦੀ ਥਾਂ ਤੇ 41 ਦੁਕਾਨਾਂ ਮੰਡੀ ਦੇ ਵਿੱਚ ਲਗਾਈਆਂ ਗਈਆਂ ਹਨ। ਸਿੱਧੇ ਤੌਰ 'ਤੇ ਇੱਕ ਦੁਕਾਨ ਵਾਧੂ ਲਗਾਈ ਗਈ ਹੈ। ਜਿੱਥੇ ਲੱਖਾਂ ਰੁਪਏ ਦੇ ਪਟਾਕੇ ਵੇਚੇ ਜਾ ਰਹੇ ਹਨ ਅਤੇ ਇਸ ਦਾ ਕੋਈ ਰਿਕਾਰਡ ਨਹੀਂ ਹੈ। ਇਸ ਕਰਕੇ ਇਸ ਦਾ ਕੋਈ ਟੈਕਸ ਵੀ ਨਹੀਂ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਦੋਂ ਪਟਾਕਾ ਮਾਰਕੀਟ ਦੇ ਪ੍ਰਧਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਸ਼ਰੇਆਮ ਹੀ ਕਹਿੰਦੇ ਹੋਏ ਵਿਖਾਈ ਦਿੱਤੇ ਕਿ ਉਨ੍ਹਾਂ ਨੂੰ ਇਸ ਦੁਕਾਨ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ। ਮਾਰਕੀਟ ਦੇ ਪ੍ਰਧਾਨ ਨੇ ਕਿਹਾ ਕਿ 40 ਦੁਕਾਨਾਂ ਹੀ ਲੱਗੀਆਂ ਹਨ 41ਵੀਂ ਦੁਕਾਨ ਹੈ ਹੀ ਨਹੀਂ ਜਦੋਂ ਕਿ ਮਾਰਕੀਟ ਦੇ ਵਿੱਚ ਸਭ ਦੇ ਸਾਹਮਣੇ ਇਹ ਦੁਕਾਨ ਚੱਲ ਰਹੀ ਹੈ ਪਰ ਪ੍ਰਧਾਨ ਸ਼ਰੇਆਮ ਮੁੱਕਰਦੇ ਹੋਏ ਵਿਖਾਈ ਦਿੱਤੇ।

ਕਾਰਵਾਈ ਅਮਲ ਦੇ ਵਿੱਚ ਲਿਆਂਦੀ

ਉੱਥੇ ਹੀ ਇਸ ਸਬੰਧੀ ਜਦੋਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਨੋਟਿਸ 'ਚ ਹੁਣੇ ਇਹ ਮਾਮਲਾ ਆਇਆ ਹੈ ਅਤੇ ਉਹ ਇਸ ਸਬੰਧੀ ਜਾਣਕਾਰੀ ਲੈਣਗੇ ਅਤੇ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਉੱਥੇ ਹੀ ਇਲਾਕੇ ਦੇ ਵਿਧਾਇਕ ਨੂੰ ਵੀ ਫੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਦੁਕਾਨ ਨਾਲ ਕੋਈ ਲੈਣਾ ਦੇਣਾ ਨਹੀਂ ਜਦੋਂ ਕਿ ਪ੍ਰਸ਼ਾਸਨ ਦੀ ਦੇਖ-ਰੇਖ ਦੇ ਹੇਠ ਇਹ ਦੁਕਾਨ ਲਗਵਾਈ ਗਈ ਹੈ।

ਲੱਖਾਂ ਰੁਪਏ ਦੇ ਟੈਕਸ ਦਾ ਚੂਨਾ

ਦੱਸ ਦੇਈਏ ਕਿ ਸੁਰੱਖਿਆ ਦੇ ਮੱਦੇਨਜ਼ਰ ਹੀ ਇਹ 40 ਦੁਕਾਨਾਂ ਬਣਾਈਆਂ ਗਈਆਂ ਅਤੇ ਉੱਥੇ ਇੱਕ ਫਾਇਰ ਬ੍ਰਿਗੇਡ ਵੀ ਤਾਇਨਾਤ ਕੀਤੀ ਗਈ ਹੈ ਪਰ ਅਜਿਹੇ ਦੇ ਵਿੱਚ ਵਾਧੂ ਪਟਾਕੇ ਲਗਾ ਕੇ ਸ਼ਰੇਆਮ ਪ੍ਰਸ਼ਾਸਨ ਦੇ ਨਿਯਮਾਂ ਦੀ ਧੱਜੀਆਂ ਉਡਾਉਣ ਦੇ ਨਾਲ ਸਰਕਾਰ ਨੂੰ ਲੱਖਾਂ ਰੁਪਏ ਦੇ ਟੈਕਸ ਦਾ ਚੂਨਾ ਵੀ ਲਗਾਇਆ ਜਾ ਰਿਹਾ ਹੈ। ਪ੍ਰਸ਼ਾਸਨ ਤਿੰਨ ਦਿਨ ਤੋਂ ਲਗਾਤਾਰ ਮੌਕੇ ਦਾ ਜਾਇਜ਼ਾ ਲਿਆ ਰਿਹਾ ਹੈ ਅਤੇ ਇਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜਾਣਕਾਰੀ ਮੁਤਾਬਿਕ ਸਿਰਫ ਲੁਧਿਆਣਾ ਦੀ ਦਾਣਾ ਮੰਡੀ ਹੀ ਨਹੀਂ ਸਗੋਂ ਕਈ ਹੋਰ ਮਾਰਕੀਟਾਂ ਦੇ ਵਿੱਚ ਵੀ ਇਸੇ ਤਰ੍ਹਾਂ ਇੱਕ ਦੁਕਾਨ ਵਾਧੂ ਲਗਵਾਈ ਗਈ ਹੈ। ਹੁਣ ਇਹ ਦੁਕਾਨ ਕਿਸ ਦੀ ਹੈ ਅਤੇ ਕਿਸ ਦੇ ਚਹੇਤੇ ਦੀ ਹੈ ਇਸ ਬਾਰੇ ਪ੍ਰਸ਼ਾਸਨ ਚੁੱਪ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.