ਪਠਾਨਕੋਟ : ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਬਮਿਆਲ ਸੈਕਟਰ ਦੇ ਪਿੰਡ ਰਾਮਕਲਵਾਂ 'ਚ ਬੀਤੀ ਰਾਤ ਅੱਧੀ ਦਰਜਨ ਸ਼ੱਕੀ ਵਿਅਕਤੀ ਦੇਖੇ ਗਏ, ਇਸ ਦੀ ਸੂਚਨਾ ਪਿੰਡ ਵਾਸੀਆਂ ਨੇ ਪੁਲਿਸ ਨੂੰ ਦਿਤੀ ਤਾਂ ਪੁਲਿਸ ਨੇ ਪੂਰੇ ਪਿੰਡ ਨੂੰ ਘੇਰਾ ਪਾਕੇ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਹੈ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸਰਹੱਦੀ ਖੇਤਰ ਹੋਣ ਕਰਕੇ ਪਠਾਨਕੋਟ ਬਹੁਤ ਹੀ ਸੰਵੇਦਨਸ਼ੀਲ ਜ਼ਿਲ੍ਹਾ ਹੋਣ ਕਾਰਨ ਪੁਲਿਸ ਹਰ ਸਮੇਂ ਚੌਕਸ ਰਹਿੰਦੀ ਹੈ, ਖਾਸ ਕਰਕੇ 15 ਅਗਸਤ, 26 ਜਨਵਰੀ ਜਾਂ ਕਿਸੇ ਵੀ ਤਰ੍ਹਾਂ ਦਾ ਦਿਨ ਹੋਣ 'ਤੇ ਪੁਲਿਸ ਵੱਲੋਂ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾਂਦਾ ਹੈ।
ਛਾਉਣੀ 'ਚ ਬਦਲਿਆ ਪਿੰਡ: ਉਥੇ ਹੀ ਬੀਤੀ ਰਾਤ ਪਠਾਨਕੋਟ 'ਚ ਸ਼ਕੀਆਂ ਦੀ ਹਲਚਲ ਨੇ ਪਿੰਡ ਵਾਸੀਆਂ 'ਚ ਸਹਿਮ ਪੈਦਾ ਕਰ ਦਿੱਤਾ ਹੈ। ਇਸ ਮੌਕੇ ਪਿੰਡ ਵਿੱਚ ਮੌਜੁਦ ਪੁਲਿਸ ਅਤੇ ਕਮਾਂਡੌਜ਼ ਵੱਲੋਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਫਵਾਹ 'ਤੇ ਭਰੋਸਾ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ ਪੁਲਿਸ ਵੱਲੋਂ ਲੋਕਾਂ ਦੇ ਬਿਆਨ ਦਰਜ ਕਰਦੇ ਹੋਏ ਤਲਾਸ਼ੀ ਅਭਿਆਨ ਵੀ ਤੇਜ਼ ਕੀਤਾ ਗਿਆ ਹੈ।ਪਿੰਡ ਫਿਲਹਾਲ ਪੁਰੀ ਤਰ੍ਹਾਂ ਛਾਉਣੀ 'ਚ ਤਬਦੀਲ ਹੈ ਜਿਥੇਹਿਰ ਇੱਕ ਦੀ ਹਲਚਲ ਉਤੇ ਪੁਲਿਸ ਦੀ ਕੜੀ ਨਜ਼ਰ ਹੈ। ਹਾਲਾਂਕਿ ਪੁਲਿਸ ਵੱਲੋਂ ਮੀਡੀਆ ਤੋਂ ਦੂਰੀ ਬਣਾਈ ਗਈ ਪਰ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਕੋਈ ਵੀ ਸ਼ੱਕੀ ਹੋਇਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
- ਭਾਰਤੀ ਹਾਕੀ ਦੀ ਜਿੱਤ 'ਤੇ ਖਿਡਾਰੀਆਂ ਦੇ ਪਰਿਵਾਰ ਖੁਸ਼ੀ 'ਚ ਹੋਏ ਪੱਬਾਂ ਭਾਰ, ਮਜੀਠੀਆ ਨੇ ਦਿੱਤੀ ਕੈਪਟਨ ਹਰਮਨਪ੍ਰੀਤ ਦੇ ਪਰਿਵਾਰ ਨੂੰ ਵਧਾਈ, ਦੇਖੋ ਵੀਡੀਓ - Indian Hockey Team Winner
- ਪੰਜਾਬ ਪੁਲਿਸ ਨੇ ਬੈਂਕਾਂ, ਵਿੱਤੀ ਸੰਸਥਾਵਾਂ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਹਿੱਤ ਰਾਜ ਵਿਆਪੀ ਮੁਹਿੰਮ ਚਲਾਈ - Punjab Police campaign
- ਰਾਮ ਰਹੀਮ ਨੂੰ ਹਾਈਕੋਰਟ ਦਾ ਝਟਕਾ, ਨਹੀਂ ਮਿਲੀ ਪੈਰੋਲ, ਫੈਸਲਾ ਰੱਖਿਆ ਸੁਰੱਖਿਅਤ - Ram Rahim did not get parole
ਪਿੰਡ ਵਾਸੀਆਂ 'ਚ ਸਹਿਮ ਦਾ ਮਾਹੌਲ: ਉਥ ਹੀ ਪ੍ਰਤੱਖਦਰਸ਼ੀ ਅਭਿਸ਼ੇਕ ਕੁਮਾਰ ਨੇ ਦੱਸਿਆ ਕਿ ਅਧੀ ਰਾਤ ਜਦੋਂ ਉਹਨਾਂ ਦੇ ਘਰ ਮਹਿਮਾਨ ਆਏ ਹੋਏ ਸਨ ਉਸ ਵੇਲੇ ਖਾਣਾ ਖਾ ਕੇ ਉਹ ਬਾਹਰ ਗਏ ਤਾਂ ਉਹਨਾਂ ਨੁੰ ਕੋਈ ਸ਼ਕੀ ਲਾਈਟ ਨਜ਼ਰ ਆਈ। ਇਸ ਤੋਂ ਬਾਅਦ ਉਸਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ, ਪਰ ਅਧੀ ਰਾਤ ਜਦੋਂ ਪਿੰਡ ਦੀ ਇੱਕ ਔਰਤ ਵੱਲੋਂ ਫੋਨ ਕਰਕੇ ਕਿਹਾ ਗਿਆ ਕਿ ਅੱਧੀ ਦਰਜਨ ਦੇ ਕਰੀਬ ਲੋਕ ਦੇਖੇ ਗਏ ਹਨ ਤਾਂ ਪਿੰਡ ਵਾਸੀਆਂ 'ਚ ਡਰ ਪੈਦਾ ਹੋ ਗਿਆ। ਅਭਿਸ਼ੇਕ ਨੇ ਦੱਸਿਆ ਕਿ ਇਕੱਲਾ ਹੋਣ ਕਰਕੇ ਉਹ ਅੱਗੇ ਤਾਂ ਨਹੀਂ ਵੱਧੇ ਪਰ ਕੁੱਝ ਪਿੰਡ ਵਾਲਿਆਂ ਨਾਲ ਰੱਲ ਕੇ ਉਹਨਾਂ ਸਾਰੀ ਰਾਤ ਕੋਠੇ 'ਤੇ ਬਹਿ ਕੇ ਪਹਿਰਾ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੁੰ ਸੁਚਿਤ ਕੀਤਾ ਗਿਆ। ਉਹਨਾ ਕਿਹਾ ਕਿ ਪੁਲਿਸ ਵੱਲੋਂ ਸਾਰੇ ਪਾਸੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਉਹ ਸ਼ਕੀ ਕੌਣ ਸਨ ਇਹ ਹੁਣ ਪੁਲਿਸ ਜਾਂਚ ਤੋਂ ਬਾਅਦ ਹੀ ਸਾਫ ਹੋਵੇਗਾ।