ETV Bharat / state

ਭਲਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਉਣਗੇ ਸੁਖਬੀਰ ਬਾਦਲ, ਪੁਲਿਸ ਨੇ ਸੁਰੱਖਿਆ ਦੇ ਕੀਤੇ ਕਰੜੇ ਪ੍ਰਬੰਧ

ਦਰਬਾਰ ਸਾਹਿਬ ਵਿੱਚ ਹੋਏ ਹਮਲੇ ਤੋਂ ਬਾਅਦ ਭਲਕੇ ਸਜ਼ਾ ਮੁਤਾਬਿਕ ਸੁਖਬੀਰ ਬਾਦਲ ਸ੍ਰੀ ਅਨੰਦਪੁਰ ਸਾਹਿਬ ਪਹੁੰਚਣਗੇ। ਪੁਲਿਸ ਨੇ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਹਨ।

SUKHBIR VISIT SRI KESHGARH SAHIB
ਭਲਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਉਣਗੇ ਸੁਖਬੀਰ ਬਾਦਲ (ETV BHARAT PUNJAB (ਪੱਤਰਕਾਰ, ਰੂਪਨਗਰ))
author img

By ETV Bharat Punjabi Team

Published : 9 hours ago

ਸ੍ਰੀ ਅਨੰਦਪੁਰ ਸਾਹਿਬ (ਰੋਪੜ): ਅੱਜ ਸੱਚਖੰਡ ਸ੍ਰੀ ਹਰਿੰਮੰਦਿਰ ਸਾਹਿਬ ਵਿਖੇ ਸੀਨੀਅਰ ਅਕਾਲੀ ਆਗੂ ਸੁਖਬੀਰ ਬਾਦਲ ਉੱਤੇ ਜਾਨਲੇਵਾ ਹਮਲਾ ਹੋਇਆ ਪਰ ਪੰਜਾਬ ਪੁਲਿਸ ਦੀ ਮੁਸਤੈਦੀ ਸਦਕਾ ਉਨ੍ਹਾਂ ਦੀ ਜਾਨ ਬਚ ਗਈ। ਹੁਣ ਸੁਖਬੀਰ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਗਈ ਸਜ਼ਾ ਮੁਤਾਬਿਕ 4 ਅਤੇ 5 ਦਸੰਬਰ ਤੋਂ ਪੰਜ ਤਖ਼ਤਾਂ ਵਿੱਚੋਂ ਇੱਕੋ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਆਪਣੀ ਸਜ਼ਾ ਤਹਿਤ ਸੇਵਾ ਨਿਭਾਉਣਗੇ। ਇਸ ਲਈ ਸੁਖਬੀਰ ਬਾਦਲ ਭਲਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਣਗੇ।

ਸੁਰਿੰਦਰਪਾਲ ਸਿੰਘ ਪਰਮਾਰ,ਏਡੀਜੀਪੀ ਲਾਅ ਐਂਡ ਆਰਡਰ (ETV BHARAT PUNJAB (ਪੱਤਰਕਾਰ, ਰੂਪਨਗਰ))

ਪੁਲਿਸ ਨੇ ਕੀਤੀ ਸੁਰੱਖਿਆ ਸਖ਼ਤ

ਸੁਖਬੀਰ ਬਾਦਲ ਉੱਤੇ ਦਰਬਾਰ ਸਾਹਿਬ ਦੇ ਬਾਹਰ ਹੋਏ ਹਮਲੇ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿੱਚ ਪੁਲਿਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਅੱਜ ਵਿਸ਼ੇਸ਼ ਤੌਰ ਉੱਤੇ ਜ਼ਿਲ੍ਹੇ ਦੇ ਸੀਨੀਅਰ ਅਫ਼ਸਰ ਗੁਲਨੀਤ ਖੁਰਾਣਾ ਦੇ ਨਾਲ ਸੁਰਿੰਦਰਪਾਲ ਸਿੰਘ ਪਰਮਾਰ ਏਡੀਜੀਪੀ ਲਾਅ ਐਂਡ ਆਰਡਰ ਨੇ ਸੁਰੱਖਿਆ ਪ੍ਰਬੰਧਾਂ ਦਾ ਧਰਾਤਲ ਉੱਤੇ ਪਹੁੰਚ ਕੇ ਜਾਇਜ਼ਾ ਲਿਆ।

  1. ਸੁਖਬੀਰ ਬਾਦਲ 'ਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼ ਨਾਲ ਸਿਆਸਤ 'ਚ ਆਇਆ ਭੂਚਾਲ, ਜਾਣੋ ਕੌਣ ਕਿਸ ਨੂੰ ਮੰਨ ਰਿਹਾ ਕਸੂਰਵਾਰ?
  2. ਭਾਰਤੀ ਕਿਸਾਨ ਯੂਨੀਅਨ ਦਾ ਐਲਾਨ, ਗ੍ਰੇਟਰ ਨੋਇਡਾ ਦੇ ਜ਼ੀਰੋ ਪੁਆਇੰਟ 'ਤੇ ਅੱਜ ਹੋਵੇਗੀ ਮਹਾਪੰਚਾਇਤ, ਕਿਸਾਨਾਂ ਨੂੰ ਕੀਤੀ ਇਹ ਅਪੀਲ
  3. ਸੁਖਬੀਰ ਬਾਦਲ 'ਤੇ ਹੋਏ ਹਮਲੇ ਹਮਲੇ ਨੂੰ ਲੈ ਕੇ ਬੋਲੇ ਸੀਐਮ ਮਾਨ, ਕਿਹਾ-ਦੋਸ਼ੀ ਨੂੰ ਜਲਦ ਮਿਲੇਗੀ ਸਜ਼ਾ

ਸੁਰੱਖਿਆ ਦੇ ਨਾਲ-ਨਾਲ ਸੰਗਤ ਦਾ ਵੀ ਧਿਆਨ

ਏਡੀਜੀਪੀ ਲਾਅ ਐਂਡ ਆਰਡਰ ਸੁਰਿੰਦਰਪਾਲ ਸਿੰਘ ਪਰਮਾਰ ਨੇ ਕਿਹਾ ਕਿ ਭਾਵੇਂ ਸੁਖਬੀਰ ਬਾਦਲ ਉੱਤੇ ਹਮਲਾ ਹੋਇਆ ਪਰ ਪੰਜਾਬ ਪੁਲਿਸ ਦੀ ਚੌਕਸੀ ਨੇ ਸਭ ਕੁੱਝ ਸਾਂਭ ਲਿਆ। ਉਨ੍ਹਾਂ ਆਖਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ ਧਾਰਮਿਕ ਸਥਾਨਾਂ ਉੱਤੇ ਹਮੇਸ਼ਾ ਸੁਰੱਖਿਆ ਪੁਲਿਸ ਦਾ ਸਖ਼ਤ ਪਹਿਰਾ ਰਹਿੰਦਾ ਹੈ ਅਤੇ ਹੁਣ ਸੁਖਬੀਰ ਬਾਦਲ ਦੀ ਆਮਦ ਦੇ ਮੱਦੇਨਜ਼ਰ ਮੁੱੜ ਤੋਂ ਸੁਰੱਖਿਆ ਪ੍ਰਬੰਧਾਂ ਉੱਤੇ ਨਜ਼ਰ ਮਾਰੀ ਗਈ ਹੈ। ਉਨ੍ਹਾਂ ਆਖਿਆ ਕਿ ਸੁਖਬੀਰ ਬਾਦਲ ਦੀ ਆਮਦ ਮੌਕੇ ਸੁਰੱਖਿਆ ਕਾਰਣ ਸੰਗਤ ਨੂੰ ਕੋਈ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ। ਸ੍ਰੀ ਅਨੰਦਪੁਰ ਸਾਹਿਬ ਵਿੱਚ ਪਹਿਲਾਂ ਵੀ ਹੋਲਾ-ਮੁਹੱਲਾ ਅਤੇ ਹੋਰ ਧਾਰਮਿਕ ਸਮਾਗਮਾਂ ਮੌਕੇ ਇਕੱਠ ਹੁੰਦੇ ਹਨ ਅਤੇ ਬਹੁਤ ਸਾਰੇ ਮੰਤਰੀਆਂ ਦੇ ਨਾਲ ਵਿਦੇਸ਼ੀ ਮਹਿਮਾਨ ਪਹੁੰਚਦੇ ਹਨ, ਇਸ ਦੌਰਾਨ ਵੀ ਪੁਲਿਸ ਹਮੇਸ਼ਾ ਆਪਣਾ ਫਰਜ਼ ਨਿਭਆਉਂਦੀ ਹੈ ਅਤੇ ਭਲਕੇ ਵੀ ਸੁਰੱਖਿਆ ਦੇ ਮੱਦੇਨਜ਼ਰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.