ਲੁਧਿਆਣਾ : ਲੋਕ ਸਭਾ ਚੋਣਾਂ ਦੇ ਤਹਿਤ ਪੰਜਾਬ ਵਿੱਚ ਰੈਲੀ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਅਤੇ ਸੁਖਬੀਰ ਬਾਦਲ ਲੁਧਿਆਣਾ ਤੋਂ ਇਸ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਐਤਵਾਰ ਵਾਲੇ ਦਿਨ ਸੁਖਬੀਰ ਬਾਦਲ ਲੁਧਿਆਣਾ 'ਚ ਚਾਰ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਰੈਲੀਆਂ ਕਰਨਗੇ। ਸਭ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਗਿੱਲ ਵਿੱਚ ਰੈਲੀ ਕਰਨਗੇ। ਉਸ ਉਸ ਤੋਂ ਬਾਅਦ ਵਿਧਾਨ ਸਭਾ ਹਲਕਾ ਆਤਮ ਨਗਰ, ਵਿਧਾਨ ਸਭਾ ਹਲਕਾ ਪੱਛਮੀ ਅਤੇ ਫਿਰ ਪੂਰਬੀ ਦੇ ਵਿੱਚ ਸੁਖਬੀਰ ਬਾਦਲ ਵੱਲੋਂ ਲੜੀਵਾਰ ਰੈਲੀਆਂ ਨੂੰ ਸੰਬੋਧਿਤ ਕੀਤਾ ਜਾਵੇਗਾ। ਅਤੇ ਅਕਾਲੀ ਦਲ ਦੇ ਲੁਧਿਆਣਾ ਤੋਂ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਦੇ ਹੱਕ ਚ ਪ੍ਰਚਾਰ ਕੀਤਾ ਜਾਵੇਗਾ।
'ਪੰਜਾਬ ਬਚਾਓ ਯਾਤਰਾ' ਰਹੀ ਕਾਮਯਾਬ : ਇਸ ਸਬੰਧੀ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ ਇੰਦਰ ਗਰੇਵਾਲ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਜ ਵੀ ਅਕਾਲੀ ਦਲ ਦੀਆਂ ਰੈਲੀਆਂ ਦੇ ਵਿੱਚ ਜਿੰਨਾਂ ਇਕੱਠ ਹੁੰਦਾ ਹੈ, ਓਨਾ ਇਕੱਠ ਕੋਈ ਹੋਰ ਪਾਰਟੀ ਨਹੀਂ ਕਰ ਸਕਦੀ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਦੀ 'ਪੰਜਾਬ ਬਚਾਓ ਯਾਤਰਾ' ਬਹੁਤ ਹੀ ਕਾਮਯਾਬ ਰਹੀ ਹੈ। ਲੋਕਾਂ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਹੈ ਅਤੇ ਆਮ ਆਦਮੀ ਪਾਰਟੀ ਨੇ ਜਦੋਂ ਕਿ ਲੋਕਾਂ ਦੇ ਨਾਲ ਵਾਅਦੇ ਪੂਰੇ ਨਹੀਂ ਕੀਤੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਜੋ 43 ਹਜ਼ਾਰ ਨੌਕਰੀਆਂ ਦੇਣ ਦੀ ਗੱਲ ਕਰ ਰਹੇ ਹਨ, ਉਹ ਉਸ ਦੀ ਲਿਸਟ ਜਾਰੀ ਕਰੇ।
- ਬਰਨਾਲਾ ਵਿਖੇ ਆਖਰੀ ਵਾਰ ਇਸ ਸਮਾਗਮ ਵਿੱਚ ਨਜ਼ਰ ਆਏ ਸੁਰਜੀਤ ਪਾਤਰ, ਬਣ ਗਏ ਇੱਕ ਯਾਦ - Surjit patar attend his last event
- ਮਾਨਸਾ ਵਿਖੇ ਕਾਂਗਰਸ ਦੇ ਹੱਕ 'ਚ ਮੂਸੇਵਾਲਾ ਦੇ ਪਿਤਾ ਨੇ ਕੀਤਾ ਚੋਣ ਪ੍ਰਚਾਰ, ਕਿਹਾ- ਪੰਜਾਬ ਅਤੇ ਦੇਸ਼ ਬਚਾਉਣ ਲਈ ਬਦਲਾਅ ਜ਼ਰੂਰੀ - Sidhu Moose Wala FATHER CAMPAIGNED
- ਛੋਟੇ ਸਿੱਧੂ ਨੂੰ ਲੈ ਕੇ ਪਹਿਲੀ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ - Moose Wala Parents Sri Darbar Sahib
ਰਵਨੀਤ ਬਿੱਟੂ ਦੀ ਕੋਠੀ 'ਤੇ ਚੁੱਕੇ ਸਵਾਲ : ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਅਕਾਲੀ ਦਲ ਨੂੰ ਭਰਵਾਂ ਹੁੰਗਾਰਾ ਪੂਰੇ ਪੰਜਾਬ ਦੇ ਵਿੱਚ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਲੁਧਿਆਣੇ ਦੇ ਵਿੱਚ ਵੀ ਅਕਾਲੀ ਦਲ ਬਨਾਮ ਕਾਂਗਰਸ ਹੈ ਅਤੇ ਬਾਕੀ ਥਾਂ ਤੇ ਵੀ। ਇਸ ਦੌਰਾਨ ਮਹੇਸ਼ਇੰਦਰ ਗਰੇਵਾਲ ਨੇ ਦੱਸਿਆ ਕਿ ਕੇਜਰੀਵਾਲ ਜੋ ਮਰਜ਼ੀ ਕਹਿ ਲੈਣ ਪਰ ਇੰਡੀਆ ਗਠਜੋੜ ਦੇ ਵਿੱਚ 17 ਸੀਟਾਂ ਦੇ ਨਾਲ ਉਹਨਾਂ ਦੀ ਭਾਗੀਦਾਰੀ ਕਿੰਨੀ ਕੁ ਹੈ, ਇਹ ਸਾਰੇ ਹੀ ਜਾਣਦੇ ਹਨ।
ਗਰੇਵਾਲ ਨੇ ਬਿੱਟੂ ਦੀ ਕੋਠੀ ਦੇ ਬਾਰੇ ਵੀ ਕਿਹਾ ਕਿ ਇੱਕ ਮੈਂਬਰ ਪਾਰਲੀਮੈਂਟ ਜਾਂ ਫਿਰ ਇੱਕ ਵਿਧਾਇਕ ਨੂੰ ਸਿਰਫ ਇੱਕੋ ਹੀ ਰਿਹਾਇਸ਼ ਸਰਕਾਰੀ ਅਲਾਟ ਹੁੰਦੀ ਹੈ ਜਦੋਂ ਕਿ ਰਵਨੀਤ ਬਿੱਟੂ ਤਿੰਨ ਕੋਠੀਆਂ ਲੈ ਕੇ ਬੈਠੇ ਸਨ। ਉਹਨਾਂ ਕਿਹਾ ਕਿ ਜਿਨਾਂ ਨੇ ਉਹਨਾਂ ਨੂੰ ਇਹ ਕੋਠੀਆਂ ਅਲਾਰਟ ਕੀਤੀਆਂ ਉਹਨਾਂ ਅਧਿਕਾਰੀਆਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।