ETV Bharat / state

ਘੱਲੂਘਾਰੇ ਦੀ 40ਵੀਂ ਵਰੇਗੰਢ ਮੌਕੇ 1 ਜੂਨ ਨੂੰ ਪੂਰਨ ਤੌਰ 'ਤੇ ਬੰਦ ਰਹੇਗਾ ਅੰਮ੍ਰਿਤਸਰ - 40th annivasary of Ghallughare

author img

By ETV Bharat Punjabi Team

Published : May 31, 2024, 4:13 PM IST

6 ਜੂਨ ਨੂੰ ਘੱਲੂਘਾਰੇ ਦੀ 40 ਵਰੇਗੰਢ 'ਤੇ ਅੰਮ੍ਰਿਤਸਰ ਸ਼ਹਿਰ ਸੰਪੂਰਨ ਤੌਰ 'ਤੇ ਬੰਦ ਰਹੇਗਾ। ਇਸ ਮੌਕੇ ਦਲ ਖ਼ਾਲਸਾ ਦੇ ਆਗੂ ਨੇ ਕਿਹਾ ਕਿ ਘੱਲੂਘਾਰੇ ਨੂੰ 40 ਸਾਲ ਹੋ ਗਏ ਹਨ। ਇਸ ਦਿਨ ਹਿੰਦੂ ਮੁਸਲਿਮ ਸਿੱਖ ਭਾਈਚਾਰਾ ਸਾਡਾ ਸਹਿਯੋਗ ਦੇਵੇ ਤਾਂ 5 ਜੂਨ ਨੂੰ ਘਲੂਘਾਰਾ ਯਾਦਗਾਰੀ ਮਾਰਚ ਕੱਢਿਆ ਜਾਵੇਗਾ।

Sri Amritsar Sahib will be completely closed on June 1 on the occasion of the 40th Varegand of Ghallughare.
ਘੱਲੂਘਾਰੇ ਦੀ 40ਵੀਂ ਵਰੇਗੰਡ ਮੌਕੇ 1 ਜੂਨ ਨੂੰ ਪੂਰਨ ਤੌਰ 'ਤੇ ਬੰਦ ਰਹੇਗਾ ਸ੍ਰੀ ਅੰਮ੍ਰਿਤਸਰ ਸਾਹਿਬ (Amritsar)

1 ਜੂਨ ਨੂੰ ਪੂਰਨ ਤੌਰ 'ਤੇ ਬੰਦ ਰਹੇਗਾ ਅੰਮ੍ਰਿਤਸਰ (Amritsar)

ਅੰਮ੍ਰਿਤਸਰ : ਜੂਨ 1984 ਦੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਭਾਰਤ ਦੀ ਕਾਂਗਰਸ ਹਕੂਮਤ ਵਲੋਂ ਕੀਤੇ ਹਮਲੇ ਨੂੰ ‘ਤੀਜਾ ਘੱਲੂਘਾਰਾ’ ਕਰਾਰ ਦਿੰਦਿਆਂ 40ਵੇਂ ਘੱਲੂਘਾਰਾ ਦਿਹਾੜੇ ਮੌਕੇ 1 ਜੂਨ ਤੋਂ 6 ਜੂਨ 2024 ਤੱਕ ‘ਸ਼ਹੀਦੀ ਸਪਤਾਹ’ ਮਨਾਉਣ ਦਾ ਸਮੁੱਚੇ ਖਾਲਸਾ ਪੰਥ ਨੂੰ ਆਦੇਸ਼ ਦਿੱਤਾ ਗਿਆ ਹੈ। ਉਥੇ ਹੀ ਭਲਕੇ ਯਾਨੀ ਕਿ ਇੱਕ ਜੂਨ ਨੂੰ ਅੰਮ੍ਰਿਤਸਰ ਸ਼ਹਿਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਦਲ ਖਾਲਸਾ ਦੇ ਆਗੂ ਨੇ ਦਸਿਆ ਕਿ ਭਲਕੇ ਜਿੱਥੇ ਵੋਟਾਂ ਕਰਕੇ ਸਰਕਾਰੀ ਛੁੱਟੀ ਹੈ ਤਾਂ ਉੱਥੇ ਹੀ 84 ਦੇ ਕਤਲੇਆਮ 'ਚ ਸ਼ਹੀਦ ਹੋਏ ਸਿੰਘਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਅੰਮ੍ਰਿਤਸਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੋਟ ਪਾਉਣ ਤੋਂ ਬਾਅਦ ਲੋਕ ਗੁਰੂ ਘਰ ਜਾ ਕੇ ਸ਼ਹੀਦਾਂ ਲਈ ਗੁਰੂ ਘਰ ਅਰਦਾਸ ਕਰਨ।

ਅੰਮ੍ਰਿਤਸਰ ਬੰਦ ਦੇ ਪੋਸਟਰ : ਉਹਨਾਂ ਕਿਹਾ ਕਿ ਘੱਲੂਘਾਰੇ ਦੇ ਵਿਰੋਧ ਵਿੱਚ ਸਿੱਖ ਲਾਇਬ੍ਰੇਰੀ ਲੁੱਟੀ ਗਈ, ਭਾਰਤ ਦੀ ਫੌਜ ਵਲੋਂ ਸਾਡੇ ਗੁਰੂਧਾਮਾਂ 'ਤੇ ਹਮਲਾ ਕੀਤਾ ਗਿਆ। ਸਾਡੇ ਗੁਰੂਧਾਮਾਂ ਦੀ ਬੇਅਦਬੀ ਕੀਤੀ ਗਈ। ਭਾਰਤੀ ਫੌਜ ਵਲੋਂ ਕਈ ਲੋਕ ਨਜਾਇਜ਼ ਕਤਲ ਕੀਤੇ ਗਏ। ਇਹ ਬੇਹੱਦ ਮੰਦਭਾਗਾ ਸੀ ਅਤੇ ਇਸ ਦੇ ਜ਼ਖਮ ਅੱਜ ਤੱਕ ਅੱਲੇ ਹਨ। ਜਿਸ ਨੂੰ ਲੈਕੇ ਦਲ ਖ਼ਾਲਸਾ ਵੱਲੋਂ ਸ਼ਹਿਰ ਭਰ ਵਿੱਚ 6 ਜੂਨ ਨੂੰ ਬੰਦ ਦੇ ਪੋਸਟਰ ਲਗਾਏ ਗਏ ਹਨ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ।

ਅਕਾਲੀ ਦਲ ਦੀ ਭੂਮਿਕਾ ਧੁਮਿਲ : ਉਨ੍ਹਾਂ ਕਿਹਾ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਹਾਂ ਅਸੀਂ ਸਾਰੇ ਪੰਜਾਬੀ ਰਲ ਕੇ ਦਿਲੀ ਦੇ ਹੁਕਮਰਾਨਾ ਨੂੰ ਮੂੰਹ ਤੋੜ ਜ਼ਵਾਬ ਦਈਏ। ਉਹਨਾਂ ਕਿਹਾ ਕਿ ਗਿਆਨੀ ਜੈਲ ਸਿੰਘ ਵੀ ਕਾਂਗਰਸ ਪਾਰਟੀ ਦਾ ਲੀਡਰ ਸੀ। ਅਕਾਲੀ ਦਲ ਦੀ ਰਾਜਨੀਤੀ ਵੀ ਪਾਰਟੀਆਂ ਵਿੱਚ ਮੇਲ ਜੋਲ ਵਾਲੀਆਂ ਰਹੀਆਂ ਹਨ। ਅਕਾਲੀ ਦਲ ਦਾ ਰੋਲ ਅਜੇ ਤੱਕ ਕਿਸੇ ਕੋਲੋਂ ਕਲੀਅਰ ਨਹੀਂ ਹੋ ਸਕਿਆ ਕਿ ਉਹ ਸਿੱਖਾਂ ਦੇ ਨਾਲ ਹਨ ਜਾਂ ਨਹੀਂ। ਜਿਹੜੇ ਸ਼ਰਧਾਲੂ ਫੌਜ ਦੇ ਹੱਥੋਂ ਮਾਰੇ ਗਏ ਹਨ ਉਨ੍ਹਾਂ ਦੀ ਗਿਣਤੀ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.