ਅੰਮ੍ਰਿਤਸਰ : ਸੂਬੇ ਵਿੱਚ ਗੁੰਡਾਗਰਦੀ ਲਗਾਤਾਰ ਵੱਧ ਰਹੀ ਹੈ। ਆਏ ਦਿਨ ਕੀਤੇ ਨਾ ਕੀਤੇ ਸਾਹਮਣੇ ਆ ਜਾਂਦਾ ਹੈ, ਜਿਥੇ ਲੁੱਟ ਖੋਹ ਅਤੇ ਕਤਲੋਗਾਰਤ ਜਿਹੀ ਵਾਰਦਾਤ ਹੁੰਦੀ ਹੈ। ਉਥੇ ਹੀ ਅੰਮ੍ਰਿਤਸਰ ਦੇ ਪਿੰਡ ਮੂਲੇ ਚੱਕ ਦੇ ਨਜ਼ਦੀਕ ਭਾਈ ਵੀਰ ਸਿੰਘ ਕਲੌਨੀ ਦੇ ਵਿੱਚ ਵੀ ਅਜਿਹਾ ਹੀ ਲੁੱਟ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਨਿਹੰਗ ਸਿੰਘਾਂ ਦੇ ਬਾਣੇ 'ਚ ਆਏ ਅਣਪਛਾਤੇ ਵਿਅਕਤੀਆਂ ਨੇ ਡੇਅਰ ਮਾਲਕ ਨੂੰ ਬੰਧਕ ਬਣਾ ਕੇ ਉਸ ਦੀਆਂ ਮੱਝਾਂ ਚੋਰੀ ਕਰ ਲਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ।
ਨਿਹੰਗ ਸਿੰਘਾਂ ਦੇ ਬਾਣੇ 'ਚ ਆਏ ਮੁਲਜ਼ਮ
ਪਿੰਡ ਭਗਤਾਂ ਵਾਲਾ ਦੇ ਨਜ਼ਦੀਕ ਰਹਿਣ ਵਾਲੇ ਪੀੜਤ ਡੇਅਰੀ ਮਾਲਿਕ ਨੇ ਕਿਹਾ ਕਿ ਤਕਰੀਬਨ 20 ਤੋਂ 25 ਲੋਕ ਨਿਹੰਗ ਬਾਣੇ ਦੇ ਵਿੱਚ ਸਨ। ਬੇਅੰਤ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਭਾਈ ਵੀਰ ਸਿੰਘ ਕਲੋਨੀ ਵਿੱਚ ਆਪਣੇ ਚਾਚੇ ਦੇ ਨਾਲ ਕੁਝ ਮੱਝਾਂ ਰੱਖੀਆਂ ਹੋਈਆਂ ਨੇ। ਉਸ ਦਾ ਮੱਝਾ ਦੇ ਵਪਾਰੀ ਬਿੱਟੂ ਸ਼ਾਹ ਫਤਾਹਪੁਰ ਨਾਲ ਲੈਣ ਦੇਣ ਚੱਲਦਾ ਹੈ। ਉਸ ਨੇ ਕਿਹਾ ਕਿ ਅੱਜ ਉਸ ਵੱਲੋਂ ਬਹੁਤ ਘਿਨੋਣੀ ਹਰਕਤ ਕੀਤੀ ਗਈ ਹੈ। ਬਿੱਟੂ ਵੱਲੋਂ ਆਪਣੇ ਨਾਲ ਕੁਝ ਨਿਹੰਗ ਲਿਆ ਕੇ ਪਹਿਲਾਂ ਉਸਦੇ ਡੇਅਰੀ 'ਤੇ ਰਹਿਣ ਵਾਲੇ ਬੰਦੇ ਨੂੰ ਬੰਧਕ ਬਣਾਇਆ ਤੇ ਉਸ ਤੋਂ ਬਾਅਦ ਮੈਨੂੰ ਫੋਨ ਕੀਤਾ। ਜਦੋਂ ਮੈਂ ਆਇਆ ਤਾਂ ਮੈਂ ਬਿੱਟੂ ਸ਼ਾਹ ਨੂੰ ਕਿਹਾ ਕਿ ਆਪਣਾ ਲੈਣ ਦੇਣ ਹੈ ਤਾਂ ਆਪਾਂ ਬਹਿ ਕੇ ਗੱਲਬਾਤ ਕਰ ਲੈ ਦੇ ਆਂ ਪਰ ਨਿਹੰਗ ਸਿੰਘਾਂ ਵੱਲੋਂ ਮੈਨੂੰ ਬੰਦੂਕ ਦੀ ਨੋਕ 'ਤੇ ਸਾਈਡ 'ਤੇ ਬਿਠਾ ਕੇ ਮੇਰੀਆਂ ਦੱਸ ਮੱਝਾਂ ਲੈ ਗਏ।
ਜਾਂਦੇ ਹੋਏ ਮੁਲਜ਼ਮਾਂ ਨੇ ਜਾਨੋਂ ਮਾਰਨ ਦੀ ਦਿੱਤੀ ਧਮਕੀ
ਉਸ ਨੇ ਦੱਸਿਆ ਕਿ ਸਾਰਿਆਂ ਦੇ ਕੋਲ ਅਸਲਾ ਸੀ ਅਤੇ ਉਹਨਾਂ ਵੱਲੋਂ ਸਾਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਇਹਨਾਂ ਹੀ ਨਹੀਂ, ਜਾਂਦੇ-ਜਾਂਦੇ ਉਹਨਾਂ ਧਮਕੀ ਵੀ ਦਿੱਤੀ ਕਿ ਹੁਣ ਅਸੀਂ ਚੱਲੇ ਹਾਂ, ਜੇਕਰ ਤੂੰ ਸਵੇਰੇ ਇਸ ਦ ਨਾਮ ਤੇ ਥਾਂ ਦਾ ਬਿਆਨਾ ਨਹੀਂ ਕੀਤਾ ਤਾਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਜਾਨੋ ਮਾਰ ਦੇਵਾਂਗੇ। ਇਸ ਮੌਕੇ ਤੇ ਬੇਅੰਤ ਸਿੰਘ ਨੇ ਕਿਹਾ ਕਿ ਉਹਨਾਂ ਦੇ ਨਾਲ ਬਾਬਾ ਜੁਝਾਰ ਸਿੰਘ ਨਾਮ ਦਾ ਇੱਕ ਵਿਅਕਤੀ ਸੀ ਜਿਸ ਨੂੰ ਪਹਿਲਾਂ ਤੋਂ ਜਾਣਦੇ ਹਾਂ। ਉਹਨਾਂ ਕਿਹਾ ਕਿ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਦਰਖਾਸਤ ਦਿੱਤੀ ਹੈ ਅਤੇ ਸਾਨੂੰ ਭਰੋਸਾ ਦਵਾਇਆ ਗਿਆ ਹੈ ਤੇ ਤੁਹਾਡੀਆਂ ਮੱਝਾ ਛੇਤੀ ਹੀ ਵਾਪਸ ਕਰਵਾਈਆਂ ਜਾਣਗੀਆਂ।
ਇਸ ਮੌਕੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਸੀਸੀਟੀਵੀ ਮਿਲ ਗਈ ਹੈ ਜਿਸ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਅਸੀਂ ਡੇਅਰੀ ਮਾਲਿਕ ਦੀਆਂ ਮੱਝਾਂ ਵਾਪਸ ਕਰਵਾਉਣ ਦਾ ਕੰਮ ਕਰਾਂਗੇ ਅਤੇ ਅਗਲੀ ਕਾਰਵਾਈ ਦੋਵਾਂ ਧਿਰਾਂ ਨੂੰ ਬਿਠਾ ਕੇ ਗੱਲ ਬਾਤ ਤੋਂ ਬਾਅਦ ਕੀਤੀ ਜਾਵੇਗੀ।