ਮਾਨਸਾ: ਮਾਨਸਾ ਵਿੱਚ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਮਾਨਸਾ ਦੇ ਬੱਸ ਸਟੈਂਡ ਵਿੱਚ ਇੱਕ 10 ਸਾਲਾਂ ਗੁਰਸਿੱਖ ਬੱਚੇ ਦੀ ਲਾਸ਼ ਨੂੰ ਅਣਪਛਾਤੇ ਵਿਅਕਤੀ ਬੱਸ ਸਟੈਂਡ ਵਿੱਚ ਮੇਜ ਤੇ ਰੱਖ ਕੇ ਫਰਾਰ ਹੋ ਗਏ। ਘਟਨਾ ਕਰੀਬ 11 ਵਜੇ ਦੀ ਦੱਸੀ ਜਾ ਰਹੀ ਹੈ ਜਦੋਂ ਕਿ ਲੋਕਾਂ ਦਾ ਕਹਿਣਾ ਹੈ ਕਿ ਇਸ ਜਗ੍ਹਾ ਤੇ ਕੁਝ ਲੋਕ ਬੈਠੇ ਹੋਏ ਸਨ, ਜਿੰਨ੍ਹਾਂ ਨਾਲ ਦੋ ਔਰਤਾਂ ਅਤੇ ਇੱਕ ਵਿਅਕਤੀ ਸੀ। ਉਸ ਤੋਂ ਪਹਿਲਾਂ ਇਸ ਜਗ੍ਹਾ ਤੇ ਕੁਝ ਵੀ ਨਹੀਂ ਸੀ।
ਬੱਚੇ ਦੀ ਲਾਸ਼ ਨੂੰ ਰੱਖ ਕੇ ਦਰਿੰਦੇ ਹੋ ਗਏ ਫਰਾਰ: ਉਨਾਂ ਦੱਸਿਆ ਕਿ ਜਦੋਂ ਉਹ ਵਿਅਕਤੀ ਇਸ ਜਗ੍ਹਾ ਤੋਂ ਉੱਠ ਕੇ ਚਲੇ ਗਏ ਤਾਂ ਕੁਝ ਸਮੇਂ ਬਾਅਦ ਪਤਾ ਲੱਗਿਆ ਕਿ ਬੱਚੇ ਦੀ ਲਾਸ਼ ਪਈ ਹੈ ਕਿਉਂਕਿ ਉਹ ਉਸ ਨੂੰ ਇੱਕ ਕੱਪੜੇ ਦੇ ਨਾਲ ਢੱਕ ਕੇ ਚਲੇ ਗਏ ਸੀ। ਬੱਸ ਸਟੈਂਡ ਵਿੱਚ ਮੌਜੂਦ ਲੋਕਾਂ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਹੈ ਜਦੋਂ ਕਿ ਇੱਕ ਪਬਲਿਕ ਪਲੇਸ ਦੇ ਉੱਤੇ ਇਸ ਤਰ੍ਹਾਂ ਬੱਚੇ ਦੀ ਲਾਸ਼ ਨੂੰ ਰੱਖ ਕੇ ਦਰਿੰਦੇ ਫਰਾਰ ਹੋ ਗਏ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤੁਰੰਤ ਆਸ-ਪਾਸ ਤੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕਰਕੇ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ।
ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸੂਚਨਾ ਮਿਲਦਿਆਂ ਹੀ ਉਹ ਬੱਸ ਸਟੈਂਡ ਵਿੱਚ ਪਹੁੰਚ ਗਏ ਸੀ ਤਾਂ ਦੇਖਿਆ ਕਿ ਇੱਕ ਸਾਲਾਂ ਬੱਚੇ ਦੀ ਲਾਸ਼ ਪਈ ਹੈ। ਜੋ ਕਿ ਬੱਚਾ ਗੁਰਸਿੱਖ ਹੈ ਅਤੇ ਇਸ ਬੱਚੇ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਆਸ ਪਾਸ ਦੇ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ।
- ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖਿਲਾਫ਼ ਇੰਡੀਆ ਗਠਜੋੜ ਦਾ ਭਾਜਪਾ ਵਿਰੁੱਧ ਹੱਲਾ ਬੋਲ ਅੱਜ, CM ਮਾਨ ਨੇ ਆਖੀ ਇਹ ਗੱਲ - India alliance Protest
- ਗਰੀਬੀ ਨਾਲ ਲੜ ਰਿਹਾ ਕੀਰਤਨੀ ਗ੍ਰੰਥੀ ਸਿੰਘ, ਆਟੋ ਚਲਾ ਕੇ ਕਰ ਰਿਹਾ ਆਪਣੇ ਘਰ ਦਾ ਗੁਜ਼ਾਰਾ - fighting against poverty
- ਚੰਡੀਗੜ੍ਹ ਊਨਾ ਹਾਈਵੇ 'ਤੇ ਤੂਫ਼ਾਨ ਦਾ ਕਹਿਰ, ਸਾਈਨਬੋਰਡ ਡਿਗਣ ਨਾਲ ਲੰਮੇ ਜਾਮ 'ਚ ਘੰਟਿਆਂ ਤੱਕ ਫਸੇ ਰਹੇ ਲੋਕ - heavy rain in punjab himachal