ਸੋਨੇ ਦੀ ਬਜਾਏ ਫੁੱਲਾਂ-ਕਲੀਆਂ ਨਾਲ ਸਜੀਆਂ ਨਵ ਵਿਆਹੀਆਂ, ਦੇਖੋ ਸਾਉਣ ਦੀਆਂ ਰੌਣਕਾਂ - Sawan 2024 - SAWAN 2024
Sawan 2024 In Amritsar: ਸਾਉਣ ਮਹੀਨੇ ਸੋਨੇ ਦੀ ਬਜਾਏ ਨਵੀਂ ਵਿਆਹੀਆਂ ਔਰਤਾਂ ਆਪਣੇ ਆਪ ਨੂੰ ਫੁੱਲਾਂ-ਕਲ਼ੀਆ ਦਾ ਸ਼ਿੰਗਾਰ ਕਰਕੇ ਸਜਾਉਂਦੀਆਂ ਹਨ। ਨਵ-ਵਿਆਹੀਆਂ ਔਰਤਾਂ ਮੰਦਿਰ ਵਿੱਚ ਸੋਨੇ ਦੇ ਗਹਿਣਿਆਂ ਦੀ ਬਜਾਏ ਮੋਤੀ ਅਤੇ ਹੋਰ ਫੁੱਲਾਂ ਕਲੀਆਂ ਦੇ ਗਹਿਣੇ ਪਾ ਕੇ ਮੱਥਾ ਟੇਕਣ ਲਈ ਆਉਂਦੀਆਂ ਹਨ। ਜਾਣੋ, ਇਸ ਮਹੀਨੇ ਦਾ ਅੰਮ੍ਰਿਤਸਰ ਨਾਲ ਕੀ ਖਾਸ ਸਬੰਧ ਹੈ, ਪੜ੍ਹੋ ਪੂਰੀ ਖ਼ਬਰ।


Published : Jul 22, 2024, 10:21 AM IST
ਅੰਮ੍ਰਿਤਸਰ: ਭਾਰਤ ਵਿੱਚ ਸਾਉਣ ਦਾ ਮਹੀਨਾ ਬਹੁਤ ਮਹੱਤਵਪੂਰਨ ਹੈ। ਇਸ ਮਹੀਨੇ ਦੌਰਾਨ ਹੋਣ ਵਾਲੀ ਬਰਸਾਤ ਹਰ ਪਾਸੇ ਹਰਿਆਵਲ ਅਤੇ ਖੁਸ਼ੀਆਂ ਲੈ ਕੇ ਆਉਂਦੀ ਹੈ, ਪਰ ਅੰਮ੍ਰਿਤਸਰ ਦੇ ਵਿਸ਼ਵ ਪ੍ਰਸਿੱਧ ਦੁਗਰਿਆਣਾ ਤੀਰਥ ਵਿੱਚ ਸਥਿਤ ਸ੍ਰੀ ਲਕਸ਼ਮੀਨਾਰਾਇਣ ਮੰਦਿਰ ਵਿੱਚ ਇਸ ਮਹੀਨੇ ਦਾ ਕੁਝ ਖਾਸ ਮਹੱਤਵ ਹੈ। ਇਸ ਮਹੀਨੇ ਦੌਰਾਨ ਨਵ-ਵਿਆਹੁਤਾ ਜੋੜਾ ਸੋਨੇ ਦੀ ਬਜਾਏ ਫੁੱਲਾਂ ਦਾ ਵਿਸ਼ੇਸ਼ ਹਾਰ ਸ਼ਿੰਗਾਰ ਪਹਿਨ ਕੇ ਪਹੁੰਚ ਜਾਂਦਾ ਹੈ।
ਨਵ ਵਿਆਹੇ ਜੋੜਿਆਂ ਲਈ ਖਾਸ ਦਿਨ: ਇੱਥੇ ਮੱਥਾ ਟੇਕਣ ਲਈ, ਨਵ-ਵਿਆਹੁਤਾ ਮੰਦਿਰ ਵਿੱਚ ਸੋਨੇ ਦੇ ਗਹਿਣਿਆਂ ਦੀ ਬਜਾਏ ਮੋਤੀ ਅਤੇ ਹੋਰ ਫੁੱਲ ਹਾਰ ਪਹਿਨਦੇ ਹਨ ਅਤੇ ਆਪਣੇ ਪਰਿਵਾਰ ਦੀ ਭਲਾਈ ਅਤੇ ਪੁੱਤਰ ਦੀ ਪ੍ਰਾਪਤੀ ਦੇ ਲਈ ਭਗਵਾਨ ਲਕਸ਼ਮੀ ਨਰਾਇਣ ਜੀ ਦੇ ਅੱਗੇ ਪ੍ਰਾਰਥਨਾ ਕਰਦੇ ਹਨ। ਇਸ ਮੌਕੇ ਇੱਥੇ ਮੱਥਾ ਟੇਕਣ ਆਈਆਂ ਨਵ ਵਿਆਹੀਆਂ ਨੇ ਕਿਹਾ ਜਿਸ ਤਰਾਂ ਮੰਦਿਰ ਵਿੱਚ ਠਾਕੁਰ ਜੀ ਦਾ ਸ਼ਿੰਗਾਰ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਨਵੀਂ ਵਿਆਹਿਆ ਔਰਤਾਂ ਫੁੱਲਾਂ ਦੇ ਨਾਲ ਹਾਰ ਸ਼ਿੰਗਾਰ ਕਰਦੀਆ ਹਨ। ਉਨ੍ਹਾਂ ਨੂੰ ਅਜਿਹਾ ਕਰਕੇ ਬਹੁਤ ਚੰਗਾ ਲੱਗਦਾ ਹੈ।
ਸਾਉਣ ਮਹੀਨਾ 22 ਜੁਲਾਈ ਤੋਂ ਸ਼ੁਰੂ ਹੋਇਆ ਹੈ। ਇਸ ਵਾਰ ਸਾਉਣ ਦਾ ਮਹੀਨਾ ਬਹੁਤ ਸ਼ੁਭ ਮੰਨਿਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਸੋਮਵਾਰ ਤੋਂ ਸਾਉਣ ਦਾ ਮਹੀਨਾ ਸ਼ੁਰੂ ਹੋ ਰਿਹਾ ਹੈ ਅਤੇ ਸਾਉਣ ਦਾ ਮਹੀਨਾ ਸੋਮਵਾਰ ਨੂੰ ਹੀ ਖ਼ਤਮ ਹੋ ਜਾਵੇਗਾ। ਇਸ ਵਾਰ ਸਾਉਣ ਵਿੱਚ ਪੰਜ ਸੋਮਵਾਰ ਹਨ, ਇਸ ਲਈ ਸ਼ਿਵ ਭਗਤਾਂ ਲਈ ਇਹ ਬਹੁਤ ਵਧੀਆ ਮੌਕਾ ਹੈ।
ਸਾਉਣ ਸੋਮਵਾਰ ਵਰਤ ਦੀ ਮਹੱਤਤਾ: ਸਾਉਣ ਸੋਮਵਾਰ ਦਾ ਵਰਤ ਰੱਖਣ ਨਾਲ ਮਾਂ ਗੌਰੀ ਅਤੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਜਦਕਿ ਸਾਵਣ ਸੋਮਵਾਰ ਦਾ ਵਰਤ ਰੱਖਣ ਵਾਲੀਆਂ ਅਣਵਿਆਹੀਆਂ ਲੜਕੀਆਂ ਨੂੰ ਆਪਣੀ ਪਸੰਦ ਦਾ ਜੀਵਨ ਸਾਥੀ ਮਿਲ ਕੇ ਸ਼ਿਵ-ਗੌਰੀ ਵਰਗਾ ਵਿਆਹੁਤਾ ਜੀਵਨ ਪ੍ਰਾਪਤ ਹੁੰਦਾ ਹੈ। ਸਾਉਣ 'ਚ ਮਹਾਦੇਵ ਦੇ ਨਾਲ-ਨਾਲ ਮਾਂ ਗੌਰੀ ਦੀ ਪੂਜਾ ਕਰਨ ਨਾਲ ਜੀਵਨ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ।
- ਪਹਿਲਾ ਸਾਉਣ ਸੋਮਵਾਰ ਵਰਤ - 22 ਜੁਲਾਈ 2024
- ਦੂਜਾ ਸਾਉਣ ਸੋਮਵਾਰ ਵਰਤ - 29 ਜੁਲਾਈ 2024
- ਤੀਜਾ ਸਾਉਣ ਸੋਮਵਾਰ ਵਰਤ - 5 ਅਗਸਤ 2024
- ਚੌਥਾ ਸਾਉਣ ਸੋਮਵਾਰ ਵਰਤ - 12 ਅਗਸਤ 2024
- ਪੰਜਵਾਂ ਸਾਉਣ ਸੋਮਵਾਰ ਵਰਤ - 19 ਅਗਸਤ 2024