ਅੰਮ੍ਰਿਤਸਰ: ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਸ਼ੰਭੂ ਬਾਰਡਰ ਖੋਲ੍ਹਣ ਦੇ ਹੁਕਮਾਂ ਤੋਂ ਬਾਅਦ ਅੰਮ੍ਰਿਤਸਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਸਵੇਰ ਤੋਂ ਹੀ ਨਿਊਜ਼ ਚੈਨਲਾਂ ਉੱਤੇ ਚੱਲ ਰਹੀਆਂ ਖਬਰਾਂ ਤੋਂ ਉਹਨਾਂ ਨੂੰ ਪਤਾ ਲੱਗਾ ਹੈ ਕਿ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਸ਼ੰਭੂ ਬਾਰਡਰ ਉੱਤੇ ਲੱਗੇ ਬੈਰੀਕੇਟ ਖੋਲ੍ਹਣ ਦਾ ਹੁਕਮ ਦਿੱਤਾ ਗਿਆ ਹੈ।
ਅਦਾਲਤ ਵੱਲੋਂ ਕੀਤੇ ਆਰਡਰ ਦੀ ਕਾਪੀ: ਉਹਨਾਂ ਕਿਹਾ ਕਿ ਇਸ ਬਾਰੇ ਜਥੇਬੰਦੀ ਆਪਣੇ ਵਕੀਲ ਨਾਲ ਗੱਲਬਾਤ ਕਰ ਰਹੀ ਹੈ ਅਤੇ ਹੁਣ ਤੱਕ ਅਦਾਲਤ ਵੱਲੋਂ ਕੀਤੇ ਆਰਡਰ ਦੀ ਕਾਪੀ ਆਨਲਾਈਨ ਉੱਪਲੱਬਧ ਵੀ ਨਹੀਂ ਹੋਈ ਹੈ ਉਨ੍ਹਾਂ ਆਖਿਆ ਕਿ ਜਿੰਨੀ ਦੇਰ ਤੱਕ ਅਦਾਲਤ ਵੱਲੋਂ ਸੈਟੀਫਾਈਡ ਆਰਡਰ ਦੀ ਕਾਪੀ ਕਿਸਾਨ ਜਥੇਬੰਦੀ ਕੋਲ ਨਹੀਂ ਆ ਜਾਂਦੀ। ਉਦੋਂ ਤੱਕ ਅਸੀਂ ਆਪਣੀ ਪੂਰੀ ਤਰੀਕੇ ਸਪੱਸ਼ਟੀਕਰਨ ਨਹੀਂ ਦੇ ਸਕਦੇ।
ਬੋਲਦੇ ਹੋਏ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨਾਂ ਨੇ ਕਿਸੇ ਵੀ ਤਰੀਕੇ ਸ਼ੰਭੂ ਬਾਰਡਰ ਉੱਤੇ ਰਸਤਾ ਨਹੀਂ ਰੋਕਿਆ ਹੋਇਆ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਨੇ ਹੀ ਰਸਤੇ ਵਿੱਚ ਕੰਧਾ ਬਣਾ ਕੇ ਰਸਤਾਰੋਕਿਆ ਸੀ ਅਤੇ ਕਿਸਾਨਾਂ ਦੇ ਉੱਤੇ ਬਹੁਤ ਜਿਆਦਾ ਬਲ ਪ੍ਰਯੋਗ ਕੀਤਾ ਗਿਆ ਸੀ। ਇਸ ਦੌਰਾਨ ਨੌਜਵਾਨ ਕਿਸਾਨ ਸ਼ੁਭ ਕਰਨ ਸਿੰਘ ਵੀ ਸ਼ਹੀਦ ਹੋਇਆ ਸੀ। ਉਸ ਸਮੇਂ ਮੌਕੇ ਉੱਤੇ ਹਾਲਾਤਾਂ ਨੂੰ ਦੇਖਦੇ ਹੋਏ ਕਿਸਾਨਾਂ ਨੇ ਸ਼ੰਬੂ ਬਾਰਡਰ ਉੱਤੇ ਰੁਕਣਾ ਹੀ ਸਹੀ ਸਮਝਿਆ।
- ਜਲੰਧਰ ਪੱਛਮੀ ਹਲਕੇ ’ਚ 54.98 ਫੀਸਦੀ ਪੋਲਿੰਗ, 13 ਜੁਲਾਈ ਨੂੰ ਆਉਣਗੇ ਨਤੀਜੇ - JALANDHAR WEST BY ELECTION
- ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਦਾ ਬਿਆਨ, ਕਿਹਾ-ਕੇਂਦਰ ਨੇ ਰੋਕੇ ਫੰਡ, ਨਹੀਂ ਹੋ ਰਿਹਾ ਪੰਜਾਬ ਦਾ ਵਿਕਾਸ - not providing funds to Punjab
- ਮਹਿਲਾ ਕਿਸਾਨ ਉਤਪਾਦਕ ਕੰਪਨੀਆਂ ਰਾਹੀਂ ਉੱਦਮੀ ਬਣੀਆਂ ਜ਼ਿਲ੍ਹਾ ਬਰਨਾਲਾ ਦੀਆਂ ਔਰਤਾਂ - Farmer Production Companies
16 ਜੁਲਾਈ ਨੂੰ ਜਥੇਬੰਦੀ ਦੀ ਮੀਟਿੰਗ: ਇਸ ਤੋਂ ਬਾਅਦ ਪੰਧੇਰ ਨੇ ਕਿਹਾ ਕਿ ਅੱਗੇ ਦਿੱਲੀ ਕੂਚ ਕਰਨਾ ਹੈ ਜਾਂ ਨਹੀਂ, ਇਸ ਬਾਰੇ 16 ਜੁਲਾਈ ਨੂੰ ਜਥੇਬੰਦੀ ਦੀ ਮੀਟਿੰਗ ਸ਼ੰਭੂ ਬਾਰਡਰ ਉੱਤੇ ਹੋ ਰਹੀ ਹੈ। ਉਸ ਵਿੱਚ ਹੀ ਫੈਸਲਾ ਲਿਆ ਜਾਵੇ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਹਰਿਆਣਾ ਸਰਕਾਰ ਵੱਲੋਂ ਸ਼ੁਭਕਰਨ ਸਿੰਘ ਦੀ ਮੌਤ ਉੱਤੇ ਰਿਪੋਰਟ ਬਣਾਈ ਗਈ ਹੈ, ਉਸ ਤੋਂ ਕਿਸਾਨ ਸੰਤੁਸ਼ਟ ਨਹੀਂ ਹਨ ਅਤੇ ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਕਿਸੇ ਰਿਟਾਇਰਡ ਜੱਜ ਕੋਲੋਂ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ।