ਅੰਮ੍ਰਿਤਸਰ : ਮੌਨਸੂਨ ਦੇ ਨਾਲ ਪਹਾੜੀ ਅਤੇ ਮੈਦਾਨੀ ਖੇਤਰਾਂ ਦੇ ਵਿੱਚ ਬਰਸਾਤਾਂ ਪੈਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਅਤੇ ਕਈ ਜਗ੍ਹਾ ਲਗਾਤਾਰ ਬਰਸਾਤ ਹੋਣ ਦੇ ਕਾਰਨ ਨਦੀਆਂ ਤੇ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਨਜ਼ਰ ਆ ਰਿਹਾ ਹੈ। ਇਸੇ ਦੇ ਚੱਲਦੇ ਜੇ ਗੱਲ ਬਿਆਸ ਦਰਿਆ ਦੀ ਕਰੀਏ ਤਾਂ ਪਾਣੀ ਦਾ ਪੱਧਰ ਬੀਤੇ ਦਿਨਾਂ ਦੌਰਾਨ ਵੱਧਦਾ ਹੋਇਆ ਦਰਜ ਕੀਤਾ ਗਿਆ ਹੈ।
ਗੋਤਾਖੋਰਾਂ ਨੇ ਦੱਸੇ ਹਾਲਾਤ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਰਿਆ ਬਿਆਸ ਨੇੜੇ ਤੈਨਾਤ ਗੋਤਾਖੋਰਾਂ ਨੇ ਦੱਸਿਆ ਕਿ ਬੀਤੇ ਦਿਨਾਂ ਦੌਰਾਨ ਤਿੰਨ ਤੋਂ ਚਾਰ ਇੰਚ ਪਾਣੀ ਦੇ ਵਿੱਚ ਵਾਧਾ ਹੋਇਆ ਹੈ। ਉਹਨਾਂ ਦੱਸਿਆ ਕਿ ਬਰਸਾਤਾਂ ਤੋਂ ਬਾਅਦ ਦਰਿਆ ਵਿੱਚ ਪਾਣੀ ਲਗਾਤਾਰ ਵੱਧ ਘੱਟ ਰਿਹਾ ਹੈ। ਇਸ ਦੇ ਨਾਲ ਹੀ ਗੋਤਾਖੋਰ ਨੇ ਦੱਸਿਆ ਕਿ ਸਰਕਾਰ ਵੱਲੋਂ ਉਹਨਾਂ ਦੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਕੀਤੀ ਜਾਂਦੀ ਹੈ ਤੇ ਬਹੁਤ ਮੁਸ਼ਕਿਲ ਦੇ ਨਾਲ ਆਪਣੇ ਘਰ ਦੀ ਰੋਜ਼ੀ ਰੋਟੀ ਚਲਾ ਕੇ ਗੁਜ਼ਾਰਾ ਕਰ ਰਹੇ ਹਾਂ। ਉਹਨਾਂ ਦੱਸਿਆ ਕਿ ਹੁਣ ਤੱਕ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਦਰਿਆ ਬਿਆਸ ਕੰਢੇ ਆ ਕੇ ਪਾਣੀ ਦੇ ਹਾਲਾਤਾਂ ਦਾ ਜਾਇਜ਼ਾ ਫਿਲਹਾਲ ਨਹੀਂ ਲਿਆ ਗਿਆ ਹੈ।
ਦਰਿਆ 'ਚ ਵੱਧ ਘੱਰ ਰਿਹਾ ਪਾਣੀ ਦਾ ਪੱਧਰ: ਇਸ ਦੇ ਨਾਲ ਹੀ ਫੋਨ ਦੇ ਉੱਤੇ ਜਾਣਕਾਰੀ ਦਿੰਦੇ ਹੋਏ ਦਰਿਆ ਬਿਆਸ ਕੰਡੇ ਤੈਨਾਤ ਇਰੀਗੇਸ਼ਨ ਵਿਭਾਗ ਦੇ ਗੇਜ ਲੀਡਰ ਉਮੀਦ ਸਿੰਘ ਨੇ ਦੱਸਿਆ ਕਿ ਬੀਤੇ ਦਿਨਾਂ ਦੌਰਾਨ 734.10 ਤੋਂ 734.70 ਦੇ ਦਰਮਿਆਨ ਗੇਜ ਮਾਪੀ ਜਾ ਰਹੀ ਹੈ। ਇਸ ਦੇ ਨਾਲ ਹੀ ਤਾਜ਼ਾ ਹਾਲਾਤਾਂ ਦੀ ਗੱਲ ਕਰੀਏ ਤਾਂ 25 ਹਜ਼ਾਰ 832 ਕਿਊਸਿਕ ਪਾਣੀ ਫਿਲਹਾਲ ਬਿਆਸ ਦਰਿਆ ਦੇ ਵਿੱਚ ਵਹਿੰਦਾ ਹੋਇਆ ਨਜ਼ਰ ਆ ਰਿਹਾ ਹੈ। ਉਹਨਾਂ ਦੱਸਿਆ ਕਿ ਆਮ ਦਿਨਾਂ ਨਾਲੋਂ ਪਾਣੀ ਦਾ ਪੱਧਰ ਕੁਝ ਵਧਿਆ ਹੋਇਆ ਹੈ ਅਤੇ ਫਿਲਹਾਲ ਗੇਜ ਉੱਪਰ ਹੇਠਾਂ ਚੱਲਦੀ ਜਾ ਰਹੀ ਹੈ।
ਕਾਬਿਲੇਗੌਰ ਹੈ ਕਿ ਇਸ ਦੇ ਨਾਲ ਹੀ ਬੀਤੇ ਸਾਲ ਤੇਜ਼ ਪਾਣੀ ਦੇ ਵਹਾਅ ਵਿੱਚ ਰੜੀ ਪੁਲਿਸ ਚੌਂਕੀ ਦੀਆਂ ਤਸਵੀਰਾਂ ਸਾਡੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਸਨ। ਜਿਸ ਤੋਂ ਬਾਅਦ ਅੱਜ ਮੁੜ ਤੋਂ ਉਸੇ ਪੁਲਿਸ ਚੌਂਕੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜੋ ਕਿ ਪਿਛਲੇ ਸਾਲ ਟੁੱਟਣ ਤੋਂ ਬਾਅਦ ਮੁੜ ਆਰਜੀ ਤੌਰ ਦੇ ਉੱਤੇ ਉਸਾਰੀ ਗਈ ਹੈ।
- ਅੰਮ੍ਰਿਤਸਰ ਵਿੱਚ ਹਾਵੜਾ ਐਕਸਪ੍ਰੈਸ 'ਚ ਲੱਗੀ ਭਿਆਨਕ ਅੱਗ, ਯਾਤਰੀਆਂ 'ਚ ਦਹਿਸ਼ਤ, ਇੱਕ ਔਰਤ ਜ਼ਖਮੀ - AMRITSAR HOWRAH FIRE IN TRAIN
- ਅਮਰੀਕਾ 'ਚ ਰੈਲੀ ਦੌਰਾਨ ਚੱਲੀ ਗੋਲੀ; ਟਰੰਪ ਜਖ਼ਮੀ, ਬੰਦੂਕਧਾਰੀ ਸਣੇ ਦੋ ਲੋਕਾਂ ਦੀ ਮੌਤ - Gunfire at Donald Trump rally
- ਪੰਜਾਬ ਵਿੱਚ ਨਸ਼ਾ ਸਪਲਾਈ ਕਰਨ ਵਾਲੇ ਬਰਨਾਲਾ ਪੁਲਿਸ ਨੇ ਯੂਪੀ ਤੋਂ 4 ਮੁਲਜ਼ਮ ਕੀਤੇ ਗ੍ਰਿਫ਼ਤਾਰ, 4.25 ਨਸ਼ੀਲੀਆਂ ਗੋਲੀਆਂ ਬਰਾਮਦ - 4 drug suppliers arrested