ETV Bharat / state

ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੇ ਜ਼ੁਰਮਾਨਾ ਭਰ ਸਰਕਾਰੀ ਰਿਹਾਇਸ਼ ਕੀਤੀ ਖਾਲੀ, ਭਾਜਪਾ ਦਫਤਰ 'ਚ ਲਾਏ ਡੇਰੇ - Lok sabha election 2024

Ravneet Bittu Vacated Government Bungalow : ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੇ ਭਾਜਪਾ ਦੇ ਮੁੱਖ ਦਫਤਰ ਦੇ ਵਿੱਚ ਡੇਰੇ ਲਾ ਲਏ ਹਨ। ਉਹਨਾਂ ਨੂੰ ਸਰਕਾਰੀ ਰਿਹਾਇਸ਼ ਖਾਲੀ ਕਰਨ ਸਬੰਧੀ ਨੋਟਿਸ ਆਇਆ ਹੈ ਤੇ ਇੱਕ ਕਰੋੜ 82 ਲੱਖ ਦੀ ਭਰਭਾਈ ਵੀ ਕਰਨੀ ਪਈ।

BJP leader Ravneet Bittu had to pay a bill of Rs 1 crore 82 lakh, camped in BJP office
ਭਾਜਪਾ ਆਗੂ ਰਵਨੀਤ ਬਿੱਟੂ ਨੂੰ ਭਰਨਾ ਪਿਆ 1 ਕਰੋੜ 82 ਲੱਖ ਰੁਪਏ ਦਾ ਬਿੱਲ, ਭਾਜਪਾ ਦਫਤਰ 'ਚ ਲਾਏ ਡੇਰੇ (ETV BHARAT LUDHIANA)
author img

By ETV Bharat Punjabi Team

Published : May 11, 2024, 11:48 AM IST

Updated : May 11, 2024, 12:08 PM IST

ਰਵਨੀਤ ਬਿੱਟੂ ਨੇ ਭਾਜਪਾ ਦੇ ਮੁੱਖ ਦਫਤਰ ਦੇ ਵਿੱਚ ਡੇਰੇ ਲਾਏ (ETV BHARAT LUDHIANA)

ਲੁਧਿਆਣਾ: ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਦੀ ਵੀਡੀਓ ਇੱਕ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਦੇਰ ਰਾਤ ਭਾਜਪਾ ਦੀ ਦਫਤਰ ਪਹੁੰਚਦੇ ਹਨ ਅਤੇ ਪੂਰੀ ਰਾਤ ਭਾਜਪਾ ਦਫਤਰ ਦੇ ਵਿੱਚ ਕੱਟਣ ਦੀ ਗੱਲ ਕਹਿ ਕੇ ਉੱਥੇ ਹੀ ਰੁਕ ਜਾਂਦੇ ਹਨ। ਦਰਅਸਲ ਰਵਨੀਤ ਬਿੱਟੂ ਨੂੰ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਮਜਦਗੀ ਪੱਤਰ ਭਰਨ ਤੋਂ ਪਹਿਲਾਂ ਇੱਕ ਨੋਟਿਸ ਆਇਆ ਸੀ ਜਿਸ ਵਿੱਚ ਉਹਨਾਂ ਦੀ ਕੋਠੀ ਦਾ ਕਿਰਾਇਆ ਅਤੇ ਬਿਜਲੀ ਪਾਣੀ ਦਾ ਬਕਾਇਆ ਪਾ ਕੇ ਇੱਕ ਕਰੋੜ 82 ਲੱਖ ਰੁਪਿਆ ਦਾ ਬਿੱਲ ਭੇਜਿਆ ਗਿਆ ਹੈ। ਰਵਨੀਤ ਬਿੱਟੂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਆਪਣੀ ਜ਼ਮੀਨ ਜੋ ਕਿ ਪੁਸ਼ਤੈਨੀ ਸੀ ਉਹ ਗਹਿਣੇ ਰੱਖ ਕੇ ਇਹ ਰਕਮ ਅਦਾ ਕੀਤੀ ਹੈ।

'ਆਮ ਆਦਮੀ ਪਾਰਟੀ ਨੇ ਰਚੀ ਸਾਜਿਸ਼': ਇਸ ਸਬੰਧੀ ਰਵਨੀਤ ਬਿੱਟੂ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪਾਈ ਹੈ ਜਿਸ ਵਿੱਚ ਰਾਤ ਉਹ ਭਾਜਪਾ ਦੇ ਦਫਤਰ ਪਹੁੰਚਦੇ ਹਨ ਅਤੇ ਕਹਿੰਦੇ ਹਨ ਕਿ ਉਹ ਇੱਥੇ ਹੀ ਰੁੱਕ ਰਹੇ ਹਨ। ਇਸ ਦੌਰਾਨ ਰਵਨੀਤ ਬਿੱਟੂ ਨੇ ਬੋਲਦੇ ਹੋਏ ਕਿਹਾ ਕਿ ਲੁਧਿਆਣਾ ਦੇ ਲੋਕ ਮੇਰੇ ਨਾਲ ਹਨ, ਉਹਨਾਂ ਕਿਹਾ ਕਿ ਮੇਰੇ ਦਾਦੇ ਨੇ ਜੋ ਪੰਜਾਬ ਦੇ ਲਈ ਕੁਰਬਾਨੀ ਦਿੱਤੀ ਹੈ ਉਸ ਲਈ ਉਹ ਅੱਜ ਵੀ ਖੜ੍ਹੇ ਹਨ। ਰਵਨੀਤ ਬਿੱਟੂ ਨੇ ਪੰਜਾਬ ਦੀ 'ਆਪ' ਸਰਕਾਰ 'ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਨਾਮਜ਼ਦਗੀ ਰੱਦ ਕਰਵਾਉਣ ਲਈ ਸਾਜ਼ਿਸ਼ ਰਚੀ ਜਾ ਰਹੀ ਹੈ। 'ਆਪ' ਦੇ ਨਾਲ-ਨਾਲ ਕਾਂਗਰਸ ਵੀ ਇਸ ਸਾਜ਼ਿਸ਼ 'ਚ ਸ਼ਾਮਲ ਹੈ। ਬਿੱਟੂ ਨੇ ਇਹ ਵੀ ਕਿਹਾ ਕਿ ਉਹ ਇਸ ਸਾਰੀ ਘਟਨਾ ਸਬੰਧੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨਗੇ। ਰਵਨੀਤ ਬਿੱਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਇਹ ਪੂਰੀ ਸਾਜਿਸ਼ ਰਚੀ ਗਈ ਹੈ ਤਾਂ ਜੋ ਉਹ ਮੈਨੂੰ ਦਬਾ ਸਕਣ ਪਰ ਉਹਨਾਂ ਕਿਹਾ ਕਿ ਉਹ ਦੱਬਣ ਵਾਲੇ ਨਹੀਂ ਹਨ। ਕਿਉਂਕਿ ਇੱਕ ਸਾਲ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਦਿੱਲੀ ਦੀਆਂ ਸੜਕਾਂ 'ਤੇ ਬੈਠੇ ਰਹੇ।

ਕੇਜਰੀਵਾਲ ਨੂੰ ਦੇ ਦਿਓ ਮੇਰੀ ਕੋਠੀ: ਇਸ ਮੌਕੇ ਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਕਾਂਗਰਸ ਦੀ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ ਹਨ। ਬਿੱਟੂ ਨੇ ਕਿਹਾ ਕਿ ਕੱਲ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚੋਂ ਛੁੱਟ ਕੇ ਬਾਹਰ ਆਏ ਹਨ ਉਹਨਾਂ ਕਿਹਾ ਕਿ ਜਿਹੜੀ ਕੋਠੀ ਮੈਥੋਂ ਖਾਲੀ ਕਰਵਾਈ ਜਾ ਰਹੀ ਹੈ। ਉਹ ਕੋਠੀ ਉਹਨਾਂ ਨੂੰ ਦੇ ਦਿੱਤੀ ਜਾਵੇ । ਉਹਨਾਂ ਕਿਹਾ ਕਿ ਇਹ ਸ਼ਰਾਬੀਆਂ ਦਾ ਟੋਲਾ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਸਰਕਾਰ ਹਰ ਤਰ੍ਹਾਂ ਦੇ ਹੱਥਕੰਢੇ ਅਪਣਾ ਰਹੀ ਹੈ। ਉਹਨਾਂ ਕਿਹਾ ਕਿ ਇਸ ਦਾ ਜਵਾਬ ਉਹਨਾਂ ਨੂੰ 4 ਜੂਨ ਨੂੰ ਲੁਧਿਆਣਾ ਦੇ ਲੋਕ ਦੇ ਦੇਣਗੇ ਪਰ ਮੈਨੂੰ ਇਸ ਗੱਲ ਦਾ ਮਲਾਲ ਹੈ ਦੁੱਖ ਹੈ ਕਿ ਇਹ ਕਿਹੜੇ ਕੰਮਾਂ 'ਤੇ ਉਤਰ ਆਏ ਹਨ।

Last Updated : May 11, 2024, 12:08 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.