ਲੁਧਿਆਣਾ: ਲੋਕ ਸਭਾ ਚੋਣਾਂ 2024 ਲਈ ਸਾਰੀਆਂ ਪਾਰਟੀਆਂ ਵਲੋਂ ਚੋਣ ਬਿਗੁਲ ਵਜਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਸਿਆਸੀ ਪਾਰਟੀਆਂ ਵਿੱਚ ਦਲ-ਬਦਲੀਆਂ ਦਾ ਦੌਰ ਵੀ ਸ਼ੁਰੂ ਹੋਇਆ। ਕਿਸੇ ਨੇ ਰਵਾਇਤੀ ਪਾਰਟੀ ਛੱਡ ਕੇ ਹੋਰ ਦੂਜੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ, ਤਾਂ ਕਿਸੇ ਸਿਆਸੀ ਨੇਤਾ ਵਲੋਂ ਵਾਪਸ ਰਵਾਇਤੀ ਪਾਰਟੀ ਵਿੱਚ ਵਾਪਸੀ ਕੀਤੀ ਗਈ। ਅਜਿਹਾ ਹੀ, ਕੁਝ ਲੁਧਿਆਣਾ ਦੀ ਸਿਆਸਤ ਵਿੱਚ ਵੀ ਹੋਇਆ, ਜਿੱਥੇ ਰਵਾਇਤੀ ਪਾਰਟੀ ਦੇ ਪੁਰਾਣੇ ਚਿਹਰੇ ਰਵਨੀਤ ਸਿੰਘ ਬਿੱਟੂ ਨੇ ਪੰਜਾ (ਕਾਂਗਰਸ ਪਾਰਟੀ) ਨੂੰ ਛੱਡ ਕੇ ਕਮਲ (ਭਾਜਪਾ) ਦਾ ਪੱਲਾਂ ਫੜ੍ਹਿਆ।
ਰਵਨੀਤ ਬਿੱਟੂ ਦੇ ਇਸ ਦਲ-ਬਦਲੀ ਕਦਮ ਤੋਂ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਵੀ ਹੈਰਾਨ ਰਹਿ ਗਈ, ਕਿਉਂਕਿ ਉਨ੍ਹਾਂ ਨੂੰ ਬਿੱਟੂ ਵਲੋਂ ਅਜਿਹੀ ਕੋਈ ਉਮੀਦ ਨਹੀਂ ਸੀ, ਹਾਲਾਂਕਿ ਰਵਨੀਤ ਬਿੱਟੂ ਵਲੋਂ ਕਾਂਗਰਸ ਛੱਡ ਭਾਜਪਾ ਜੁਆਇਨ ਕਰਨ ਤੋਂ ਬਾਅਦ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਤੇ ਹੋਰ ਸੀਨੀਅਰ ਕਾਂਗਰਸੀ ਆਗੂ ਇਹ ਕਹਿੰਦੇ ਨਜ਼ਰ ਆਏ ਕਿ, 'ਬਿੱਟੂ ਆਪਣੇ ਹਲਕੇ ਤੋਂ ਲਗਾਤਾਰ ਹਾਰ ਰਹੇ ਸੀ ਜਿਸ ਕਰਕੇ ਉਹ ਮੈਦਾਨ ਛੱਡ ਕੇ ਭੱਜੇ ਹਨ। ਚੰਗਾ ਹੋਇਆ ਖੁੱਦ ਚਲੇ ਗਏ।'
ਰਵਨੀਤ ਬਿੱਟੂ, ਪਰਿਵਾਰ ਤੇ ਸਿਆਸੀ ਸਫ਼ਰ : ਰਵਨੀਤ ਬਿੱਟੂ ਦਾ ਜਨਮ 10 ਸਤੰਬਰ 1975 ਦੇ ਵਿੱਚ ਹੋਇਆ। ਰਵਨੀਤ ਬਿੱਟੂ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪੋਤੇ ਹਨ। ਰਵਨੀਤ ਬਿੱਟੂ ਦੇ ਪਿਤਾ ਸਰਦਾਰ ਸਵਰਨਜੀਤ ਸਿੰਘ ਅਤੇ ਮਾਤਾ ਜਸਵੀਰ ਕੌਰ ਹੈ, ਉਨ੍ਹਾਂ ਦਾ ਜਨਮ ਥਾਂ ਪਿੰਡ ਕੋਟਲੀ ਜ਼ਿਲ੍ਹਾ ਲੁਧਿਆਣਾ ਦਾ ਹੈ। 23 ਦਸੰਬਰ ਸਾਲ 2008 ਦੇ ਵਿੱਚ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਦੀ ਯੂਥ ਕਾਂਗਰਸ ਮੁਹਿੰਮ ਨੂੰ ਅੱਗੇ ਪਹੁੰਚਾਇਆ ਸੀ। ਰਵਨੀਤ ਬਿੱਟੂ ਅਨੰਦਪੁਰ ਸਾਹਿਬ ਤੋਂ ਸਾਲ 2009 ਤੋਂ ਲੈ ਕੇ 2014 ਤੱਕ ਮੈਂਬਰ ਪਾਰਲੀਮੈਂਟ ਰਹੇ। 2014 ਦੇ ਵਿੱਚ ਰਵਨੀਤ ਬਿੱਟੂ ਲੁਧਿਆਣਾ ਕਾਂਗਰਸ ਦੀ ਟਿਕਟ ਤੋਂ ਐਮਪੀ ਦੀ ਚੋਣ ਲੜੇ ਅਤੇ ਜਿੱਤ ਹਾਸਿਲ ਕੀਤੀ। ਰਵਨੀਤ ਬਿੱਟੂ ਨੂੰ ਗਾਂਧੀ ਪਰਿਵਾਰ ਦੇ ਬੇਹਦ ਨੇੜੇ ਦੱਸਿਆ ਜਾਂਦਾ ਸੀ। ਰਵਨੀਤ ਬਿੱਟੂ ਦੇ ਭਰਾ ਗੁਰਕੀਰਤ ਸਿੰਘ ਅਤੇ ਭੈਣ ਅਪਨਦੀਪ ਕੌਰ ਹੈ। ਰਵਨੀਤ ਬਿੱਟੂ ਲੰਮਾਂ ਸਮਾਂ ਯੂਥ ਕਾਂਗਰਸ ਵਿੱਚ ਵੀ ਸਰਗਰਮ ਆਗੂ ਰਹੇ ਹਨ।
ਸਾਲ 2009 ਵਿੱਚ ਅਨੰਦਪੁਰ ਸਾਹਿਬ ਤੋਂ ਰਵਨੀਤ ਬਿੱਟੂ ਨੇ ਚੰਦੂ ਮਾਜਰਾ ਨੂੰ ਹਰਾ ਕੇ ਸੀਟ 'ਤੇ ਕਬਜ਼ਾ ਕੀਤਾ ਸੀ। ਸਾਲ 2014 ਦੇ ਵਿੱਚ ਲੁਧਿਆਣਾ ਤੋਂ ਮਨਪ੍ਰੀਤ ਇਆਲੀ ਨੂੰ ਹਰਾਇਆ ਅਤੇ ਫਿਰ ਸਵਾਲ 2019 ਵਿੱਚ ਸਿਮਰਨਜੀਤ ਸਿੰਘ ਬੈਂਸ ਅਤੇ ਮਹੇਸ਼ਇੰਦਰ ਗਰੇਵਾਲ ਨੂੰ ਮਾਤ ਦੇ ਕੇ ਰਵਨੀਤ ਬਿੱਟੂ ਲੋਕ ਸਭਾ ਪਹੁੰਚੇ। ਸਾਲ 2019 ਦੇ ਵਿੱਚ ਵੀ ਰਵਨੀਤ ਬਿੱਟੂ ਲੁਧਿਆਣਾ ਤੋਂ ਦੂਜੀ ਵਾਰ ਮੈਂਬਰ ਪਾਰਲੀਮੈਂਟ ਬਣੇ ਸਨ।
ਭਾਜਪਾ ਵਲੋਂ ਰਵਨੀਤ ਬਿੱਟੂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ: ਰਵਨੀਤ ਬਿੱਟੂ ਨੇ ਲੋਕ ਸਭਾ ਚੋਣਾਂ ਤੋਂ ਠੀਕ ਕੁਝ ਸਮਾਂ ਪਹਿਲਾਂ ਹੀ, ਭਾਜਪਾ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ। 26 ਮਾਰਚ ਨੂੰ ਬਿੱਟੀ ਦਿੱਲੀ ਦੇ ਭਾਜਪਾ ਹੈਡਕੁਆਟਰ ਵਿੱਤ ਗਏ ਅਤੇ ਭਾਜਪਾ ਵਿੱਚ ਸ਼ਾਮਲ ਹੋਏ ਜਿਸ ਤੋਂ ਬਾਅਦ ਭਾਜਪਾ ਨੇ ਰਵਨੀਤ ਬਿੱਟੂ ਨੂੰ ਭਾਜਪਾ ਨੇ ਲੁਧਿਆਣਾ ਤੋਂ ਅਪਣਾ ਉਮੀਦਵਾਰ ਬਣਾਇਆ।
ਭਾਜਪਾ ਵਿੱਟ ਸ਼ਾਮਲ ਹੋਣ ਤੋਂ ਬਾਅਦ ਬੋਲੇ ਰਵਨੀਤ ਬਿੱਟੂ -
ਵਿਰਾਸਤ ਵਿੱਚ ਮਿਲੀ ਸਿਆਸਤ: ਰਵਨੀਤ ਬਿੱਟੂ ਦੇ ਦਾਦਾ ਬੇਅੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ, ਉਨ੍ਹਾ ਨੂੰ ਪੰਜਾਬ ਵਿੱਚ ਅੱਤਵਾਦ ਦੇ ਖਾਤਮੇ ਲਈ ਅਹਿਮ ਭੁਮਿਕਾ ਨਿਭਾਉਣ ਵਾਲਾ ਮੰਨਿਆ ਜਾਂਦਾ ਹੈ। 3 ਵਾਰ ਮੈਂਬਰ ਪਾਰਲੀਮੈਂਟ ਰਹੇ ਰਵਨੀਤ ਬਿੱਟੂ ਨੇ ਇਕ ਵੀ ਚੋਣ ਨਹੀਂ ਹਾਰੀ ਸੀ। ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਫਿਰ ਲੁਧਿਆਣਾ ਤੋਂ ਲਗਾਤਾਰ 2 ਵਾਰ ਬਿੱਟੂ ਜੇਤੂ ਰਹੇ। ਮਾਰਚ 2021 ਤੋਂ ਲੈਕੇ ਜੁਲਾਈ 2021 ਤੱਕ ਰਵਨੀਤ ਬਿੱਟੂ ਲੋਕ ਸਭਾ ਵਿੱਚ ਕਾਂਗਰਸ ਦੇ ਮੁੱਖ ਵਿਰੋਧੀ ਆਗੂ ਵਜੋਂ ਵੀ ਭੂਮਿਕਾ ਨਿਭਾਉਂਦੇ ਰਹੇ ਸਨ।