ਮਾਨਸਾ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨ ਕੀਤੇ ਗਏ ਦਸਵੀਂ ਕਲਾਸ ਦੇ ਨਤੀਜਿਆਂ ਵਿੱਚ ਮਾਨਸਾ ਦੇ ਸਰਕਾਰੀ ਸਕੂਲ ਦੀ ਲੜਕੀ ਨੇ ਪੰਜਾਬ ਵਿੱਚੋਂ 14ਵਾਂ ਰੈਂਕ ਅਤੇ ਮਾਨਸਾ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਸਟਾਫ ਵੱਲੋਂ ਵਿਦਿਆਰਥਣ ਦਾ ਮੂੰਹ ਮਿੱਠਾ ਕਰਵਾ ਕੇ ਉਸ ਨੂੰ ਵਧਾਈ ਦਿੱਤੀ ਗਈ।
ਪੰਜਾਬ ਚੋਂ 14ਵਾਂ ਸਥਾਨ ਹਾਸਲ: ਦੱਸ ਦਈਏ ਕਿ ਦਸਵੀਂ ਕਲਾਸ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨ ਕੀਤੇ ਗਏ ਨਤੀਜਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਲੜਕੀਆਂ ਮਾਨਸਾ ਦੀ ਵਿਦਿਆਰਥਣ ਰਾਣੀ ਕੌਰ ਨੇ ਪੰਜਾਬ ਵਿੱਚੋਂ 14ਵਾਂ ਸਥਾਨ ਹਾਸਿਲ ਕੀਤਾ ਹੈ ਜਦੋਂ ਕਿ ਮਾਨਸਾ ਜ਼ਿਲ੍ਹੇ ਵਿੱਚੋਂ 632 ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਨਤੀਜੇ ਦਾ ਐਲਾਨ ਹੁੰਦਿਆਂ ਹੀ ਸਕੂਲ ਸਟਾਫ ਵੱਲੋਂ ਰਾਣੀ ਦਾ ਸਕੂਲ ਦੇ ਵਿੱਚ ਮੂੰਹ ਮਿੱਠਾ ਕਰਵਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਡਾਕਟਰ ਬਣਨਾ ਚਾਹੁੰਦੀ ਹੈ ਰਾਣੀ: ਇਸ ਦੌਰਾਨ ਰਾਣੀ ਨੇ ਦੱਸਿਆ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਉਸ ਦਾ ਪੰਜਾਬ ਵਿੱਚ 14ਵਾਂ ਸਥਾਨ ਅਤੇ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ। ਇਸ ਲੜਕੀ ਨੇ ਦੱਸਿਆ ਕਿ ਉਸ ਵੱਲੋਂ ਕੋਈ ਟਿਊਸ਼ਨ ਨਹੀਂ ਰੱਖੀ ਗਈ, ਸਗੋਂ ਜੋ ਵੀ ਸਕੂਲ ਦੇ ਵਿੱਚ ਪੜ੍ਹਾਇਆ ਜਾਂਦਾ ਸੀ, ਉਸ ਦੀ ਹੀ ਤਿਆਰੀ ਕਰਦੀ ਸੀ। ਉਸ ਨੇ ਕਿਹਾ ਕਿ ਟੀਚਰਾਂ ਦੀ ਮਿਹਨਤ ਨਾਲ ਅਤੇ ਖੁਦ ਘਰ ਦੇ ਵਿੱਚ ਪੜ੍ਹਾਈ ਕਰਕੇ ਇਸ ਮੁਕਾਮ 'ਤੇ ਪਹੁੰਚੀ ਹੈ। ਰਾਣੀ ਨੇ ਦੱਸਿਆ ਕਿ ਉਹ ਇੱਕ ਡਾਕਟਰ ਬਣਨਾ ਚਾਹੁੰਦੀ ਹੈ, ਜਿਸ ਦੇ ਲਈ ਉਹ ਅੱਗੇ ਵੀ ਪੜ੍ਹਾਈ ਦੇ ਵਿੱਚ ਇਸੇ ਤਰ੍ਹਾਂ ਮਿਹਨਤ ਜਾਰੀ ਰੱਖੇਗੀ।
ਵਿਦਿਆਰਥਣ ਨੇ ਸਕੂਲ ਦਾ ਨਾਂ ਕੀਤਾ ਰੌਸ਼ਨ: ਦਸਵੀਂ ਕਲਾਸ ਵਿੱਚੋਂ ਮਾਨਸਾ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕਰਨ 'ਤੇ ਸਕੂਲ ਸਟਾਫ ਵੱਲੋਂ ਵੀ ਰਾਣੀ ਕੌਰ ਨੂੰ ਵਧਾਈ ਦਿੱਤੀ ਗਈ ਹੈ। ਉੱਥੇ ਹੀ ਉਹਨਾਂ ਕਿਹਾ ਕਿ ਸਕੂਲ ਦੇ ਸਟਾਫ ਵੱਲੋਂ ਬਹੁਤ ਹੀ ਮਿਹਨਤ ਕੀਤੀ ਜਾਂਦੀ ਹੈ ਅਤੇ ਆਸ ਪਾਸ ਦੇ ਪਿੰਡਾਂ ਵਿੱਚੋਂ ਵਿਦਿਆਰਥਣਾਂ ਇਸ ਸਕੂਲ ਦੇ ਵਿੱਚ ਸਿੱਖਿਆ ਹਾਸਿਲ ਕਰਨ ਦੇ ਲਈ ਆਉਂਦੀਆਂ ਹਨ ਅਤੇ ਰਾਣੀ ਨੇ ਅੱਜ ਪੰਜਾਬ ਦੇ ਵਿੱਚੋਂ 14ਵਾਂ ਸਥਾਨ ਹਾਸਲ ਕਰਕੇ ਅਤੇ ਮਾਨਸਾ ਜ਼ਿਲ੍ਹੇ ਚੋਂ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।
- ਕਰਮਨਪ੍ਰੀਤ ਕੌਰ ਨੇ ਵਧਾਇਆ ਮਾਪਿਆ ਤੇ ਸਕੂਲ ਦਾ ਮਾਣ, ਪੰਜਾਬ ਭਰ 'ਚ ਤੀਜਾ ਸਥਾਨ ਕੀਤਾ ਹਾਸਿਲ
- 10ਵੀਂ ਜਮਾਤ ਦੇ ਨਤੀਜਿਆਂ 'ਚ ਤੇਜਾ ਸਿੰਘ ਸੁਤੰਤਰ ਸਕੂਲ ਦੀਆਂ ਵਿਦਿਆਰਥਣਾਂ ਨੇ ਮਾਰੀ ਬਾਜ਼ੀ, ਪੰਜਾਬ ਭਰ 'ਚੋਂ ਹਾਸਿਲ ਕੀਤਾ ਪਹਿਲਾ ਤੇ ਦੂਜਾ ਸਥਾਨ
- Punjab Board 10th Result: ਪੰਜਾਬ ਬੋਰਡ ਨੇ ਐਲਾਨਿਆ 10ਵੀਂ ਜਮਾਤ ਦਾ ਨਤੀਜਾ, ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਵਧਾਇਆ ਮਾਣ