ਲੁਧਿਆਣਾ : ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਲੁਧਿਆਣਾ ਵਿਖੇ ਇੱਕ ਵਾਰ ਫਿਰ ਤੋਂ ਕਿਸਾਨ ਲੀਡਰਾਂ ਉਤੇ ਬੋਲਦੇ ਹੋਏ ਨਜ਼ਰ ਆਏ। ਇਸ ਮੌਕੇ ਉਹਨਾਂ ਪੰਜਾਬ ਸਰਕਾਰ 'ਤੇ ਵੀ ਨਿਸ਼ਾਨਾ ਸਾਧਿਆ। ਨਾਲ ਹੀ ਉਹਨਾਂ ਨੇ ਲੁਧਿਆਣਾ 'ਚ ਕਾਂਗਰਸੀ ਆਗੁ ਦੀ ਗੱਡੀ ਉਤੇ ਹੋਏ ਹਮਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਨੂੰ ਵੀ ਸਵਾਲਾਂ ਦੈ ਗੈਰੇ 'ਚ ਖੜ੍ਹਾ ਕੀਤਾ। ਕਿਸਾਨਾਂ ਦੀ ਝੋਨੇ ਦੀ ਲਿਫਟਿੰਗ ਨੂੰ ਲੈ ਕੇ ਗੱਲਬਾਤ ਕੀਤੀ। ਇਸ ਦੌਰਾਨ ਉਹਨਾਂ ਕਿਹਾ ਕਿ ਸੂਬੇ 'ਚ ਕਾਨੂੰਨ ਵਿਵਸਥਾ ਖਤਮ ਹੋ ਚੁੱਕੀ ਹੈ, ਹਰ ਦਿਨ ਗੋਲੀਬਾਰੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਅੱਜ ਕਾਂਗਰਸ ਦੇ ਵਿਧਾਇਕ 'ਤੇ ਗੋਲੀ ਚੱਲੀ ਹੈ। ਕੱਲ੍ਹ ਨੂੰ ਕੋਈ ਵੀ ਹੋ ਸਕਦਾ ਹੈ।
ਸੁਨੀਲ ਜਾਖੜ ਦੇ ਅਸਤੀਫੇ 'ਤੇ ਟਿੱਪਣੀ
ਇਸ ਮੌਕੇ ਉਹਨਾਂ ਸੁਨੀਲ ਜਾਖੜ ਦੇ ਵੱਲੋਂ ਅਸਤੀਫੇ ਦੀਆਂ ਚੱਲ ਰਹੀਆਂ ਚਰਚਾਵਾਂ ਅਤੇ ਬਿੱਟੂ ਨੂੰ ਪ੍ਰਧਾਨ ਬਣਾਉਣ ਦੀ ਗੱਲਬਾਤ ਤੇ ਵੀ ਸਪਸ਼ਟੀਕਰਨ ਦਿੱਤਾ ਹੈ। ਉਹਨਾਂ ਕਿਹਾ ਕਿ ਹਾਲੇ ਦੇਸ਼ ਭਰ ਵਿੱਚ ਮੈਂਬਰਸ਼ਿਪ ਅਭਿਆਨ ਚੱਲ ਰਿਹਾ ਹੈ ਅਤੇ ਸੀਨੀਅਰ ਲੀਡਰਸ਼ਿਪ ਵੱਲੋਂ ਵੀ ਇਸ ਉੱਤੇ ਸਪਸ਼ਟੀਕਰਨ ਦੇ ਦਿੱਤਾ ਹੈ ਕਿਹਾ ਕਿ ਹਾਲੇ ਫਿਲਹਾਲ ਅਜਿਹੀ ਕੋਈ ਵੀ ਗੱਲਬਾਤ ਨਹੀਂ ਹੈ। ਉਹਨਾਂ ਕਿਹਾ ਕਿ ਜੋ ਮੈਨੂੰ ਅਹੁਦਾ ਦਿੱਤਾ ਹੈ ਉਹ ਬਹੁਤ ਹੈ ।
ਕਿਸਾਨ ਲੀਡਰਾਂ 'ਤੇ ਬਿਆਨ
ਰਵਨੀਤ ਬਿੱਟੂ ਨੇ ਕਿਸਾਨ ਲੀਡਰਾਂ 'ਤੇ ਵੀ ਵੱਡਾ ਹਮਲਾ ਕਰਦੇ ਹੋਏ ਕਿਹਾ ਕਿ ਜੋ ਪੰਜਾਬ ਦੇ ਕਿਸਾਨ ਲੀਡਰ ਬਣੇ ਹੋਏ ਨੇ, ਉਹ ਗੁੰਡੇ ਨੇ ਉਹਨਾਂ ਕਿਹਾ ਕਿ ਮੇਰੀ ਇਲੈਕਸ਼ਨ ਦੌਰਾਨ ਕਈ ਪਿੰਡਾਂ ਦੇ ਵਿੱਚ ਇਹਨਾਂ ਕਿਸਾਨ ਲੀਡਰਾਂ ਵੱਲੋਂ ਬੂਥ ਨਹੀਂ ਲੱਗਣ ਦਿੱਤੇ ਗਏ ਸੀ, ਉਹ ਇਹਨਾਂ ਦਾ ਚਿਹਰਾ ਨੰਗਾ ਕਰਨਗੇ। ਇਹੀ ਨਹੀਂ ਉਹਨਾਂ ਕਿਹਾ ਕਿ ਇਹਨਾਂ ਕਿਸਾਨ ਲੀਡਰਾਂ ਕਰਕੇ ਹੀ ਪੰਜਾਬ ਦੇ ਕਈ ਕਿਸਾਨ ਪਰੇਸ਼ਾਨ ਹੋ ਰਹੇ ਨੇ। ਉਹਨਾਂ ਕਿਹਾ ਕਿ ਮੈਂ ਕਿਸਾਨਾਂ ਨੂੰ ਨਹੀਂ, ਬਲਕਿ ਕਿਸਾਨ ਲੀਡਰਾਂ ਨੂੰ ਬੋਲਿਆ ਹੈ।
ਰਵਨੀਤ ਬਿੱਟੂ ਨੇ ਕਾਂਗਰਸੀ ਲੀਡਰਾਂ ਵੱਲੋਂ ਦਿੱਤੀ ਗਈ ਬਿਆਨਬਾਜ਼ੀ ਨੂੰ ਲੈ ਕੇ ਵੀ ਨਿਸ਼ਾਨਾ ਸਾਧਿਆ ਹੈ। ਉਹਨਾਂ ਕਿਹਾ ਕਿ ਜੇਕਰ ਕਿਸਾਨਾਂ ਦੇ ਇੰਨੇ ਹੀ ਕਾਂਗਰਸੀ ਹਿਮਾਇਤੀ ਨੇ ਤਾਂ ਸੀਐਮ ਦੀ ਰਿਹਾਇਸ਼ ਅੱਗੇ ਧਰਨਾ ਕਿਉਂ ਨਹੀਂ ਦਿੰਦੇ। ਇਹੀ ਨਹੀਂ ਉਹਨਾਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗਿਰਿਫਤਾਰੀ ਮਾਮਲੇ 'ਤੇ ਵੀ ਬੋਲਦੇ ਹੋਏ ਕਿਹਾ ਕਿ ਇਹ ਵਿਜੀਲੈਂਸ ਦੀ ਇਨਕੁਆਇਰੀ ਦਾ ਪਾਰਟ ਹੈ ਅਤੇ ਇਸ ਨੂੰ ਅੱਗੇ ਵਧਾਇਆ ਗਿਆ ਹੈ ਜਿਸ ਦੀ ਜਾਂਚ ਚੱਲ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਲੁਧਿਆਣਾ ਦੀ ਮੌਜੂਦਾ ਲੀਡਰਸ਼ਿਪ ਨੂੰ ਮੰਤਰੀ ਮੰਡਲ ਵਿੱਚ ਥਾਂ ਨਾ ਮਿਲਣ 'ਤੇ ਵੀ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਸ਼ਹਿਰ ਤੋਂ ਬਾਹਰੀ ਵਿਧਾਇਕ ਨੂੰ ਮੰਤਰੀ ਬਣਾਇਆ ਗਿਆ ਹੈ । ਇਸ ਦੌਰਾਨ ਉਹਨਾਂ ਸਾਬਕਾ ਵਿਧਾਇਕ ਗੁਰਪ੍ਰੀਤ ਗੋਗੀ ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਪੱਥਰ ਤੋੜਨ ਦੇ ਨਾਲ ਕੁਝ ਨਹੀਂ ਹੋਵੇਗਾ ਉਹਨਾਂ ਨੂੰ ਕੰਮ ਕਰਨੇ ਪੈਣਗੇ।