ਅੰਮ੍ਰਿਤਸਰ: ਪੰਜਾਬ ਦੇ ਵਿੱਚ ਆਏ ਦਿਨ ਜਿੱਥੇ ਕਿਸਾਨਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਤੇ ਸਵਾਲ ਜਵਾਬ ਕੀਤੇ ਜਾ ਰਹੇ ਹਨ। ਉੱਥੇ ਹੀ ਅੱਜ ਵਿਧਾਨ ਸਭਾ ਹਲਕਾ ਮਜੀਠਾ ਦੇ ਵਿੱਚ ਚੋਣ ਪ੍ਰਚਾਰ ਦੇ ਲਈ ਪੁੱਜੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੂੰ ਕਿਸਾਨਾਂ ਵੱਲੋਂ ਤਿੱਖੇ ਸਵਾਲ ਜਵਾਬ ਕੀਤੇ ਜਾਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਕੁਲਦੀਪ ਧਾਲੀਵਾਲ ਤੋਂ ਸਵਾਲ: ਇਸ ਵਿੱਚ ਕਿਸਾਨ ਆਗੂ ਰਣਜੀਤ ਸਿੰਘ ਕਲੇਰਵਾਲਾ ਅਤੇ ਕਿਸਾਨ ਆਗੂ ਕੰਵਰਪਾਲ ਸਿੰਘ ਵੱਲੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੂੰ ਕੁਝ ਸਵਾਲ ਜਵਾਬ ਕੀਤੇ ਗਏ। ਜਿਸ ਦੇ ਉੱਤੇ 'ਆਪ' ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਵੀ ਆਪਣਾ ਪੱਖ ਦਿੱਤਾ ਗਿਆ।
ਕਿਸਾਨਾਂ ਦੇ ਪੁੱਛੇ ਇਹ ਸਵਾਲ: ਇਸ ਦੌਰਾਨ ਕਿਸਾਨਾਂ ਵੱਲੋਂ ਪੰਜਾਬ ਵਿੱਚ ਵੱਧ ਰਹੇ ਨਸ਼ੇ ਦੇ ਪ੍ਰਕੋਪ, ਪੰਜ ਰੁਪਏ ਫੁੱਟ ਰੇਤ ਦੇਣ ਦਾ ਮਾਮਲਾ, ਕਿਸਾਨਾਂ ਨੂੰ 100 ਰੁਪਏ ਪਰਾਲੀ ਦੇਣ ਦਾ ਮਾਮਲਾ, ਡਬਲਯੂ.ਟੀ.ਓ ਤੇ ਸਟੈਂਡ ਸਪੱਸ਼ਟ ਕਰਨ, ਮੁਫ਼ਤ ਬਿਜਲੀ ਦੀ ਬਜਾਏ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਉਣ ਸਮੇਤ ਅਨੇਕਾਂ ਸਵਾਲਾਂ ਦੀ ਵਾਰੋ-ਵਾਰ ਝੜੀ ਲਗਾਈ ਗਈ। ਜਿਸ ਵਿੱਚ 'ਆਪ' ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਵੀ ਕਿਸਾਨਾਂ ਦੇ ਇਕੱਲੇ-ਇਕੱਲੇ ਸਵਾਲ ਦਾ ਜਵਾਬ ਦਿੰਦੇ ਹੋਏ ਨਜ਼ਰ ਆਏ।
ਕਿਸਾਨ ਆਗੂ ਨੇ ਆਖੀ ਇਹ ਗੱਲ: ਸੋਸ਼ਲ ਮੀਡੀਆ ਦੇ ਉੱਤੇ ਉਕਤ ਵਾਇਰਲ ਹੋ ਰਹੀ ਵੀਡੀਓ ਸਬੰਧੀ ਜਦੋਂ ਕਿਸਾਨ ਆਗੂ ਰਣਜੀਤ ਸਿੰਘ ਕਲੇਰਵਾਲਾ ਦੇ ਨਾਲ ਫੋਨ ਉੱਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਅੱਜ ਵਿਧਾਨ ਸਭਾ ਹਲਕਾ ਮਜੀਠਾ ਦੇ ਪਿੰਡ ਭੀਲੋਵਾਲ ਵਿੱਚ ਕਿਸਾਨਾਂ ਵੱਲੋਂ ਸੜਕ ਕਿਨਾਰੇ ਝੰਡੇ ਲੈ ਕੇ 'ਆਪ' ਉਮੀਦਵਾਰ ਦੀ ਉਡੀਕ ਕੀਤੀ ਗਈ ਅਤੇ ਕਿਸਾਨਾਂ ਨੂੰ ਦੇਖ ਕੇ ਕੁਲਦੀਪ ਸਿੰਘ ਧਾਲੀਵਾਲ ਆਪਣਾ ਕਾਫਲਾ ਰੋਕ ਕੇ ਉਹਨਾਂ ਦੇ ਕੋਲ ਪੁੱਜੇ। ਉਹਨਾਂ ਦੱਸਿਆ ਕਿ ਇਸ ਦੌਰਾਨ 'ਆਪ' ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਤੋਂ ਲੋਕਾਂ ਨਾਲ ਜੁੜੇ ਵੱਖ-ਵੱਖ ਮੁੱਦਿਆਂ ਦੇ ਉੱਤੇ ਸਵਾਲ ਜਵਾਬ ਕੀਤੇ ਗਏ ਹਨ। ਇਸ ਦੌਰਾਨ ਉਹਨਾਂ ਵੱਲੋਂ ਚੰਗੇ ਮਾਹੌਲ ਦੇ ਵਿੱਚ ਉਕਤ ਸਵਾਲਾਂ ਦੇ ਜਵਾਬ ਦਿੱਤੇ ਗਏ ਅਤੇ ਨਾਲ ਹੀ ਸਰਕਾਰ ਬਣਨ ਦੇ ਉੱਤੇ ਡਬਲਯੂ.ਟੀ.ਓ ਨੂੰ ਲੈ ਕੇ ਆਪਣਾ ਸਟੈਂਡ ਸਪੱਸ਼ਟ ਕੀਤਾ ਗਿਆ ਹੈ।
- ਗੁਰਜੀਤ ਔਜਲਾ ਦੀ ਰੈਲੀ 'ਚ ਚੱਲੀ ਗੋਲੀ, ਨੌਜਵਾਨ ਜ਼ਖਮੀ - Firing out of Gurjit Aujla rally
- ਪ੍ਰਨੀਤ ਕੌਰ ਤੇ ਡਾ.ਗਾਂਧੀ ਪਟਿਆਲਾ ਪਾਰਲੀਮੈਂਟ ਹਲਕੇ ਲਈ ਇੱਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ - Lok Sabha Election 2024
- ਪੰਜਾਬ 'ਚ ਵੋਟਰਾਂ ਦੀ ਕੁੱਲ ਗਿਣਤੀ 2.12 ਕਰੋੜ, ਚੋਣ ਕਮਿਸ਼ਨ ਨੇ ਜਾਰੀ ਕੀਤੇ ਅੰਕੜੇ - Total number of voters in Punjab