ਮੋਗਾ: ਲੋਕ ਸਭਾ ਚੋਣਾਂ ਦੇ ਚੱਲਦੇ ਦਲ ਬਦਲੀਆਂ ਦਾ ਦੌਰ ਲਗਾਤਾਰ ਜਾਰੀ ਹੈ ਤਾਂ ਉਥੇ ਹੀ ਹਰ ਇੱਕ ਸਿਆਸੀ ਪਾਰਟੀ ਆਪਣੇ ਚੋਣ ਪ੍ਰਚਾਰ 'ਚ ਲੱਗੀ ਹੋਈ ਹੈ। ਇਸ ਦੇ ਚੱਲਦਿਆਂ ਫਰੀਦਕੋਟ ਤੋਂ 'ਆਪ' ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ 'ਚ ਲਗਾਤਾਰ ਕਲਾਕਾਰ ਪਹੁੰਚ ਕੇ ਉਨ੍ਹਾਂ ਲਈ ਵੋਟ ਮੰਗਦੇ ਨਜ਼ਰ ਆ ਰਹੇ ਹਨ। ਇਸ ਦੇ ਚੱਲਦੇ ਪੰਜਾਬੀ ਅਦਾਕਾਰ ਕਰਤਾਰ ਚੀਮਾ ਤੇ ਗਾਇਕ ਹਰਭਜਨ ਸ਼ੇਰਾ ਵੀ ਮੋਗਾ 'ਚ ਕਰਮਜੀਤ ਅਨਮੋਲ ਦੇ ਹੱਕ 'ਚ ਵੋਟ ਮੰਗਦੇ ਨਜ਼ਰ ਆਏ ਹਨ।
ਚੋਣ ਪ੍ਰਚਾਰ ਲਈ ਪਹੁੰਚੇ ਕਲਾਕਾਰ: ਇਸ ਦੌਰਾਨ ਪੰਜਾਬੀ ਫਿਲਮਾਂ ਦੇ ਅਦਾਕਾਰ ਕਰਤਾਰ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰਾ ਤੇ ਬਾਈ ਕਰਮਜੀਤ ਅਨਮੋਲ ਦਾ ਪਿੰਡ ਇੱਕ ਹੈ, ਕਾਲਜ ਇੱਕ ਹੈ ਤੇ ਸਾਡਾ ਪ੍ਰੋਫੈਸ਼ਨ ਵੀ ਇੱਕ ਹੈ। ਉਨ੍ਹਾਂ ਕਿਹਾ ਕਿ ਮੇਰਾ ਬਾਈ ਕਰਮਜੀਤ ਅਨਮੋਲ ਨਾਲ ਬਹੁਤ ਜਿਆਦਾ ਪਿਆਰ ਹੈ ਤੇ ਮੈਨੂੰ ਵੀ ਇਹੀ ਲੱਗਦਾ ਹੈ ਕਿ ਕਰਮਜੀਤ ਅਨਮੋਲ ਵਰਗੇ ਬੰਦੇ ਰਾਜਨੀਤੀ ਵਿੱਚ ਆਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅੱਜ ਅਜਿਹੇ ਲੀਡਰਾਂ ਦੀ ਲੋੜ ਹੈ, ਜਿਹੜੇ ਧਰਤੀ ਨਾਲ ਜੁੜੇ ਹੋਣ, ਹੇਠਾਂ ਤੋਂ ਲੈ ਕੇ ਉੱਤੇ ਤੱਕ ਲੋਕਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਨੂੰ ਸਮਝਦੇ ਹੋਣ। ਗੱਡੀਆਂ 'ਚ ਤੁਰੇ ਜਾਂਦੇ ਵੀ ਲੋਕਾਂ ਕੋਲ ਖੜ ਕੇ ਉਹਨਾਂ ਦੀਆਂ ਸਮੱਸਿਆ ਸੁਣਨ ਵਾਲੇ ਹੋਣ, ਲੋਕਾਂ ਦੇ ਚਿਹਰੇ ਦੇਖ ਕੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਵਾਲੇ ਹੋਣ।
ਅਜਿਹੇ ਲੀਡਰਾਂ ਦੀ ਸਿਆਸਤ 'ਚ ਲੋੜ: ਕਰਤਾਰ ਚੀਮਾ ਨੇ ਕਿਹਾ ਕਿ ਅਜਿਹੇ ਲੀਡਰ ਨਹੀਂ ਹੋਣੇ ਚਾਹੀਦੇ ਕਿ ਜਿੱਤ ਤੋਂ ਬਾਅਦ ਹਲਕੇ 'ਚ ਹੀ ਨਾ ਆਉਣ ਤੇ ਲੋਕ ਚੰਡੀਗੜ੍ਹ ਜਾ ਕੇ ਆਪਣੇ ਲੀਡਰ ਨੂੰ ਲੱਭਦੇ ਫਿਰਨ। ਉਨ੍ਹਾਂ ਕਿਹਾ ਕਿ ਕਰਮਜੀਤ ਅਨਮੋਲ ਹਮੇਸ਼ਾਂ ਲੋਕਾਂ ਦੀ ਹੀ ਗੱਲ ਕਰਦਾ ਹੈ, ਭਾਵੇਂ ਉਹ ਇੰਨ੍ਹਾਂ ਦੇ ਫਿਲਮਾਂ ਦੇ ਕਿਰਦਾਰ ਹੀ ਚੁੱਕ ਕੇ ਦੇਖ ਲੈਣ। ਉਨ੍ਹਾਂ ਕਿਹਾ ਕਿ ਕਰਮਜੀਤ ਅਨਮੋਲ ਦੀਆਂ ਫਿਲਮਾਂ ਦੇ ਕਿਰਦਾਰ ਵੀ ਲੋਕਾਂ ਦੇ ਨਾਲ ਜੁੜੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਜਿਵੇਂ ਲੋਕਾਂ ਨੇ ਇੰਨ੍ਹਾਂ ਦੇ ਕਿਰਦਾਰ ਨੂੰ ਪਸੰਦ ਕੀਤਾ ਹੈ ਤਾਂ ਉਸ ਤਰ੍ਹਾਂ ਹੀ ਲੀਡਰ ਦੇ ਤੌਰ 'ਤੇ ਵੀ ਲੋਕਾਂ ਦੀ ਪਸੰਦ ਹੋਣਗੇ।
ਲੋਕਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ: ਉੱਥੇ ਸੀ ਪੰਜਾਬੀ ਗਾਇਕ ਹਰਭਜਨ ਸ਼ੇਰਾਂ ਨੇ ਵੀ ਕਰਮਜੀਤ ਅਨਮੋਲ ਦੇ ਹੱਕ ਵਿੱਚ ਪ੍ਰਚਾਰ ਕੀਤਾ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ ਇੱਕ ਜੂਨ ਨੂੰ ਕਰਮਜੀਤ ਅਨਮੋਲ ਨੂੰ ਵੋਟਾਂ ਪਾ ਕੇ ਜਿੱਤ ਉਨ੍ਹਾਂ ਦੀ ਝੋਲੀ ਪਾ ਕੇ ਉਨ੍ਹਾਂ ਨੂੰ ਦਿੱਲੀ ਭੇਜਣ। ਉਨ੍ਹਾਂ ਕਿਹਾ ਕਿ ਕਰਮਜੀਤ ਅਨਮੋਲ ਬਹੁਤ ਵਧੀਆ ਤੇ ਨੇਕ ਦਿਲ ਇਨਸਾਨ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਅਜਿਹੇ ਲੀਡਰਾਂ ਨੂੰ ਚੁਣ ਕੇ ਦਿੱਲੀ ਭੇਜਣ ਦੀ ਤਾਂ ਜੋ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਇਆ ਜਾ ਸਕੇ।
- ਬਾਊਂਸਰ ਮਨੀਸ਼ ਦਾ ਕਤਲ ਕਰਨ ਵਾਲੇ ਗੈਂਗਸਟਰਾਂ ਦਾ ਮੋਹਾਲੀ 'ਚ ਪੁਲਿਸ ਨੇ ਕੀਤਾ ਐਨਕਾਊਂਟਰ - encounter in mullapur
- ਸੁਖਬੀਰ ਬਾਦਲ ਪੰਜਾਬ ਤੇ ਸਾਢੇ ਤਿੰਨ ਲੱਖ ਕਰੋੜ ਦਾ ਛੱਡ ਗਿਆ ਸੀ ਕਰਜ਼ਾ ਪੰਜਾਬ ਸਰਕਾਰ ਭਰ ਰਹੀ ਹੈ ਵਿਆਜ: ਗੁਰਮੀਤ ਖੁੱਡੀਆਂ - AAP candidate Gurmeet Singh Khudian
- ਕੱਚੇ ਵੈਟਨਰੀ ਫਾਰਮਸਿਸਟਾਂ ਨੇ ਘੇਰਿਆ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਦਾ ਦਫ਼ਤਰ - Contract veterinary pharmacists