ETV Bharat / state

ਗੁਰਪ੍ਰੀਤ ਸਿੰਘ ਹਰੀਨੋਂ ਕਤਲ 'ਚ ਐੱਮਪੀ ਅੰਮ੍ਰਿਤਪਾਲ ਦਾ ਨਾਮ ਆਇਆ ਸਾਹਮਣੇ, ਅਰਸ਼ ਡੱਲਾ ਵੀ ਕਤਲ 'ਚ ਸ਼ਾਮਿਲ, ਡੀਜੀਪੀ ਨੇ ਕੀਤੇ ਵੱਡੇ ਖੁਲਾਸੇ

ਫ਼ਰੀਦਕੋਟ ਵਿੱਚ ਸਿੱਖ ਕਾਰਕੁੰਨ ਗੁਰਪ੍ਰੀਤ ਸਿੰਘ ਹਰੀਨੋਂ ਕਤਲ ਮਾਮਲੇ ਵਿੱਚ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ਕੀਤੀ।

ਕਤਲ 'ਚ ਐੱਮਪੀ ਅੰਮ੍ਰਿਤਪਾਲ ਦਾ ਨਾਮ ਆਇਆ ਸਾਹਮਣੇ
ਕਤਲ 'ਚ ਐੱਮਪੀ ਅੰਮ੍ਰਿਤਪਾਲ ਦਾ ਨਾਮ ਆਇਆ ਸਾਹਮਣੇ (etv bharat)
author img

By ETV Bharat Punjabi Team

Published : Oct 19, 2024, 9:23 AM IST

ਫ਼ਰੀਦਕੋਟ: ਸਿੱਖ ਕਾਰਕੁੰਨ ਗੁਰਪ੍ਰੀਤ ਸਿੰਘ ਹਰੀਨੋਂ ਕਤਲ ਮਾਮਲੇ ਵਿੱਚ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਕਤਲ ਨੂੰ ਲੈ ਕੇ ਉਨ੍ਹਾਂ ਵੱਲੋਂ ਕਈ ਸਨਸਨੀਖੇਜ ਖੁਲਾਸੇ ਕੀਤੇ। ਡੀਜੀਪੀ ਨੇ ਦੱਸਿਆ ਕਿ ਜਾਂਚ ਵਿੱਚ ਗੁਰਪ੍ਰੀਤ ਸਿੰਘ ਕਤਲ ਮਾਮਲੇ ਵਿੱਚ ਅੱਤਵਾਦੀ ਅਰਸ਼ ਡੱਲਾ ਦਾ ਹੱਥ ਹੈ। ਇਸੇ ਕਤਲ 'ਚ ਜਦੋਂ ਡੀਜੀਪੀ ਨੇ ਅੰਮ੍ਰਿਤਪਾਲ ਦਾ ਨਾਮ ਲਿਆ ਤਾਂ ਸਾਰੇ ਹੱਕੇ-ਬੱਕੇ ਰਹਿ ਗਏ।ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਕਤਲ 'ਚ ਐਮਪੀ ਦਾ ਨਾਮ

ਕਤਲ 'ਚ ਐੱਮਪੀ ਅੰਮ੍ਰਿਤਪਾਲ ਦਾ ਨਾਮ ਆਇਆ ਸਾਹਮਣੇ
ਕਤਲ 'ਚ ਐੱਮਪੀ ਅੰਮ੍ਰਿਤਪਾਲ ਦਾ ਨਾਮ ਆਇਆ ਸਾਹਮਣੇ (etv bharat)

ਡੀਜੀਪੀ ਨੇ ਆਖਿਆ ਕਿ ਸ਼ੁਰੂਆਤੀ ਜਾਂਚ ਵਿੱਚ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦਾ ਨਾਮ ਵੀ ਸਾਹਮਣੇ ਆਇਆ ਹੈ। ਦਰਅਸਲ ਦੀਪ ਸਿੰਘ ਸਿੱਧੂ ਦੀ ਮੌਤ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਬਣ ਗਏ ਸਨ। ਇਸ ਫੈਸਲੇ ਤੋਂ ਗੁਰਪ੍ਰੀਤ ਸਿੰਘ ਹਰੀਨੋਂ ਖੁਸ਼ ਨਹੀਂ ਸੀ। ਉਨ੍ਹਾਂ ਆਖਿਆ ਕਿ ਕਾਨੂੰਨ ਮੁਤਾਬਿਕ ਜੇਕਰ ਲੋੜ ਪਈ ਤਾਂ ਅੰਮ੍ਰਿਤਪਾਲ ਸਿੰਘ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਜੇਕਰ ਲੋੜ ਪਈ ਤਾਂ ਗ੍ਰਿਫਤਾਰ ਵੀ ਕੀਤਾ ਜਾਵੇਗਾ।

ਗੁਰਪ੍ਰੀਤ ਤੇ ਅੰਮ੍ਰਿਤਪਾਲ 'ਚ ਮਤਭੇਦ

ਡੀਜੀਪੀ ਮੁਤਾਬਿਕ ਗੁਰਪ੍ਰੀਤ ਸਿੰਘ ਹਰੀਨੋਂ ਵੀ ਵਾਰਿਸ ਪੰਜਾਬ ਜਥੇਬੰਦੀ ਨਾਲ ਜੁੜਿਆ ਸੀ। ਉਹ ਸੰਸਥਾ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਸੀ। ਜਦੋਂ ਦੀਪ ਸਿੱਧੂ ਇਸ ਸੰਸਥਾ ਨੂੰ ਚਲਾ ਰਿਹਾ ਸੀ ਤਾਂ ਉਹ ਕੈਸ਼ੀਅਰ ਦੀ ਭੂਮਿਕਾ ਨਿਭਾ ਰਿਹਾ ਸੀ। ਹਾਲਾਂਕਿ ਜਦੋਂ ਅੰਮ੍ਰਿਤਪਾਲ ਨੂੰ ਸੰਸਥਾ ਦੀ ਜ਼ਿੰਮੇਵਾਰੀ ਸੌਂਪੀ ਗਈ ਤਾਂ ਦੋਵਾਂ ਵਿਚਾਲੇ ਮਤਭੇਦ ਪੈਦਾ ਹੋ ਗਏ। ਇਸ ਦੇ ਨਾਲ ਹੀ ਗੁਰਪ੍ਰੀਤ ਦੇ ਕਤਲ ਵਿੱਚ ਅੰਮ੍ਰਿਤਪਾਲ ਦੀ ਭੂਮਿਕਾ ਵੀ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਸਾਰੀ ਜਾਂਚ ਤੱਥਾਂ ਦੇ ਆਧਾਰ 'ਤੇ ਕੀਤੀ ਜਾ ਰਹੀ ਹੈ। ਜੇਕਰ ਲੋੜ ਪਈ ਤਾਂ ਅੰਮ੍ਰਿਤਪਾਲ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ ਕਿਉਂਕਿ ਕਈ ਅਹਿਮ ਤੱਥ ਸਾਹਮਣੇ ਆਏ ਹਨ।

ਕਦੋਂ ਹੋਇਆ ਸੀ ਕਤਲ

9 ਅਕਤੂਬਰ ਦੇ ਆਸਪਾਸ ਗੁਰਪ੍ਰੀਤ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਗੁਰਪ੍ਰੀਤ ਸਿੰਘ ਸਰਪੰਚ ਦੇ ਅਹੁਦੇ ਲਈ ਆਪਣੇ ਸਮਰਥਕ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਕੇ ਘਰ ਪਰਤ ਰਿਹਾ ਸੀ ਤਾਂ ਬਾਈਕ ’ਤੇ ਉਨ੍ਹਾਂ ਦੇ ਸਾਹਮਣੇ ਆਏ ਕਾਤਲਾਂ ਨੇ ਗੋਲੀਆਂ ਚਲਾ ਕੇ ਗੁਰਪ੍ਰੀਤ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਫਾਇਰਿੰਗ ਵਿੱਚ ਗੁਰਪ੍ਰੀਤ ਸਿੰਘ ਨੂੰ ਚਾਰ ਗੋਲੀਆਂ ਲੱਗੀਆਂ, ਗੋਲੀ ਲੱਗਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਗੰਭੀਰ ਜ਼ਖ਼ਮੀ ਗੁਰਪ੍ਰੀਤ ਸਿੰਘ ਨੂੰ ਇਲਾਜ ਲਈ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਵਿੱਚ ਐਸਆਈਟੀ ਦਾ ਗਠਨ ਕੀਤਾ ਗਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.