ਲੁਧਿਆਣਾ: ਪੰਜਾਬ ਦੇ ਏਡੀਜੀਪੀ ਏਐਸ ਰਾਏ ਵੱਲੋਂ ਅੱਜ ਪੰਜਾਬ ਦੇ ਵਿੱਚ ਆ ਰਹੀਆਂ ਟਰੈਫਿਕ ਦੀਆਂ ਸਮੱਸਿਆਵਾਂ ਨੂੰ ਲੈ ਕੇ ਟਰੈਫਿਕ ਪੁਲਿਸ ਦੇ ਨਾਲ ਮੀਟਿੰਗ ਕੀਤੀ ਗਈ। ਜਿਸ ਤੋਂ ਬਾਅਦ ਉਹਨਾਂ ਮੀਡੀਆ ਦੇ ਨਾਲ ਮੁਖਾਤਬ ਹੁੰਦੇ ਹੋਏ ਦੱਸਿਆ ਕਿ ਪਿਛਲੇ ਸਾਲਾਂ ਨਾਲੋਂ ਇਸ ਸਾਲ ਟਰੈਫਿਕ ਉਲੰਘਣਾ ਦੌਰਾਨ ਹੋਣ ਵਾਲੀਆਂ ਮੌਤਾਂ ਦੇ ਵਿੱਚ 20 ਫੀਸਦੀ ਤੱਕ ਦੀ ਕਮੀ ਵੇਖਣ ਨੂੰ ਮਿੱਲੀ ਹੈ। ਉਹਨਾਂ ਦੱਸਿਆ ਕਿ ਟ੍ਰੈਫਿਕ ਪੁਲਿਸ ਨੂੰ ਹੁਣ ਹੋਰ ਵੀ ਹਾਈਟੈਕ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਵਾਰਾ ਪਸ਼ੂਆਂ ਕਰਕੇ ਜੋ ਸੜਕ ਦੁਰਘਟਨਾਵਾਂ ਹੁੰਦੀਆਂ ਹਨ, ਉਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਬੀਤੇ ਦਿਨੀਂ ਹੋਰ ਮਹਿਕਮਿਆਂ ਦੀ ਮੀਟਿੰਗ ਵੀ ਹੋਈ ਹੈ। ਜਿਸ ਵਿੱਚ ਇਸ ਮੁੱਦੇ ਨੂੰ ਗੰਭੀਰਤਾ ਦੇ ਨਾਲ ਲਿਆ ਗਿਆ ਹੈ।
ਮੌਤਾਂ ਦਰਾਂ 'ਚ ਆਈ ਕਟੌਤੀ: ਏਡੀਜੀਪੀ ਨੇ ਕਿਹਾ ਕਿ ਹਰ ਸਾਲ ਪੰਜਾਬ ਦੇ ਵਿੱਚ 350 ਦੇ ਕਰੀਬ ਮੌਤਾਂ ਅਵਾਰਾ ਪਸ਼ੂਆਂ ਕਰਕੇ ਹੁੰਦੀਆਂ ਹਨ ਅਤੇ ਮਾਲਵਾ ਦੇ ਵਿੱਚ ਇਹ ਦਰ ਜਿਆਦਾ ਹੈ। ਉਹਨਾਂ ਕਿਹਾ ਕਿ ਇਸ ਦਾ ਵੀ ਹੱਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਈ ਰਿਕਸ਼ਾ ਨੂੰ ਲੈ ਕੇ ਵੀ ਉਹਨਾਂ ਕਿਹਾ ਕਿ ਅਸੀਂ ਨਿਯਮ ਜ਼ਰੂਰ ਲਾਗੂ ਕੀਤੇ ਹਨ ਪਰ ਉਹਨਾਂ ਨੂੰ ਲਾਗੂ ਕਰਨ ਲਈ ਸਮਾਂ ਜ਼ਰੂਰ ਲੱਗਦਾ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਸ਼ਰਾਬ ਪੀ ਕੇ ਕਾਰ ਚਲਾਉਣ ਵਾਲਿਆਂ ਦੀ ਹੈ, ਜਿੰਨਾਂ ਨੂੰ ਲੈ ਕੇ ਅਸੀਂ ਸਖ਼ਤੀ ਕਰ ਰਹੇ ਹਾਂ ਅਤੇ 800 ਦੇ ਕਰੀਬ ਹੋਰ ਨਵੇਂ ਯੰਤਰ ਪੰਜਾਬ ਦੇ ਲਈ ਆਏ ਹਨ। ਜਿੱਥੇ ਜਿਆਦਾ ਸਮੱਸਿਆ ਹੋਵੇਗੀ ਉੱਥੇ ਜਿਆਦਾ ਪੁਲਿਸ ਨੂੰ ਦਿੱਤੇ ਜਾਣਗੇ।
ਹਾਇਟੈਕ ਹੋਵੇਗੀ ਟਰੈਫਿਕ ਪੁਲਿਸ: ਇਸ ਦੇ ਨਾਲ ਹੀ ਏਡੀਜੀਪੀ ਏਐਸ ਰਾਏ ਨੇ ਕਿਹਾ ਕਿ ਅਸੀਂ ਨਵੀਂ ਤਕਨੀਕ ਦੇ ਕੈਮਰੇ ਵੀ ਹਰ ਜਗ੍ਹਾ ਲਗਾ ਰਹੇ ਹਾਂ। ਇਸ ਤੋਂ ਇਲਾਵਾ 27 ਦੇ ਕਰੀਬ ਗੱਡੀਆਂ ਅਜਿਹੀਆਂ ਹਾਈ ਵਿਜ਼ਨ ਕੈਮਰੇ ਵਾਲੀਆਂ ਆਈਆਂ ਹਨ ਜੋ ਕਿ 1 ਕਿਲੋਮੀਟਰ ਤੱਕ ਦੀ ਰੇਂਜ ਵਾਲੀ ਗੱਡੀ ਨੂੰ ਵੀ ਰਡਾਰ 'ਤੇ ਲੇ ਲਵੇਗੀ। ਉਹਨਾਂ ਦੱਸਿਆ ਕਿ ਅਸੀਂ ਵਿਸ਼ੇਸ਼ ਤੌਰ 'ਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਨਾਲ ਵੀ ਮੀਟਿੰਗ ਕਰ ਰਹੇ ਹਾਂ ਤਾਂ ਜੋ ਜਿੰਨੇ ਵੀ ਹਾਈਵੇ ਸ਼ਹਿਰਾਂ ਦੇ ਵਿੱਚੋਂ ਨਿਕਲਦੇ ਹਨ ਉਹਨਾਂ ਨੂੰ ਲੈ ਕੇ ਲੋਕਾਂ ਨੂੰ ਹਦਾਇਤਾਂ ਦਿੱਤੀਆਂ ਜਾਣ ਅਤੇ ਸੜਕ ਹਾਦਸਿਆਂ ਤੋਂ ਲੋਕਾਂ ਨੂੰ ਵੱਧ ਤੋਂ ਵੱਧ ਬਚਾਇਆ ਜਾ ਸਕੇ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸਭ ਤੋਂ ਜ਼ਿਆਦਾ ਮੌਤਾਂ ਸ਼ਰਾਬ ਪੀ ਕੇ ਕਾਰ ਚਲਾਉਣ ਕਰਕੇ ਹੁੰਦੀਆਂ ਹਨ ਅਤੇ ਅਸੀਂ ਇਸ ਨਿਯਮ ਨੂੰ ਹੋਰ ਸਖ਼ਤੀ ਦੇ ਨਾਲ ਲੈ ਰਹੇ ਹਾਂ। ਇਸ ਤੋਂ ਇਲਾਵਾ ਆਨਲਾਈਨ ਚਲਾਨ ਨੂੰ ਲੈ ਕੇ ਵੀ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।
- ਆਟੋ ਚਾਲਕ ਤੋਂ ਤੇਜ਼ਦਾਰ ਹਥਿਆਰਾਂ ਦੇ ਨਾਲ ਬਦਮਾਸ਼ ਕਰ ਰਹੇ ਸੀ ਲੁੱਟ,Zomato Boys ਨੇ ਕਾਬੂ ਕਰ ਕੀਤੇ ਪੁਲਿਸ ਹਵਾਲੇ - Attack on Auto Driver for Loot
- ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਮੰਨਿਆ, ਪਹਿਲੇ ਬਿਆਨ 'ਚ ਆਖੀ ਵੱਡੀ ਗੱਲ.... - sukhbir badal appear akal takht
- ਵਾਤਾਵਰਨ ਨੂੰ ਸੰਤੁਲਿਤ ਰੱਖਣ ਲਈ ਮਨੁੱਖ ਨੂੰ ਹੁਣ ਵਿਸ਼ੇਸ਼ ਹੰਭਲੇ ਮਾਰਨੇ ਹੀ ਪੈਣਗੇ: ਸਪੀਕਰ ਸੰਧਵਾਂ - Speaker Kultar Sandhawan