ਸ੍ਰੀ ਫਤਿਹਗੜ੍ਹ ਸਾਹਿਬ: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਫ਼ਤਹਿਗੜ੍ਹ ਸਾਹਿਬ ਦੇ ਮਾਤਾ ਗੁਜਰੀ ਸਕੂਲ ਆਫ਼ ਐਮੀਨੈਂਸ ਪਹੁੰਚੇ। ਇਸ ਮੌਕੇ ਸਕੂਲ ਵਿੱਚ ਗਿਆਰਵੀਂ (ਕਾਮਰਸ) ਵਿੱਚ ਪੜ੍ਹਦੀ ਜਸਪ੍ਰੀਤ ਕੌਰ ਨੇ ਪੰਜਾਬੀ ਲੋਕ ਗੀਤ ਪੇਸ਼ ਕੀਤਾ। ਇਸ ਵਿਦਿਆਰਥਣ ਵੱਲੋਂ ਪੇਸ਼ ਕੀਤੇ ਗਏ ਲੋਕ ਗੀਤ ਤੋਂ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਕਾਫੀ ਪ੍ਰਭਾਵਿਤ ਹੋਏ।
ਕਿਉ ਆਉਣ ਪਿਆ ਸਕੂਲ ਦਾ ਜਾਇਜ਼ਾ ਲੈਣ ?
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਸਕੂਲ ਵਿੱਚ ਕੁਝ ਕੰਮ ਚੱਲ ਰਿਹਾ ਹੈ ਤੇ ਠੇਕੇਦਾਰਾਂ ਵਲੋਂ ਕੰਮ ਬਹੁਤ ਹੀ ਹੌਲੀ ਰਫਤਾਰ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਮੈਂ ਖੁਦ ਇੱਥੇ ਆਇਆ ਗਾਂ, ਆ ਕੇ ਦੇਖਿਆ ਕਿ ਬੱਚੀਆਂ ਦੇ ਬਾਥਰੂਮ ਦਾ ਕੰਮ ਹੋ ਗਿਆ ਹੈ, ਇਸ ਤੋਂ ਇਲਾਵਾ ਹੋਰ ਵੀ ਕੰਮ ਚੱਲ ਰਿਹਾ ਹੈ, ਜਿਸ ਨੂੰ ਜਲਦ ਮੁਕੰਮਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਠੇਕੇਦਾਰਾਂ ਨਾਲ ਮੀਟਿੰਗ ਰੱਖੀ ਹੈ। ਜਲਦ ਸਕੂਲ ਪੂਰੀ ਤਰ੍ਹਾਂ ਤਿਆਰ ਕਰਕੇ, 2-3 ਮਹੀਨਿਆਂ ਤੱਕ ਇਸ ਨੂੰ ਫਤਹਿਗੜ੍ਹ ਸਾਹਿਬ ਦਾ ਟਾਪ ਦਾ ਸਰਕਾਰੀ ਸਕੂਲ ਬਣਾਇਆ ਜਾਵੇਗਾ।
ਪਸੰਦ ਆਇਆ ਵਿਦਿਆਰਥਣ ਦਾ ਗੀਤ
ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਗਏ ਇਤਿਹਾਸਕ ਫੈਸਲਿਆਂ ਸਦਕਾ ਅੱਜ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੱਡੀਆਂ ਮੱਲਾਂ ਮਾਰ ਰਹੇ ਹਨ। ਸਕੂਲ ਵਿੱਚ ਉਸੇ ਦਿਨ ਸਾਇੰਸ ਮੇਲਾ ਚੱਲ ਰਿਹਾ ਸੀ, ਤਾਂ ਮੰਤਰੀ ਨੂੰ ਉਸ ਵਿੱਚ ਵੀ ਹਿੱਸਾ ਲਿਆ।
ਫ਼ਤਹਿਗੜ੍ਹ ਸਾਹਿਬ ਦੇ ਮਾਤਾ ਗੁਜਰੀ ਸਕੂਲ ਆਫ਼ ਐਮੀਨੈਂਸ ਦੇ ਕੀਤੇ ਦੌਰੇ ਮੌਕੇ ਸਕੂਲ ਵਿੱਚ ਗਿਆਰਵੀਂ (ਕਾਮਰਸ) ਵਿੱਚ ਪੜ੍ਹਦੀ ਜਸਪ੍ਰੀਤ ਕੌਰ ਨੇ ਪੰਜਾਬੀ ਲੋਕ ਗੀਤ ਪੇਸ਼ ਕੀਤਾ। ਵਿਦਿਆਰਥਣ ਦੀ ਪ੍ਰਤਿਭਾ ਤੋਂ ਖੁਸ਼ ਹੋ ਕੇ ਸਿੱਖਿਆ ਮੰਤਰੀ ਨੇ ਉਸ ਦੀ ਹੌਂਸਲਾ ਅਫਜ਼ਾਈ ਕੀਤੀ। ਇੰਨਾ ਹੀ ਨਹੀਂ, ਵਿਦਿਆਰਥਣ ਨੂੰ ਉਸ ਦੇ ਘਰ ਤਲਾਣੀਆਂ ਤੱਕ ਛੱਡਣ ਗਏ ਅਤੇ ਵਿਦਿਆਰਥਣ ਦੀ ਭਰਪੂਰ ਸ਼ਲਾਘਾ ਕੀਤੀ।