ETV Bharat / state

ਬੀਜੇਪੀ ਉਮੀਦਵਾਰ ਦਾ ਵਿਰੋਧ ਕਰਨ ਵਾਲੇ ਕਿਸਾਨ ਆਗੂਆਂ ਦੇ ਗ੍ਰਿਫਤਾਰੀ ਵਰੰਟ ਕੀਤੇ ਰੱਦ, ਜਾਣੋ ਕਿਸਾਨਾਂ ਦੀ ਪ੍ਰਤੀਕਿਰਿਆ - FARMERS ARREST WARRANT CANCELED

author img

By ETV Bharat Punjabi Team

Published : Sep 6, 2024, 8:03 AM IST

Arrest warrant farmers canceled: ਐਸਡੀਐਮ ਦੀ ਅਦਲਾਤ ਨੇ ਵਰੰਟ ਕੱਢੇ ਸੀ, ਜਿਸ ਉੱਤੇ ਪੁਲਿਸ ਦਾ ਕਹਿਣਾ ਹੈ ਕਿ ਹੁਣ ਇਸ ਮਾਮਲੇ ਵਿਚ ਕਿਸੇ ਕਾਰਵਾਈ ਦੀ ਲੋੜ ਨਹੀਂ। ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਪੜ੍ਹੋ ਪੂਰੀ ਖ਼ਬਰ...

Arrest warrant farmers canceled
ਕਿਸਾਨ ਆਗੂਆਂ ਦੇ ਗ੍ਰਿਫਤਾਰੀ ਵਰੰਟ ਕੀਤੇ ਰੱਦ (ETV Bharat (ਪੱਤਰਕਾਰ, ਤਰਨਤਾਰਨ))

ਤਰਨਤਾਰਨ: ਲੰਘ ਚੁੱਕੀਆਂ ਲੋਕ ਸਭਾ ਚੋਣਾਂ ਮੌਕੇ ਕਿਸਾਨ ਜਥੇਬੰਦੀਆਂ ਵੱਲੋਂ ਵੱਡੇ ਪੱਧਰ 'ਤੇ ਬੀਜੇਪੀ ਦੇ ਉਮੀਦਵਾਰਾਂ ਦਾ ਪੰਜਾਬ ਭਰ ਵਿੱਚ ਵਿਰੋਧ ਹੋਇਆ ਸੀ। ਫਰੀਦਕੋਟ ਲੋਕ ਸਭਾ ਤੋਂ ਉਮੀਦਵਾਰ ਅਤੇ ਸਾਬਕਾ ਸੰਸਦ ਮੈਂਬਰ ਹੰਸ ਰਾਜ ਹੰਸ ਦਾ ਫਰੀਦਕੋਟ ਵਿਚ ਕਿਰਤੀ ਕਿਸਾਨ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਵੱਡੇ ਪੱਧਰ 'ਤੇ ਸਾਦਿਕ ਏਰੀਏ ਵਿਚ ਲਗਭਗ ਹਰੇਕ ਪਿੰਡ ਵਿਚ ਡਟਵਾਂ ਵਿਰੋਧ ਕੀਤਾ ਗਿਆ ਸੀ ਜਿਸ ਤੋਂ ਬਾਅਦ ਫਰੀਦਕੋਟ ਦੇ ਐਸਡੀਐਮ ਦੀ ਅਦਾਲਤ ਵੱਲੋਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਅਤੇ ਐਸਕੇਐਮ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਨੌਂਨਿਹਾਲ ਸਿੰਘ ਦੇ 4 ਸਤੰਬਰ ਤੱਕ ਗ੍ਰਿਫਤਾਰ ਕਰ ਕੇ ਅਦਾਲਤ ਵਿਚ ਪੇਸ਼ ਕਰਨ ਲਈ ਗ੍ਰਿਫਤਾਰੀ ਵਰੰਟ 28 ਅਗਸਤ 2024 ਨੂੰ ਜਾਰੀ ਹੋਏ ਸਨ।

ਕਾਰਵਾਈ ਦੀ ਕੋਈ ਲੋੜ ਨਾ ਹੋਣ ਦੀ ਗੱਲ ਕਹੀ: ਇਹ ਵਰੰਟ ਰਪਟ ਨੰਬਰ 25 ਮਿਤੀ 4 ਮਈ 2024 ਅਧੀਨ ਧਾਰਾ 107-150 ਸੀ.ਆਰ.ਪੀ.ਸੀ ਮੁਕੱਦਮੇਂ ਤਹਿਤ ਜਾਰੀ ਹੋਏ ਸਨ। ਜਿੰਨਾਂ ਨੂੰ ਬੀਤੇ ਕੱਲ੍ਹ ਐਸਡੀਐਮ ਫਰੀਦਕੋਟ ਦੀ ਅਦਾਲਤ ਵੱਲੋਂ ਚੁੱਪ ਚਪੀਤੇ ਹੀ ਕੈਂਸਲ ਕਰ ਦਿੱਤਾ ਗਿਆ। ਸੂਤਰਾਂ ਦੇ ਹਵਾਲੇ ਤੋਂ ਮਿਲੀ ਖਬਰ ਦੇ ਅਨੁਸਾਰ, ਦੋਹਾਂ ਆਗੂਆਂ ਦੇ ਗ੍ਰਿਫਤਾਰੀ ਵਰੰਟ ਜਿਲ੍ਹਾ ਪੁਲਿਸ ਦੇ ਬਿਆਨਾਂ ਤੇ ਰਦ ਕੀਤੇ ਗਏ ਹਨ। ਪੁਲਿਸ ਨੇ ਐਸਡੀਐਮ ਅਦਾਲਤ ਵਿਚ ਇਸ ਮਾਮਲੇ ਵਿਚ ਅੱਗੇ ਕਿਸੇ ਵੀ ਤਰਾਂ ਦੀ ਕਾਰਵਾਈ ਦੀ ਕੋਈ ਲੋੜ ਨਾ ਹੋਣ ਦੀ ਗੱਲ ਕਹੀ ਹੈ।

ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪੰਜਾਬ ਨੇ ਮੋਹਰੀ ਭੂਮਿਕਾ ਨਿਭਾਈ : ਦੂਸਰੇ ਪਾਸੇ ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਵਰੰਟ ਰੱਦ ਹੋਣ ਨੂੰ ਲੋਕਾਂ ਦੇ ਸੰਘਰਸ ਦੀ ਜਿੱਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੋ ਗ੍ਰਿਫਤਾਰੀ ਵਰੰਟ ਐਸਡੀਐਮ ਅਦਾਲਤ ਵੱਲੋਂ ਜਾਰੀ ਕੀਤੇ ਗਏ ਸਨ। ਉਹ ਅਦਾਲਤ ਨੇ ਚੁੱਪ ਚਪੀਤੇ ਹੀ ਰੱਦ ਕਰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਭ ਜਥੇਬੰਦੀਆਂ ਦੇ ਦਬਾਅ ਦੇ ਚਲਦੇ ਹੋਇਆ ਹੈ। ਕਿਸਾਨ ਆਗੂ ਨੇ ਕਿਹਾ ਕਿ ਇਸ ਤੋਂ ਇਹ ਸਾਫ ਹੋ ਗਿਆ ਹੈ ਕਿ ਭਾਜਪਾ ਪੰਜਾਬ ਪ੍ਰਤੀ ਅੱਜ ਵੀ ਖਾਰ ਰੱਖਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਪੰਜਾਬ ਰੜਕਦਾ ਹੈ ਕਿਉਕਿ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪੰਜਾਬ ਨੇ ਮੋਹਰੀ ਭੂਮਿਕਾ ਨਿਭਾਈ ਸੀ ਅਤੇ ਮੋਦੀ ਸਰਕਾਰ ਨੂੰ ਹਰਾਇਆ ਸੀ।

ਪੰਜਾਬ ਦੇ ਆਰਡੀਐਫ ਦਾ ਫੰਡ ਰੋਕਦੀ ਹੈ: ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਇਸੇ ਕਰ ਕੇ ਕੇਂਦਰ ਕਦੇ ਪੰਜਾਬ ਦੇ ਆਰਡੀਐਫ ਦਾ ਫੰਡ ਰੋਕਦੀ ਹੈ,ਕਦੇ ਭਾਖੜਾ ਮੈਨਿਜਮੈਂਟ ਬੋਰਡ ਵਿਚੋਂ ਪੰਜਾਬ ਨੰ ਬਾਹਰ ਕਢਦੇ ਹੈਗੇ ਆ।ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕੇਂਦਰ ਖਿਲਾਫ ਲਾਮਬੰਧ ਹੋ ਕੇ ਲੜਨਾਂ ਚਾਹੀਦਾ ਤਾਂ ਜੋ ਅੱਗੇ ਤੋਂ ਪੰਜਾਬ ਦੇ ਕਿਸੇ ਵੀ ਕਿਸਾਨ ਖਿਲਾਫ ਜਾਂ ਪੰਜਾਬ ਵਾਸੀ ਖਿਲਾਫ ਸਰਕਾਰ ਅਜਿਹੀਆਂ ਕੋਝੀਆਂ ਚਾਲਾਂ ਨਾਂ ਚੱਲ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.