ETV Bharat / state

ਪੰਜਾਬ 'ਚ ਗੱਡੀਆਂ ਮਹਿੰਗੀਆਂ; ਜਾਣੋ, ਨਵੇਂ ਟੈਕਸ ਰੇਟਾਂ ਦੀ ਸੂਚੀ ਤੇ ਕਿਸ ਕੈਟੇਗਰੀ 'ਚ ਮਿਲੇਗੀ ਰਾਹਤ - Vehicles Price Increase - Vehicles Price Increase - VEHICLES PRICE INCREASE

Price Increase Of Vehicles : ਪੰਜਾਬ 'ਚ ਵਾਹਨਾਂ ਦੀ ਰਜਿਸਟ੍ਰੇਸ਼ਨ ਮਹਿੰਗੀ ਹੋ ਗਈ ਹੈ। ਪੁਰਾਣੇ ਅਤੇ ਨਿੱਜੀ ਵਾਹਨਾਂ 'ਤੇ ਗ੍ਰੀਨ ਟੈਕਸ ਲੱਗੇਗਾ, ਜਿਸ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ। ਜਦਕਿ, ਸੋਲਰ ਸਣੇ ਕਈ ਕੈਟੇਗਰੀਆਂ 'ਚ ਰਾਹਤ ਮਿਲੇਗੀ। ਮੌਜੂਦਾ ਨਵੀਂ ਨੋਟੀਫਿਕੇਸ਼ਨ ਦੇ ਵਿੱਚ ਆਰਸੀ ਬਣਵਾਉਣ ‘ਤੇ 1.5 ਤੋਂ 2 ਫੀਸਦ ਟੈਕਸ ਵਧਾਇਆ ਗਿਆ ਹੈ। ਜਾਣੋ ਹੋਰ ਬਦਲਾਅ, ਪੜ੍ਹੋ ਪੂਰੀ ਖ਼ਬਰ।

vehicles price in punjab
ਪੰਜਾਬ 'ਚ ਗੱਡੀਆਂ ਮਹਿੰਗੀਆਂ (Etv Bharat)
author img

By ETV Bharat Punjabi Team

Published : Aug 22, 2024, 12:50 PM IST

Updated : Aug 22, 2024, 1:28 PM IST

ਚੰਡੀਗੜ੍ਹ: ਪੰਜਾਬ ਵਿੱਚ ਹੁਣ ਵਾਹਨਾਂ ਦੀ ਰਜਿਸਟ੍ਰੇਸ਼ਨ ਮਹਿੰਗੀ ਹੋ ਗਈ ਹੈ, ਕਿਉਂਕਿ ਸੂਬੇ ਵਿੱਚ ਗ੍ਰੀਨ ਟੈਕਸ ਲਾਗੂ ਹੋ ਗਿਆ ਹੈ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਅਜਿਹੀ ਸਥਿਤੀ ਵਿੱਚ, ਹੁਣ ਗੈਰ-ਟਰਾਂਸਪੋਰਟ ਵਾਹਨਾਂ ਨੂੰ ਗ੍ਰੀਨ ਟੈਕਸ (On renewal of registration certificate of vehicles) ਅਦਾ ਕਰਨਾ ਹੋਵੇਗਾ। ਇਸ ਨੂੰ ਡੀਜ਼ਲ ਅਤੇ ਪੈਟਰੋਲ ਵਾਹਨਾਂ 'ਤੇ ਵੱਖਰੇ ਤੌਰ 'ਤੇ ਰੱਖਿਆ ਗਿਆ ਹੈ। ਪਰ, LPG, CNG, ਬੈਟਰੀ ਜਾਂ ਸੂਰਜੀ ਊਰਜਾ 'ਤੇ ਚੱਲਣ ਵਾਲੇ ਵਾਹਨਾਂ ਨੂੰ ਇਸ ਕੈਟੇਗਰੀ ਤੋਂ ਬਾਹਰ ਰੱਖਿਆ ਗਿਆ ਹੈ। ਵਾਹਨਾਂ ਦੀ ਆਰਸੀ ਬਣਾਉਣ 'ਤੇ ਡੇਢ ਤੋਂ ਦੋ ਫੀਸਦੀ ਟੈਕਸ ਵਸੂਲਿਆ ਜਾਵੇਗਾ।

ਗੈਰ-ਟਰਾਂਸਪੋਰਟ ਵਾਹਨਾਂ 'ਤੇ ਰਹਮਣਗੇ ਇਹ ਰੇਟ: ਹੁਣ 15 ਸਾਲ ਪੁਰਾਣੇ ਗੈਰ-ਟਰਾਂਸਪੋਰਟ ਵਾਹਨਾਂ ਦੀ ਰਜਿਸਟ੍ਰੇਸ਼ਨ ਲਈ ਪੈਟਰੋਲ ਦੋ ਪਹੀਆ ਵਾਹਨ ਮਾਲਕਾਂ ਨੂੰ 500 ਰੁਪਏ ਗ੍ਰੀਨ ਟੈਕਸ ਅਤੇ ਡੀਜ਼ਲ ਚਾਲਕਾਂ ਨੂੰ 1000 ਰੁਪਏ ਗ੍ਰੀਨ ਟੈਕਸ ਅਦਾ ਕਰਨਾ ਹੋਵੇਗਾ। ਇਸੇ ਤਰ੍ਹਾਂ 1500 ਸੀਸੀ ਤੋਂ ਘੱਟ ਵਾਲੇ ਚਾਰ ਪਹੀਆ ਵਾਹਨਾਂ ਲਈ ਪੈਟਰੋਲ ਲਈ 3000 ਰੁਪਏ ਅਤੇ ਡੀਜ਼ਲ ਵਾਹਨਾਂ ਲਈ 4000 ਰੁਪਏ ਮਹਿੰਗਾ ਪਵੇਗਾ। ਇਸੇ ਤਰ੍ਹਾਂ 1500 ਸੀਸੀ ਪੈਟਰੋਲ ਦੋਪਹੀਆ ਵਾਹਨ 'ਤੇ 4,000 ਰੁਪਏ ਅਤੇ ਡੀਜ਼ਲ ਵਾਹਨ 'ਤੇ 6,000 ਰੁਪਏ ਦੀ ਫੀਸ ਰੱਖੀ ਗਈ ਹੈ।

vehicles price in punjab
ਪੰਜਾਬ 'ਚ ਗੱਡੀਆਂ ਮਹਿੰਗੀਆਂ (Etv Bharat (ਪੱਤਰਕਾਰ, ਚੰਡੀਗੜ੍ਹ))

ਟਰਾਂਸਪੋਰਟ ਵਾਹਨਾਂ ਨੂੰ ਇਸ ਤਰ੍ਹਾਂ ਦੇਣਾ ਪਵੇਗਾ ਟੈਕਸ : ਇਸੇ ਤਰ੍ਹਾਂ ਟਰਾਂਸਪੋਰਟ ਵਾਹਨਾਂ ਲਈ ਵੀ ਨਵੇਂ ਟੈਕਸ ਤੈਅ ਕੀਤੇ ਗਏ ਹਨ। ਇਸ ਮੁਤਾਬਕ ਉਨ੍ਹਾਂ ਨੂੰ ਵਾਹਨ ਰਜਿਸਟ੍ਰੇਸ਼ਨ ਦੇ 8 ਸਾਲ ਬਾਅਦ ਹਰ ਸਾਲ ਭੁਗਤਾਨ ਕਰਨਾ ਹੋਵੇਗਾ। ਅਜਿਹੇ ਵਪਾਰਕ ਮੋਟਰ ਸਾਈਕਲ 'ਤੇ 200 ਰੁਪਏ, ਤਿੰਨ ਪਹੀਆ ਵਾਹਨ (ਮਾਲ ਅਤੇ ਯਾਤਰੀ) 300 ਰੁਪਏ, ਮੋਟਰ ਕੈਬ/ਮੈਕਸੀ ਕੈਬ 500 ਰੁਪਏ, ਲਾਈਟ ਮੋਟਰ (ਮਾਲ ਅਤੇ ਯਾਤਰੀ) 1500 ਰੁਪਏ, ਮੱਧਮ ਮੋਟਰ ਵਾਹਨ (ਮਾਲ ਅਤੇ ਯਾਤਰੀ) ਰੁਪਏ 2000 ਅਤੇ ਭਾਰੀ ਵਾਹਨ (ਮਾਲ ਅਤੇ ਯਾਤਰੀ) ਦੀ ਕੀਮਤ 2500 ਰੁਪਏ ਸਾਲਾਨਾ ਰੱਖੀ ਗਈ ਹੈ।

ਸਰਕਾਰ ਨੂੰ 87.03 ਕਰੋੜ ਰੁਪਏ ਦੀ ਹੋਵੇਗੀ ਆਮਦਨ : ਚੰਡੀਗੜ੍ਹ ਵਿਖੇ 14 ਅਗਸਤ ਨੂੰ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਪੁਰਾਣੇ ਵਾਹਨਾਂ ’ਤੇ ਗਰੀਨ ਟੈਕਸ ਲਾਉਣ ਦੀ ਪ੍ਰਵਾਨਗੀ ਦਿੱਤੀ ਗਈ। ਜਿਸ ਕਾਰਨ 87.03 ਕਰੋੜ ਰੁਪਏ ਦੀ ਆਮਦਨ ਹੋਵੇਗੀ। ਇਹ ਪੈਸਾ ਵਾਤਾਵਰਨ ਨੂੰ ਬਚਾਉਣ ਅਤੇ ਹੋਰ ਕੰਮਾਂ 'ਤੇ ਖਰਚ ਕੀਤਾ ਜਾਵੇਗਾ। ਕਿਉਂਕਿ ਸਰਕਾਰ ਦਾ ਧਿਆਨ ਪੰਜਾਬ ਵਿੱਚ ਹਰਿਆਲੀ ਵਧਾਉਣ ਵੱਲ ਹੈ। ਦੂਜੇ ਪਾਸੇ, ਸਰਕਾਰ ਨੇ ਹੁਣ ਸੀਐਨਜੀ ਅਤੇ ਇਲੈਕਟ੍ਰਿਕ ਵਾਹਨਾਂ ਨੂੰ ਇਸ ਸ਼੍ਰੇਣੀ ਤੋਂ ਬਾਹਰ ਰੱਖਿਆ ਹੈ।

Last Updated : Aug 22, 2024, 1:28 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.