ਬਠਿੰਡਾ: ਪੰਜਾਬ ਦੀ ਐਗਰੋ ਵੇਸ ਇੰਡਸਟਰੀ ਸੈਲਰ ਦੇ ਉੱਪਰ ਪੰਜਾਬ ਸਰਕਾਰ ਦੀ ਗਲਤੀ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਖਤਰਾ ਮੰਡਰਾਉਣ ਲੱਗਿਆ ਹੈ। ਪੰਜਾਬ ਸਰਕਾਰ ਅਤੇ ਐਫਸੀਆਈ ਵੱਲੋਂ ਹੁਣ ਸ਼ੈਲਰ ਮਾਲਕਾਂ ਨੂੰ ਖਰੀਦ ਕੀਤਾ ਗਿਆ ਝੌਨਾ ਹਰਿਆਣਾ ਵਿੱਚ ਸਟੋਰ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਜਿਸ ਕਾਰਨ ਸ਼ੈਲਰ ਮਾਲਕਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਸਮਾਂ ਸਿਰ ਸੈਲਰਾਂ 'ਚ ਪਈ ਪੈਡੀ ਦੀ ਫਸਲ ਦੀ ਮਿਲਿੰਗ ਨਹੀਂ ਕਰਵਾਈ ਗਈ ਅਤੇ ਨਵੀਂ ਫਸਲ ਆਉਣ ਤੋਂ ਬਾਅਦ ਸ਼ਲਰ ਮਾਲਕਾਂ ਵੱਲੋਂ ਪੈਡੀ ਦੀ ਫਸਲ ਨੂੰ ਸਟੋਰ ਕਰਨ ਲਈ ਹੁਣ ਹਰਿਆਣਾ ਦਾ ਰੁੱਖ ਕਰਨਾ ਪੈ ਰਿਹਾ ਹੈ।
ਸੈਲਰ ਇੰਡਸਟਰੀ ਬਰਬਾਦ ਹੋਣ ਦੇ ਕੰਢੇ : ਬਠਿੰਡਾ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਨਰਾਇਣ ਗਰਗ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀਆਂ ਗਲਤੀਆਂ ਕਾਰਨ ਸੈਲਰ ਇੰਡਸਟਰੀ ਬਰਬਾਦ ਹੋਣ ਦੇ ਕੰਢੇ ਪਹੁੰਚ ਗਈ ਹੈ। ਪੰਜਾਬ ਦੀ ਇੱਕੋ-ਇੱਕ ਐਗਰੋ ਬੇਸ ਇੰਡਸਟਰੀ ਸੈਲਰ ਪੰਜਾਬ ਸਰਕਾਰ ਦੀਆਂ ਅਣਗਹਿਲੀਆਂ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਝੱਲਣ ਲਈ ਮਜਬੂਰ ਹੋ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਅਤੇ ਐਫਸੀਆਈ ਵੱਲੋਂ ਸਮਾਂ ਰਹਿੰਦਿਆਂ ਪੰਜਾਬ ਦੇ ਹਜ਼ਾਰਾਂ ਸੈਲਰਾਂ ਵਿੱਚ ਸਟੋਰ ਪੈਡੀ ਦੀ ਮੀਲਿੰਗ ਨਹੀਂ ਕਰਵਾਈ ਗਈ। ਜਿਸ ਕਾਰਨ ਸੈਲਰਾਂ ਕੋਲ ਹਜ਼ਾਰਾਂ ਟਨ ਮਾਲ ਜਮਾ ਹੈ ਅਤੇ ਨਵੀਂ ਫਸਲ ਖਰੀਦ ਕਰਨ ਉਪਰੰਤ ਹੁਣ ਸੈਲਰ ਮਾਲਕਾਂ ਨੂੰ ਇਸ ਦੀ ਸਟੋਰੇਜ ਲਈ ਹਰਿਆਣਾ ਭੇਜਿਆ ਜਾ ਰਿਹਾ ਹੈ। ਸੈਲਰ ਮਾਲਕਾਂ ਨੂੰ ਉਹੀ 10 ਕਿਲੋਮੀਟਰ ਦਾਇਰੇ ਦਾ ਕਰਾਇਆ ਦਿੱਤਾ ਜਾ ਰਿਹਾ ਹੈ ਜਦੋਂ ਕਿ ਹਰਿਆਣਾ ਜਾਣ ਲਈ ਉਨ੍ਹਾਂ ਨੂੰ 50 ਤੋਂ 70 ਕਿਲੋਮੀਟਰ ਤੱਕ ਦਾ ਸਫਰ ਤੈਅ ਕਰਨਾ ਪਵੇਗਾ ਅਤੇ ਇਸ ਦਾ ਬੋਝ ਸੈਲਰ ਮਾਲਕਾਂ ਤੇ ਪੈ ਰਿਹਾ ਹੈ। ਇਸ ਤੋਂ ਇਲਾਵਾ ਸੀਜਨ ਲੰਘ ਜਾਣ ਕਾਰਨ ਉਨ੍ਹਾਂ ਨੂੰ ਮਹਿੰਗੇ ਭਾਅ ਦੇ ਵਿੱਚ ਲੇਬਰ ਤੋਂ ਕੰਮ ਕਰਵਾਉਣਾ ਪੈ ਰਿਹਾ ਹੈ।
ਲੱਖਾਂ ਰੁਪਏ ਦਾ ਨੁਕਸਾਨ ਸੈਲਰ ਮਾਲਕ ਝੱਲਣ ਲਈ ਮਜਬੂਰ : ਉਨ੍ਹਾਂ ਦੱਸਿਆ ਕਿ ਇੱਕ ਸੈਲਰ ਮਾਲਕ ਨੂੰ 10 ਲੱਖ ਰੁਪਏ ਦਾਨ ਨੁਕਸਾਨ ਝੱਲਣਾ ਪੈ ਰਿਹਾ ਹੈ ਇੱਕ ਪਾਸੇ ਪੰਜਾਬ ਸਰਕਾਰ ਪੰਜਾਬ ਵਿੱਚ ਇੰਡਸਟਰੀ ਲਿਆਉਣ ਦੀ ਗੱਲ ਕਰ ਰਹੀ ਹੈ ਦੂਸਰੇ ਪਾਸੇ ਸੈਲਰ ਇੰਡਸਟਰੀ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ। ਸਮੇਂ ਸਿਰ ਪੰਜਾਬ ਸਰਕਾਰ ਅਤੇ ਐਫਸੀਆਈ ਵੱਲੋਂ ਸੈਲਰਾਂ ਵਿੱਚ ਜਮਾ ਮਾਲ ਦੀ ਮਿਲਿੰਗ ਨਾ ਕਰਵਾਏ ਜਾਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਸੈਲਰ ਮਾਲਕ ਝੱਲਣ ਲਈ ਮਜਬੂਰ ਹੋ ਰਹੇ ਹਨ। ਹਰਿਆਣਾ ਦੇ ਐਫਸੀਆਈ ਅਧਿਕਾਰੀ ਅਤੇ ਸੈਲਰ ਮਾਰਕ ਉਨ੍ਹਾਂ ਨਾਲ ਅਜਿਹਾ ਵਤੀਰਾ ਕਰ ਰਹੇ ਹਨ ਜਿਵੇਂ ਅਸੀਂ ਪ੍ਰਵਾਸੀ ਹੋਈਏ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਤੇ ਐਫਸੀਆਈ ਵੱਲੋਂ ਸਮਾਂ ਰਹਿੰਦਿਆਂ ਸੈਲਰਾਂ ਵਿੱਚੋਂ ਮੀਲਿੰਗ ਕਰਵਾਈ ਹੁੰਦੀ ਤਾਂ ਅੱਜ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਨਾ ਝੱਲਣਾ ਪੈ ਰਿਹਾ ਤੇ ਸਰਕਾਰ ਵੱਡੇ-ਵੱਡੇ ਦਾਅਵੇ ਕਰ ਰਹੀ ਹੈ।
ਸ਼ੈਲਰ ਇੰਡਸਟਰੀ ਨੂੰ ਲੈ ਕੇ ਸਮੇਂ ਸਿਰ ਬਣਦੇ ਕਦਮ ਚੁੱਕੇ ਜਾਣ: ਪੰਜਾਬ ਵਿੱਚ ਇੰਡਸਟਰੀ ਵਿਕਸਿਤ ਕਰਨ ਲਈ ਪਰ ਪੰਜਾਬ ਸਰਕਾਰ ਦਾ ਅਧਿਕਾਰੀਆਂ ਤੇ ਕੋਈ ਕੰਟਰੋਲ ਨਹੀਂ ਕਿਉਂਕਿ ਇਨ੍ਹਾਂ ਵੱਲੋਂ ਸਮਾਂ ਰਹਿੰਦਿਆਂ ਇੰਡਸਟਰੀ ਲਈ ਸਹੀ ਫੈਸਲੇ ਨਹੀਂ ਲਏ ਜਾਂਦੇ ਜਿਸ ਕਾਰਨ ਇੰਡਸਟਰੀ ਲਿਸਟਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਐਫਸੀਆਈ ਦੇ ਅਧਿਕਾਰੀਆਂ ਵੱਲੋਂ ਪਹਿਲਾਂ ਹੀ ਕਹਿ ਦਿੱਤਾ ਗਿਆ ਹੈ ਕਿ ਆਉਂਦੇ ਝੋਨੇ ਦੇ ਸੀਜਨ ਵਿੱਚ ਦੇਖ ਕੇ ਖਰੀਦ ਕਰਨ ਕਿਉਂਕਿ ਇਸ ਵਾਰ ਸਟੋਰ ਕਰਨ ਲਈ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਵੀ ਜਾਣਾ ਪੈ ਸਕਦਾ ਹੈ ਜੇਕਰ ਅਜਿਹੇ ਹੀ ਹਾਲਾਤ ਰਹੇ ਤਾਂ ਪੰਜਾਬ ਦੀ ਸੈਲਰ ਇੰਡਸਟਰੀ ਬੁਰੀ ਤਰ੍ਹਾਂ ਬਰਬਾਦ ਹੋ ਜਾਵੇਗੀ। ਵਪਾਰੀਆਂ ਨੂੰ ਆਪਣੀਆਂ ਇੰਡਸਟਰੀਆਂ ਦੂਸਰੇ ਸੂਬਿਆਂ ਵਿੱਚ ਲਜਾਣੀਆਂ ਪੈਣਗੀਆਂ। ਸਰਕਾਰ ਨੂੰ ਚਾਹੀਦਾ ਹੈ ਕਿ ਸ਼ੈਲਰ ਇੰਡਸਟਰੀ ਨੂੰ ਲੈ ਕੇ ਸਮੇਂ ਸਿਰ ਬਣਦੇ ਕਦਮ ਚੁੱਕੇ ਜਾਣ।
- ਸ੍ਰੀ ਮੁਕਤਸਰ ਸਾਹਿਬ ਹਲਕਾ 'ਚ ਆਸਮਾਨੀ ਬਿਜਲੀ ਡਿੱਗਣ ਕਾਰਨ ਕਈ ਲੋਕ ਹੋਏ ਗਭੀਰ ਜਖ਼ਮੀ - sky lightning
- 50 ਤੋਂ ਵੱਧ ਵਿਧਾਨ ਸਭਾ ਹਲਕੇ ਹਾਰਨ ਵਾਲੀ 'ਆਪ' 'ਤੇ ਪੰਚਾਇਤੀ ਚੋਣਾਂ ਅਤੇ ਕਾਰਪੋਰੇਸ਼ਨ ਚੋਣਾਂ ਕਰਵਾਉਣ 'ਤੇ ਸਵਾਲ? ਭਾਜਪਾ ਅਤੇ ਕਾਂਗਰਸ ਨੇ ਦਿੱਤਾ ਵੱਡਾ ਡੈਂਟ... - AAP lost 50 assembly constituencies
- ਅੰਮ੍ਰਿਤਸਰ ਅਟਾਰੀ ਰੋਡ ਤੇ ਜਮੀਨ ਹਥਿਆਉਣ ਦੇ ਚੱਲਦੇ ਕਿਸਾਨ ਜੱਥੇਬੰਦੀਆ ਨੇ ਹਲਕਾ ਵਿਧਾਇਕ 'ਤੇ ਲਾਏ ਇਲਜ਼ਾਮ - Accusations on farmer organizations