ਫਰੀਦਕੋਟ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਪ੍ਰੈੱਸਵਾਰਤਾ ਕੀਤੀ ਗਈ ਜਿਸ ਮੌਕੇ ਉਨ੍ਹਾਂ ਦੇ ਨਾਲ ਭਾਟੀ ਵਿਕਰਮਕਾ ਮਾਲੁ ਡਿਪਟੀ ਚੀਫ ਮਨਿਸਟਰ ਤੇਲੰਗਾਨਾ ਵੀ ਮੌਜੂਦ ਰਹੇ। ਇਸ ਮੌਕੇ ਉਨ੍ਹਾਂ ਵੱਲੋਂ ਕਾਂਗਰਸ ਪਾਰਟੀ ਵੱਲੋਂ ਜਾਰੀ ਕੀਤੇ ਗਏ ਚੋਣ ਮੈਨੀਫੈਸਟੋ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਗੱਲਬਾਤ ਕਰਦਿਆ ਦੱਸਿਆ ਕੇ ਚੋਣ ਮੈਨੀਫੈਸਟੋ 'ਚ ਕਾਂਗਰਸ ਪਾਰਟੀ ਵੱਲੋਂ ਕਈ ਵਾਅਦੇ ਭਾਰਤ ਦੇ ਲੋਕਾਂ ਨਾਲ ਕੀਤੇ ਗਏ ਹਨ, ਜੋ ਕਾਂਗਰਸ ਸਰਕਾਰ ਬਣਨ 'ਤੇ ਪੂਰੇ ਕੀਤੇ ਜਾਣਗੇ।
ਭਾਜਪਾ ਨੇ ਦੇਸ਼ ਨੂੰ ਧਰਮ ਦੇ ਨਾਮ 'ਤੇ ਵੰਡਿਆ: ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸੈਕੂਲਰ ਪਾਰਟੀ ਹੈ ਪਰ ਦੂਜੇ ਪਾਸੇ ਭਾਜਪਾ ਨੇ ਦੇਸ਼ ਨੂੰ ਧਰਮ ਦੇ ਨਾਮ 'ਤੇ ਵੰਡਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ 'ਤੇ ਕਿਸਾਨਾ ਦੀ ਆਮਦਨ ਦੁਗਣੀ ਕਰਨ ਦਾ ਵਾਅਦਾ ਕਰਦੇ ਹਾਂ ਕਿਉਕਿ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਨਾਲ ਹੀ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਸਕਦੀ ਹੈ ਪਰ ਭਾਜਪਾ ਨੇ ਕਿਸਾਨਾਂ ਨਾਲ ਧੱਕੇਸ਼ਾਹੀ ਕੀਤੀ। ਇਸ ਤੋਂ ਇਲਾਵਾਂ ਕਾਂਗਰਸ ਸਰਕਾਰ ਆਉਣ 'ਤੇ ਅਗਨੀਵੀਰ ਯੋਜਨਾ ਬੰਦ ਕਰ ਮੁੜ ਤੋਂ ਪੁਰਾਣੇ ਤਰੀਕੇ ਨਾਲ ਭਰਤੀ ਸ਼ੁਰੂ ਕੀਤੀ ਜਾਵੇਗੀ। ਨਾਲ ਹੀ ਉਹਨਾਂ ਕਿਹਾ ਕਿ ਆਪਣੀ ਪੜਾਈ ਪੁਰੀ ਕਰ ਚੁਕੇ ਨੌਜਵਾਨਾਂ ਲਈ ਇੰਟਰੇਨਸ਼ਿਪ ਲਈ 8500 ਰੁਪਏ ਪ੍ਰਤੀ ਮਹੀਨਾ ਸਰਕਾਰ ਦੇਵੇਗੀ। ਇਸ ਤੋਂ ਇਲਾਵਾ ਮਹਾਲਕਸ਼ਮੀ ਯੋਜਨਾ ਤਹਿਤ ਪਰਿਵਾਰ ਦੀ ਮੁਖੀ ਮਹਿਲਾ ਦੇ ਖਾਤੇ ਹਰ ਸਾਲ ਇੱਕ ਲੱਖ ਰੁਪਏ ਪਾਏ ਜਾਣਗੇ।
ਔਰਤਾਂ ਨਾਲ ਧੱਕਾ ਕਰਦੀ ਭਾਜਪਾ ਸਰਕਾਰ : ਇਸ ਮੌਕੇ ਕਾਂਗਰਸੀ ਉਮੀਦਵਾਰ ਬਾਜਵਾ ਨੇ ਕਿਹਾ ਕਿ ਭਾਜਪਾ ਸਰਕਾਰ 'ਚ ਮਹਿਲਾਵਾਂ ਨਾਲ ਜਿਆਦਤੀਆਂ ਹੋਈਆਂ ਅਤੇ ਜਿਆਦਤੀਆਂ ਕਰਨ ਵਾਲਿਆ ਨੂੰ ਸਰਕਾਰ 'ਚ ਅਹੁਦੇ ਦਿੱਤੇ ਗਏ। ਨੌਜਵਾਨੀ ਨੂੰ ਵਿਦੇਸ਼ਾਂ 'ਚ ਜਾਣ ਤੋਂ ਰੋਕਣ ਦੇ ਸਵਾਲ 'ਤੇ ਕਿਹਾ ਕਿ ਪੰਜਾਬ ਦੇ ਨੋਜਵਾਨਾ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਕਿਉਂਕਿ ਦੂਜੇ ਦੇਸ਼ਾਂ ਨਾਲ ਵਪਾਰ ਦੇ ਸੜਕੀ ਰਸਤਿਆਂ ਨੂੰ ਬੰਦ ਕਰ ਵਿਦੇਸ਼ਾਂ ਨਾਲ ਵਪਾਰ ਬਿਲਕੁਲ ਬੰਦ ਕਰ ਕੇ ਪੰਜਾਬ ਦੀ ਆਰਥਿਕਤਾ ਨੂੰ ਧਕਾ ਲਾਇਆ ਅਤੇ ਰੋਜ਼ਗਾਰ ਖੋਹਿਆ ਗਿਆ। ਉਧਰ ਉਨ੍ਹਾਂ ਪੰਜਾਬ ਦੇ ਮੁਖਮੰਤਰੀ ਭਗਵੰਤ ਮਾਨ 'ਤੇ ਵੀ ਭਾਜਪਾ ਦਾ ਏਜੰਟ ਹੋਣ ਦੇ ਇਲਜ਼ਾਮ ਲਾਗਏ।