ਸੰਗਰੂਰ : ਜ਼ਿਲ੍ਹੇ ਦੇ ਦਿੜ੍ਹਬਾ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਿਰੁੱਧ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ। ਦਿੜ੍ਹਬਾ ਵਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫਤਰ ਅੱਗੇ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਸੰਬੋਧਨ ਕਰਦੇ ਹੋਏ ਸਰਕਲ ਪ੍ਰਧਾਨ ਸੁਖਪਾਲ ਸਿੰਘ ਖੰਡੀ, ਸਲਿੰਦਰ ਸਿੰਘ ਖਜਾਨਚੀ, ਅਨੁਜ ਕੁਮਾਰ, ਬੂਟਾ ਸਿੰਘ ਸਿੱਧੂ ਮੀਤ ਪ੍ਰਧਾਨ ਪਾਤੜਾਂ ਡਵੀਜ਼ਨ, ਅਸ਼ਵਨੀ ਕੁਮਾਰ ਡਵੀਜ਼ਨ ਪ੍ਰਧਾਨ ਸੰਗਰੂਰ, ਭੁਪਿੰਦਰ ਸਿੰਘ ਡਵੀਜ਼ਨ ਪ੍ਰਧਾਨ ਦਿੜ੍ਹਬਾ ਨੇ ਦੱਸਿਆ ਕਿ ਪਿਛਲੇ ਮਹੀਨੇ 16 ਨੂੰ ਪਰਿਵਾਰਾਂ ਸਮੇਤ ਖਰੜ ਵਿਖੇ ਲਗਾਤਾਰ ਰੋਸ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ।
ਲਗਾਤਾਰ ਰੋਸ ਧਰਨਾ ਪ੍ਰਦਰਸ਼ਨ
ਧਰਨੇ ਪ੍ਰਦਰਸ਼ਨ ਦੇ ਕਾਰਨ ਆਊਟ-ਸੋਰਸਿੰਗ ਕਾਮਿਆਂ ਨੂੰ ਸਿੱਧਾ ਵਿਭਾਗ ਵਿੱਚ ਸ਼ਾਮਿਲ ਕਰਨ, ਘੱਟੋ ਘੱਟ ਗੁਜ਼ਾਰੇ ਯੋਗ ਤਨਖਾਹ ਨਿਸ਼ਚਿਤ ਕਰਨ, ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਦੇ ਮੂੰਹ ਪੇ ਕਾਮਿਆਂ ਦੇ ਵਾਰਿਸਾਂ ਨੂੰ ਇਕ ਕਰੋੜ ਰੁਪਿਆ ਰਾਸ਼ੀ ਜਾਰੀ ਕਰਨ ਅਤੇ ਪਰਿਵਾਰਕ ਮੈਂਬਰ ਨੂੰ ਪੱਕੀ ਨੌਕਰੀ ਦਾ ਪ੍ਰਬੰਧ ਕਰਨ ਸਮੇਤ ਤਮਾਮ ਮੰਗ ਪੱਤਰ ਵਿੱਚ ਦਰਜ ਮੰਗਾਂ ਦੇ ਹੱਲ ਲਈ ਪ੍ਰਸ਼ਾਸਨ ਵੱਲੋਂ ਲਿਖਤੀ ਮੀਟਿੰਗ ਦਾ ਸਮਾਂ 28 ਅਗਸਤ ਦਾ ਸੱਦਾ ਦਿੱਤਾ ਗਿਆ ਸੀ ਪਰ ਉਸ ਮੀਟਿੰਗ ਵਿੱਚ ਬਿਜਲੀ ਮੰਤਰੀ ਗੈਰ ਹਾਜ਼ਰ ਹੋਣ ਕਾਰਨ ਕੋਈ ਵੀ ਮੰਗ ਉੱਤੇ ਠੋਸ ਗੱਲਬਾਤ ਨਾ ਹੋ ਸਕੀ ਜਿਸ ਦੇ ਵਜੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮਿਤੀ 6 ਸਤੰਬਰ ਦਾ ਲਿਖਤੀ ਸਮਾਂ ਤੈਅ ਕੀਤਾ, ਪਰ ਮਿਤੀ 6 ਨੂੰ ਹੋਣ ਵਾਲੀ ਮੀਟਿੰਗ ਵੀ ਮਿਤੀ 16 ਨੂੰ ਦੁਪਹਿਰ 2 ਵਜੇ ਨਿਸ਼ਚਿਤ ਕਰ ਦਿੱਤੀ ਗਈ ਪਰ ਫਿਰ ਟਾਲ ਮਟੋਲ ਦੀ ਨੀਤੀ ਚਲਦਿਆ ਮਿਤੀ 15 ਸਤੰਬਰ ਨੂੰ ਮੀਟਿੰਗ ਮੁਲਤਵੀ ਕਰਨ ਦਾ ਪੱਤਰ ਜਾਰੀ ਕਰ ਦਿੱਤਾ ਗਿਆ।
- ਬੱਸ ਸਟੈਂਡ ਨੇੜੇ ਪ੍ਰਵਾਸੀ ਦੀ ਭੇਦ ਭਰੇ ਹਾਲਾਤਾਂ 'ਚ ਹੋਈ ਮੌਤ; ਨਿਜੀ ਬੱਸ ਚਾਲਕਾਂ ਦੇ ਨਾਲ ਹੋਇਆ ਸੀ ਝਗੜਾ, ਮੌਕੇ 'ਤੇ ਪਹੁੰਚੀ ਪੁਲਿਸ - migrant died in Ludhiana
- ਪੰਜਾਬ ਦੇ ਸਭ ਤੋਂ ਵੱਡੇ ਮੇਲਿਆਂ ਚੋਂ ਇੱਕ ਛਪਾਰ ਦਾ ਮੇਲਾ; ਇਤਿਹਾਸ 1100 ਸਾਲ ਪੁਰਾਣਾ, ਇੱਥੇ ਕਰੋਗੇ ਦਰਸ਼ਨ ਤਾਂ 'ਹੋਣਗੀਆਂ ਮਨੋਕਾਮਨਾਵਾਂ ਪੂਰੀਆਂ' - Chhapar Da Mela
- ਪੈਟਰੋਲ ਪੰਪ ਲੁੱਟ ਦਾ ਮਾਮਲਾ; ਪੰਪ ਉੱਤੇ ਕੰਮ ਕਰਨ ਵਾਲੇ ਮੁਲਾਜ਼ਮ ਹੀ ਨਿਕਲੇ ਲੁਟੇਰੇ, ਦੋਸਤਾਂ ਸਣੇ 4 ਗ੍ਰਿਫਤਾਰ - PETROL PUMP ROBBERY
ਅਨਮੋਲ ਗਗਨ ਮਾਨ ਦੇ ਪੁਤਲੇ ਸਾੜੇ
ਜਿਸ ਕਾਰਨ ਠੇਕਾ ਕਾਮਿਆਂ ਚ ਭਾਰੀ ਰੋਸ ਪਾਇਆ ਗਿਆ ਅਤੇ ਮਿਤੀ 16 ਤੋਂ ਮੁਕੰਮਲ ਕੰਮ ਜਾਮ ਕਰਕੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਕਿਰਤ ਮੰਤਰੀ ਅਨਮੋਲ ਗਗਨ ਮਾਨ ਦੇ ਪੁਤਲੇ ਸਾੜੇ ਗਏ। ਮੰਗਾਂ ਦਾ ਹੱਲ ਨਾ ਹੋਣ ਦੀ ਸੁਰਤ ਚ ਮਿਤੀ 17 ਸਤੰਬਰ ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਖਰੜ ਵਿਖੇ ਲਗਾਤਾਰ ਰੋਸ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ।