ਚੰਡੀਗੜ੍ਹ: ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਵੱਡਾ ਝਟਕਾ ਲੱਗਾ ਹੈ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਇਸ 'ਤੇ ਵਿਧਾਇਕ ਨੇ ਹੁਣ ਕਿਹਾ ਹੈ ਕਿ ਉਹ ਇਸ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਅਦਾਲਤ ਜਾਣਗੇ। ਉਹ ਇਸ ਫੈਸਲੇ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਨਗੇ। ਇਸ ਤੋਂ ਪਹਿਲਾਂ ਅੱਜ ਉਹ ਕਰੀਬ 11.30 ਵਜੇ ਸਪੀਕਰ ਨੂੰ ਮਿਲਣ ਲਈ ਅੰਗੁਰਾਲ ਪੁੱਜੇ ਸਨ। ਹਾਲਾਂਕਿ ਸਪੀਕਰ ਵਿਧਾਨ ਸਭਾ 'ਚ ਮੌਜੂਦ ਨਹੀਂ ਸਨ, ਜਿਸ ਕਾਰਨ ਵਿਧਾਇਕ ਨੂੰ ਕੁਝ ਸਮਾਂ ਉਡੀਕ ਕਰਨ ਤੋਂ ਬਾਅਦ ਵਾਪਸ ਪਰਤਣਾ ਪਿਆ। ਉਹ ਸਪੀਕਰ ਦੇ ਸਾਹਮਣੇ ਆਪਣਾ ਪੱਖ ਪੇਸ਼ ਕਰਨ ਆਏ ਸਨ।
ਜ਼ਮਹੂਰੀ ਹੱਕ ਦਾ ਕੀਤਾ ਇਸਤੇਮਾਲ: ਸ਼ੀਤਲ ਅੰਗੁਰਾਲ ਨੇ ਕਿਹਾ ਕਿ ਉਹ ਸਪੀਕਰ ਨੂੰ ਮਿਲਣ ਆਏ ਸਨ ਪਰ ਵਿਧਾਨ ਸਭਾ 'ਚ ਸਪੀਕਰ ਮੌਜੂਦ ਨਹੀਂ ਹਨ। ਸਪੀਕਰ ਫਿਲਹਾਲ ਦਿੱਲੀ 'ਚ ਹਨ, ਜਿਸ ਕਾਰਨ ਉਨ੍ਹਾਂ ਨਾਲ ਮੁਲਾਕਾਤ ਨਹੀਂ ਹੋ ਸਕੀ। ਹੁਣ ਮੈਨੂੰ 11 ਜੂਨ ਨੂੰ ਸਵੇਰੇ ਬੁਲਾਇਆ ਗਿਆ ਹੈ। ਮੈਂ ਸਕੱਤਰ ਨੂੰ ਅਸਤੀਫਾ ਵਾਪਸ ਲੈਣ ਦਾ ਪੱਤਰ ਸੌਂਪ ਦਿੱਤਾ ਹੈ ਅਤੇ ਰਸੀਦ ਲੈ ਲਈ ਹੈ। ਅੰਗੁਰਾਲ ਨੇ ਕਿਹਾ ਮੈਂ ਚਾਹੁੰਦਾ ਸੀ ਕਿ ਲੋਕ ਸਭਾ ਚੋਣਾਂ ਦੇ ਨਾਲ ਹੀ ਜ਼ਿਮਨੀ ਚੋਣਾਂ ਹੋਣ, ਜਿਵੇਂ ਕਿ ਹਿਮਾਚਲ 'ਚ ਹੋਇਆ ਹੈ। ਮੈਂ ਚੋਣਾਂ ਤੋਂ 69 ਦਿਨ ਪਹਿਲਾਂ ਅਸਤੀਫਾ ਦੇ ਦਿੱਤਾ ਸੀ ਪਰ ਅਜੇ ਤੱਕ ਇਸ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ। ਅਸਤੀਫਾ ਵਾਪਸ ਲੈਣਾ ਮੇਰਾ ਜਮਹੂਰੀ ਹੱਕ ਸੀ, ਜਿਸ ਦੀ ਮੈਂ ਵਰਤੋਂ ਕੀਤੀ।
- ਸਾਕਾ ਨੀਲਾ ਤਾਰਾ ਨੂੰ ਭਾਵੇਂ 400 ਸਾਲ ਹੋ ਜਾਣ ਪਰ ਇਸ ਦੇ ਜ਼ਖ਼ਮ ਸਦਾ ਹੀ ਸਿੱਖਾਂ ਦੇ ਦਿਲਾਂ 'ਚ ਅੱਲ੍ਹੇ ਰਹਿਣਗੇ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ - opration blue star 1984
- ਇਸ ਰਿਪੋਰਟ 'ਚ ਵੇਖੋ ਪੰਜਾਬ ਦੀਆਂ 13 ਸੀਟਾਂ 'ਤੇ ਨਤੀਜੇ ਆਉਣ ਤੋਂ ਪਹਿਲਾਂ ਸੂਰਤ-ਏ-ਹਾਲ, ਵੇਖ਼ੋ ਕਿਸ ਸੀਟ ਤੋਂ ਕੌਣ ਮਾਰ ਸਕਦਾ ਹੈ ਬਾਜ਼ੀ? - lok sabha exit poll punajb
- ਭਾਈ ਮਹਿੰਗਾ ਸਿੰਘ ਬੱਬਰ ਤੇ ਹੋਰ ਸ਼ਹੀਦ ਸਿੰਘਾਂ ਦੀ ਯਾਦ 'ਚ ਪਾਏ ਸ੍ਰੀ ਅੰਖਡ ਪਾਠ ਦੇ ਭੋਗ, ਜਥੇਦਾਰ ਦੀ ਲੀਡਰਾਂ ਨੂੰ ਵੀ ਅਪੀਲ - Operation Blue Star
ਵਿਧਾਨ ਸਭਾ ਸਪੀਕਰ ਨੂੰ ਪੱਤਰ: ਸਾਲ 2022 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਸ਼ੀਤਲ ਅੰਗੁਰਾਲ ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ (ਆਪ) ਦੀ ਟਿਕਟ 'ਤੇ ਜਿੱਤ ਕੇ ਵਿਧਾਇਕ ਬਣੀ ਸੀ ਪਰ ਉਹ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ 27 ਮਾਰਚ ਨੂੰ ਭਾਜਪਾ 'ਚ ਸ਼ਾਮਲ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਪਰ ਵੋਟਿੰਗ ਖਤਮ ਹੁੰਦੇ ਹੀ ਉਨ੍ਹਾਂ ਅਸਤੀਫਾ ਵਾਪਸ ਲੈਣ ਲਈ ਵਿਧਾਨ ਸਭਾ ਸਪੀਕਰ ਨੂੰ ਪੱਤਰ ਲਿਖਿਆ। ਦੱਸ ਦਈਏ ਸ਼ੀਤਲ ਅੰਗੁਰਾਲ ਅਤੇ ਆਪ ਦੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਇਕੱਠੇ ਆਪ ਤੋਂ ਅਸਤੀਫ਼ਾ ਦੇਕੇ ਭਾਜਪਾ ਜੁਆਇਨ ਕੀਤੀ ਸੀ।