ਸੰਗਰੂਰ: ਖਨੌਰੀ ਬਾਰਡਰ ਉੱਤੇ ਕਿਸਾਨਾਂ ਦੇ ਧਰਨੇ ਨੂੰ ਭਾਰੀ ਹੁੰਗਾਰਾ ਮਿਲ ਰਿਹਾ ਨਾ ਸਿਰਫ ਪੰਜਾਬ ਦੀਆਂ ਉੱਘੀਆਂ ਸ਼ਖਸ਼ੀਅਤਾਂ ਸਗੋਂ ਹਰਿਆਣਾ ਦੇ ਰਾਜਨੀਤਿਕ ਆਗੂ ਵੀ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਜਾਨਣ ਦੇ ਲਈ ਖਨੌਰੀ ਬਾਰਡਰ ਉੱਤੇ ਪਹੁੰਚ ਰਹੇ ਹਨ। ਹਰਿਆਣਾ ਤੋਂ ਕਾਂਗਰਸ ਪਾਰਟੀ ਦੀ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਦੇ ਵੱਲੋਂ ਪਹੁੰਚ ਕਰਕੇ ਮਰਨ ਵਰਤੇ ਉੱਤੇ ਬੈਠੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਜਣਿਆ ਗਿਆ ਹੈ।
ਕੁਮਾਰੀ ਸ਼ੈਲਜਾ ਨੇ ਜਾਣਿਆ ਹਾਲ
ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕੁਮਾਰੀ ਸ਼ੈਲਜਾ ਨੇ ਦੱਸਿਆ ਕਿ ਡੱਲੇਵਾਲ ਦੇ ਨਾਲ ਜ਼ਿਆਦਾ ਗੱਲਬਾਤ ਤਾਂ ਨਹੀਂ ਹੋਈ ਪਰ ਇਸ਼ਾਰਿਆਂ ਦੇ ਵਿੱਚ ਜ਼ਰੂਰ ਉਹਨਾਂ ਨਾਲ ਗੱਲ ਕੀਤੀ ਹੈ। ਉਹਨਾਂ ਦੱਸਿਆ ਕਿ ਡੱਲੇਵਾਲ ਦੀ ਸਿਹਤ ਠੀਕ ਨਹੀਂ ਹੈ। ਕੁਮਾਰੀ ਸ਼ੈਲਜਾ ਨੇ ਕਿਹਾ ਕਿ ਉਹਨਾਂ ਨੇ ਡੱਲੇਵਾਲ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਆਪਣਾ ਮਰਨ ਵਰਤ ਛੱਡ ਦੇਣ, ਕੇਂਦਰ ਸਰਕਾਰ ਉੱਤੇ ਵਰਦਿਆਂ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਕਿਸਾਨਾਂ ਦੇ ਪ੍ਰਤੀ ਜੋ ਰਵੱਈਆ ਅਪਣਾਇਆ ਜਾ ਰਿਹਾ ਹੈ ਉਹ ਚੰਗਾ ਨਹੀਂ ਹੈ।
ਸ਼ਾਹੀ ਇਮਾਮ ਨੇ ਕੀਤੀ ਮੁਲਾਕਾਤ
ਸ਼ੈਲਜਾ ਨੇ ਕਿਹਾ ਕਿ ਇਸ ਗੰਭੀਰ ਸਥਿਤੀ ਦੇ ਵਿੱਚ ਕੇਂਦਰ ਨੂੰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਖਨੌਰੀ ਬਾਰਡਰ ਉੱਤੇ ਕੁਮਾਰੀ ਸ਼ੈਲਜਾ ਤੋਂ ਇਲਾਵਾ ਡੱਲੇਵਾਲ ਦਾ ਹਾਲ ਜਾਨਣ ਦੇ ਲਈ ਲੁਧਿਆਣਾ ਤੋਂ ਸ਼ਾਹੀ ਇਮਾਮ ਵੀ ਪਹੁੰਚੇ। ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਸਬੰਧੀ ਉਨ੍ਹਾਂ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕੇਂਦਰ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣ।
ਮੈਡੀਕਲ ਬੁਲਟਿਨ 'ਚ ਖਰਤਨਾਕ ਇਸ਼ਾਰਾ
ਦੱਸ ਦਈਏ ਖਨੌਰੀ ਬਾਰਡਰ ਉੱਤੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਦਾ ਅੱਜ 29ਵਾਂ ਦਿਨ ਹੈ। ਇਸ ਦੌਰਾਨ ਡਾਕਟਰ ਗੁਰ ਪਰਵੇਸ਼ ਨੇ ਮੀਡੀਆ ਨੂੰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦਾ ਕਹਿਣਾ ਸੀ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਰਾਤ ਨੀਂਦ ਨਹੀਂ ਆਈ ਅਤੇ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ ਹੈ। ਉਨ੍ਹਾਂ ਦਾ ਬੀਪੀ ਕੱਲ ਤੋਂ ਵੀ 10 ਪੁਆਇੰਟ ਥੱਲੇ ਆ ਚੁੱਕਾ ਹੈ। ਕਿਸੇ ਵੀ ਸਮੇਂ ਕੋਈ ਵੀ ਸਰੀਰ ਦਾ ਅੰਗ ਫੇਲ੍ਹ ਹੋ ਸਕਦਾ ਹੈ। ਡਾਕਟਰਾਂ ਮੁਤਾਬਿਕ ਉਨ੍ਹਾਂ ਨੂੰ ਕਿਸੇ ਵੀ ਸਮੇਂ ਦਿਲ ਦਾ ਦੌਰਾ ਪੈ ਸਕਦਾ ਹੈ।
- ਫਤਿਹਗੜ੍ਹ ਸਾਹਿਬ ਸ਼ਹੀਦ ਜੋੜ ਮੇਲ 'ਚ ਜਾ ਰਹੇ ਸ਼ਰਧਾਲੂਆਂ ਦੀ ਟਰਾਲੀ ਪਲਟੀ, ਚਸ਼ਮਦੀਦਾਂ ਨੇ ਕਿਹਾ- ਗਲਤ ਡਰਾਈਵਿੰਗ ਕਾਰਨ ਹੋਇਆ ਹਾਦਸਾ
- ਲਓ ਜੀ, ਕਿਸਾਨਾਂ ਦੀ ਮੰਗ ਹੋਈ ਪੂਰੀ, ਐਮਐਸਪੀ 'ਤੇ ਫ਼ਸਲਾਂ ਖ਼ਰੀਦਣ ਦਾ ਨੋਟੀਫਿਕੇਸ਼ਨ ਹੋਇਆ ਜਾਰੀ, ਜਾਣੋ ਕਿਸ-ਕਿਸ ਫ਼ਸਲ 'ਤੇ ਮਿਲੇਗਾ MSP
- ਥਾਣੇ-ਚੌਂਕੀਆਂ ਨੂੰ ਧਮਾਕਿਆਂ ਦਾ ਖ਼ਤਰਾ, ਨਿਸ਼ਾਨੇ 'ਤੇ ਮਾਝਾ ਖੇਤਰ ਦੇ ਪੁਲਿਸ ਸਟੇਸ਼ਨ, ਪੁਲਿਸ ਨੇ ਕੀਤੇ ਇਹ ਇੰਤਜਾਮ
ਇਸ ਦੌਰਾਨ ਕਿਸਾਨ ਆਗੂ ਕਾਕਾ ਨੇ ਦੱਸਿਆ ਕਿ 30 ਦਸੰਬਰ ਨੂੰ 7 ਵਜੇ ਤੋਂ ਲੈ ਕੇ 4 ਵਜੇ ਤੱਕ ਬੰਦ ਦੀ ਕਾਲ ਦਿੱਤੀ ਗਈ ਹੈ। ਇਸ ਤੋਂ ਇਲਾਵਾ 26 ਤਰੀਕ ਨੂੰ ਇੱਕ ਵੱਡੀ ਮੀਟਿੰਗ ਵਿੱਚ ਕਿਸਾਨ, ਟਰਾਂਸਪੋਰਟਰ ਅਤੇ ਵੱਖ ਵੱਖ ਯੂਨੀਅਨਾਂ ਸ਼ਾਮਿਲ ਹੋਣਗੀਆਂ, 30 ਦਸੰਬਰ ਨੂੰ ਅਗਲੇ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।