ਤਰਨਤਾਰਨ : ਜਿਲ੍ਹਾ ਤਰਨਤਾਰਨ ਦੇ ਏਰੀਏ ਥਾਣਾ ਖਾਲੜਾ ਅਧੀਨ ਪੈਂਦੇ ਪਿੰਡ ਰਾਜੋਕੇ ਤੋਂ ਪੰਜਾਬ ਪੁਲਿਸ ਅਤੇ ਬੀਐਸਐਫ 103 ਬਟਾਲੀਅਨ ਨੇ ਸਾਂਝੇ ਅਪਰੇਸ਼ਨ ਦੌਰਾਨ ਵੱਡੀ ਸਫਲਤਾ ਹਾਸਿਲ ਕੀਤੀ ਹੈ, ਜਿਸ ਵਿੱਚ ਹਥਿਆਰ ਹੈਰੋਇਨ ਅਤੇ ਕਰੰਸੀ ਬਰਾਮਦ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਜਿਵੇਂ ਪੰਜਾਬ ਪੁਲਿਸ ਦਾ ਬੀਐਸਐਫ ਨਾਲ ਸਾਂਝਾ ਆਪਰੇਸ਼ਨ ਚੱਲਦਾ ਰਹਿੰਦਾ ਹੈ, ਜਿਸ ਵਿੱਚ ਵੱਡੀਆਂ ਰਿਕਵਰੀਆਂ ਹੁੰਦੀਆਂ ਰਹਿੰਦੀਆਂ ਹਨ। ਉਸੇ ਤਰ੍ਹਾਂ ਹੀ ਅੱਜ ਪਿੰਡ ਰਾਜੋਕੇ ਤੋਂ ਵੱਡੀ ਰਿਕਵਰੀ ਹੋਈ ਹੈ।
ਡੀਐਸਪੀ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਜਸਵਿੰਦਰ ਸਿੰਘ ਪਿੰਡ ਰਾਜੋਕੇ ਦੇ ਵਿਅਕਤੀ ਨੂੰ ਅੰਮ੍ਰਿਤਸਰ ਪੁਲਿਸ ਨੇ ਮੁਕਦਮਾ ਨੰਬਰ 30/24 ਵਿੱਚ ਗ੍ਰਿਫਤਾਰ ਕੀਤਾ ਸੀ ਜਿਸ ਕੋਲੋਂ ਪਿਸਤੌਲ ਅਤੇ ਮੈਗਜੀਨ ਬਰਾਮਦ ਹੋਏ ਸੀ । ਪੰਜਾਬ ਪੁਲਿਸ ਅਤੇ ਬੀਐਸਐਫ ਨੂੰ ਇਸ ਵਿਅਕਤੀ ਕੋਲ ਹੋਰ ਗੈਰ ਕਾਨੂੰਨੀ ਵਸਤੂਆਂ ਹੋਣ ਦਾ ਸ਼ੱਕ ਸੀ, ਜਿਸ ਨੂੰ ਲੈ ਕੇ ਬੀਐਸਐਫ 103 ਬਟਾਲੀਅਨ ਅਤੇ ਪੰਜਾਬ ਪੁਲਿਸ ਵੱਲੋਂ ਇੱਕ ਸਾਂਝਾ ਅਪ੍ਰੇਸ਼ਨ ਕੀਤਾ ਗਿਆ।
ਇਸ ਸਾਂਝੇ ਅਪ੍ਰੇਸ਼ਨ ਵਿੱਚ ਵੱਡੀ ਕਾਮਯਾਬੀ ਹਾਸਿਲ ਹੋਈ, ਤਲਾਸ਼ੀ ਦੌਰਾਨ ਪੰਜਾਬ ਪੁਲਿਸ ਨੂੰ ਇੱਕ ਪਿਸਤੌਲ 30 ਬੋਰ, ਦੋ ਮੈਗਜੀਨ 30 ਬੋਰ, 3 ਮੈਗਜੀਨ 9 ਐਮਐਮ, 108 ਰੌਂਦ 9 ਐਮਐਮ, 4 ਪੈਕਿਟ ਅਤੇ 2 ਬੋਤਲਾਂ ਜਿਹਨਾਂ ਵਿਚ 3 ਕਿਲੋ 124 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਦੇ ਨਾਲ ਹੀ 2 ਇਲੈਕਟ੍ਰਾਨਿਕ ਕੰਡੇ ਅਤੇ 3 ਲੱਖ ਭਾਰਤੀ ਕਰੰਸੀ ਬਰਾਮਦ ਕੀਤੀ ਗਈ।
- ਅੰਮ੍ਰਿਤਸਰ ਦੇ ਇਲਾਕੇ ਦੇ ਲੋਕਾਂ ਨੇ ਕੀਤਾ ਚੋਣਾਂ ਦਾ ਬਾਈਕਾਟ, ਜਾਣੋ ਕਾਰਨ - Boycott of elections in Amritsar
- ਭਗਵੰਤ ਮਾਨ ਦੀ ਬਠਿੰਡਾ ਚੋਣ ਰੈਲੀ 'ਚ ਔਰਤ ਨੇ ਕੀਤਾ ਵੱਡਾ ਕਾਰਨਾਮਾ, ਵੀਡੀਓ ਵੇਖ ਤੁਸੀਂ ਵੀ ਹੋਵੋਗੇ ਹੈਰਾਨ.... - Lok Sabha Elections 2024
- 'ਇੰਡੀਆ ਗਠਜੋੜ' ਤੋਂ ਪ੍ਰਧਾਨ ਮੰਤਰੀ ਦਾ ਕੌਣ ਹੋਵੇਗਾ ਚਿਹਰਾ ? ਪ੍ਰਤਾਪ ਸਿੰਘ ਬਾਜਵਾ ਨੇ ਕੀਤਾ ਵੱਡਾ ਖੁਲਾਸਾ - Prime Minister from India alliance
ਇਸ ਸਬੰਧੀ ਥਾਣਾ ਖਾਲੜਾ ਵਿਖੇ ਮੁਕਦਮਾ ਨੰਬਰ 63 ਕੇਸ ਐਨ.ਡੀ.ਪੀ.ਐਸ. ਐਕਟ ਦੀ U/s 21Cਅਤੇ ਅਸਲਾ ਐਕਟ 25(6) ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜੋ ਇਸ ਗਤੀਵਿਧੀਆਂ ਵਿੱਚ ਸ਼ਾਮਿਲ ਪਾਇਆ ਗਿਆ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਘਰ ਦਾ ਮੈਂਬਰ ਜਸਵਿੰਦਰ ਸਿੰਘ ਪਹਿਲਾਂ ਹੀ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹੈ,ਉਸ ਨੂੰ ਰਿਮਾਂਡ 'ਤੇ ਲਿਆ ਕੇ ਪੁਛ ਗਿਛ ਕੀਤੀ ਜਾਵੇਗੀ।