ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕਰਦੇ ਹੋਏ, ਪਾਕਿਸਤਾਨ ਆਧਾਰਿਤ ਅੱਤਵਾਦੀ ਹਰਵਿੰਦਰ ਰਿੰਦਾ ਅਤੇ ਵਿਦੇਸ਼ ਆਧਾਰਤ ਹੈਪੀ ਪੱਸ਼ੀਆਂ, ਜੀਵਨ ਫੌਜੀ ਅਤੇ ਹੋਰਾਂ ਦੁਆਰਾ ਸੰਚਾਲਿਤ ਇੱਕ ਸਰਹੱਦ ਪਾਰ ਤੋਂ ਚਲਾਏ ਜਾ ਰਹੇ ਅੱਤਵਾਦੀ ਮਡਿਊਲ ਦਾ ਪਰਦਾਫਾਸ਼ ਕਰਕੇ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਹੈਂਡ ਗ੍ਰੇਨੇਡ, ਪਿਸਤੌਲ ਅਤੇ ਡਰੋਨ ਬਰਾਮਦ
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਇਸ 10 ਮੈਂਬਰੀ ਮਾਡਿਊਲ ਵਿੱਚ 4 ਗਰੁੱਪ ਦੇ ਮੁੱਖ ਸੰਚਾਲਕ ਅਤੇ 6 ਮੁਲਜ਼ਮ ਲੋਜਿਸਟਿਕ ਮੁਹੱਈਆ ਕਰਵਾਉਣ ਵਿੱਚ ਸ਼ਾਮਿਲ ਸਨ। ਇਹ ਮਡਿਊਲ ਬਟਾਲਾ 'ਚ ਇੱਕ ਪੁਲਿਸ ਅਧਿਕਾਰੀ ਦੀ ਰਿਹਾਇਸ਼ 'ਤੇ ਹੋਏ ਹਮਲੇ ਲਈ ਵੀ ਜ਼ਿੰਮੇਵਾਰ ਸੀ ਅਤੇ ਇਸ ਇਲਾਕੇ ਵਿੱਚ ਪੁਲਿਸ ਅਦਾਰੇ 'ਤੇ ਵੱਡੇ ਹਮਲੇ ਦੀ ਯੋਜਨਾ ਬਣਾ ਰਿਹਾ ਸੀ। ਮੁਲਜ਼ਮਾਂ ਕੋਲੋਂ 1 ਹੈਂਡ ਗ੍ਰਨੇਡ, 3 ਪਿਸਤੌਲ ਅਤੇ ਇੱਕ ਚੀਨੀ ਡਰੋਨ ਬਰਾਮਦ ਕੀਤਾ ਹੈ। ਪੁਲਿਸ ਮੁਤਾਬਿਕ ਇਹ ਡਰੋਨ ਸਰਹੱਦੀ ਖੇਤਰ ਵਿੱਚ ਵਰਤੇ ਜਾਣ ਦੀ ਸੰਭਵਾਨਾ ਹੈ।
In a major breakthrough, Commissionerate Police #Amritsar has successfully dismantled a cross-border terror module operated by #Pak-based Harvinder Rinda and foreign-based Happy Passian, Jeevan Fauji & others by arresting 10 persons, including 4 main operatives and 6 involved in… pic.twitter.com/b8mrYFNfmN
— DGP Punjab Police (@DGPPunjabPolice) December 6, 2024
- ਲੁਧਿਆਣਾ 'ਚ 17 ਕਰੋੜ ਦੀ ਲਾਗਤ ਨਾਲ ਬਣੇਗਾ ਪੰਜਾਬ ਦਾ ਸਭ ਤੋਂ ਸ਼ਾਨਦਾਰ ਸਰਕਾਰੀ ਸਕੂਲ, ਸਵੀਮਿੰਗ ਪੂਲ ਸਣੇ ਹੋਣਗੀਆਂ ਕਈ ਸਹੂਲਤਾਂ
- ਲਾਈਵ Farmer Protest: ਸ਼ੰਭੂ ਬਾਰਡਰ ਉੱਤੇ ਕਿਸਾਨ ਤੇ ਪੁਲਿਸ ਆਮ੍ਹੋ-ਸਾਹਮਣੇ, ਕਿਸਾਨਾਂ 'ਤੇ ਮਾਰੇ ਅੱਥਰੂ ਗੈਸ ਦੇ ਗੋਲੇ, ਹਰ ਪਾਸੇ ਹੋਇਆ ਧੂੰਆਂ ਹੀ ਧੂੰਆਂ
- 10ਵੀਂ -12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਐਲਾਨ, ਚੰਗੇ ਨੰਬਰਾਂ ਨਾਲ ਪਾਸ ਹੋਣ ਲਈ ਅਪਣਾਓ ਇਹ 9 ਟਿਪਸ
ਪੁਲਿਸ ਸੀ ਨਿਸ਼ਾਨੇ ਉੱਤੇ
ਇਸ ਤੋਂ ਇਲਾਵਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਅੱਗੇ ਦੱਸਿਆ ਕਿ ਇਹ ਮਡਿਊਲ ਜ਼ਿਆਦਾ ਖਤਰਨਕਾ ਸੀ ਕਿਉਂਕਿ ਇਨ੍ਹਾਂ ਦੀ ਨਜ਼ਰ ਪੁਲਿਸ ਇਮਾਰਤਾਂ ਅਤੇ ਗਤੀਵਿਧੀਆਂ ਨੂੰ ਨਿਸ਼ਾਨਾ ਬਣਾਉਣ ਦੀ ਸੀ। ਇਸ ਤੋਂ ਪਹਿਲਾਂ ਇਸ ਮਡਿਊਲ ਦੇ ਮੈਂਬਰ ਬਟਾਲਾ 'ਚ ਇੱਕ ਪੁਲਿਸ ਅਧਿਕਾਰੀ ਦੀ ਰਿਹਾਇਸ਼ 'ਤੇ ਹੋਏ ਹਮਲੇ ਦੇ ਜ਼ਿੰਮੇਵਾਰ ਵੀ ਦੱਸੇ ਜਾ ਰਹੇ ਹਨ। ਦੱਸ ਦਈਏ ਬੀਤੇ ਦਿਨ ਅੰਮ੍ਰਿਤਸਰ ਦੇ ਮਜੀਠਾ ਹਲਕੇ ਵਿੱਚ ਮੌਜੂਦ ਥਾਣੇ ਅੰਦਰ ਵੀ ਜ਼ਬਰਦਸਤ ਧਮਾਕਾ ਹੋਇਆ ਸੀ ਪਰ ਪੁਲਿਸ ਦਾ ਕਹਿਣਾ ਸੀ ਕਿ ਇਹ ਧਮਾਕਾ ਬਾਈਕ ਦਾ ਟਾਇਰ ਫਟਣ ਦਾ ਸੀ ਜਦਕਿ ਇਸ ਦੀ ਜ਼ਿੰਮੇਵਾਰੀ ਵਿਦੇਸ਼ ਆਧਾਰਤ ਮੁਲਜ਼ਮ ਹੈਪੀ ਪੱਸ਼ੀਆਂ ਅਤੇ ਜੀਵਨ ਫੌਜੀ ਨੇ ਇੱਕ ਕਥਿਤ ਸੋਸ਼ਲ ਮੀਡੀਆ ਪੋਸਟ ਰਾਹੀਂ ਲਈ ਸੀ।