ਲੁਧਿਆਣਾ : 40 ਲੱਖ ਦੀ ਆਬਾਦੀ ਵਾਲੇ ਲੁਧਿਆਣਾ ਸ਼ਹਿਰ ਦੇ ਲੋਕ ਆਪਣੇ ਕੰਮਾਂ ਦੇ ਲਈ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫਤਰ ਅਤੇ ਨਾਲ ਹੀ ਡੀਸੀ ਦਫਤਰ ਆਉਂਦੇ ਹਨ, ਪਰ ਬਾਰਿਸ਼ ਤੋਂ ਬਾਅਦ ਇਹਨਾਂ ਦਫਤਰਾਂ ਦੇ ਵਿੱਚ ਵੀ ਪਾਣੀ ਖੜ੍ਹਾ ਹੋ ਜਾਂਦਾ ਹੈ। ਹਾਲਾਂਕਿ ਪਾਣੀ ਦੀ ਸਮੱਸਿਆ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਹੈ ਪਰ ਸਰਕਾਰੀ ਦਫਤਰਾਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣਨ ਦੇ ਨਾਲ ਲੋਕਾਂ ਨੂੰ ਕਾਫੀ ਦੋ ਚਾਰ ਹੋਣਾ ਪੈਂਦਾ ਹੈ।
ਵੀਆਈਪੀ ਕਲਚਰ ਤੋਂ ਪਰੇਸ਼ਾਨ ਆਮ ਲੋਕ : ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਖੜੇ ਪਾਣੀ ਦੇ ਵਿੱਚੋਂ ਲੋਕ ਖੱਜਲ ਹੁੰਦੇ ਵਿਖਾਈ ਦਿੱਤੇ। ਇਸ ਦੌਰਾਨ ਲੋਕਾਂ ਨੇ ਕਿਹਾ ਕਿ ਪ੍ਰਬੰਧ ਚੰਗੇ ਹੋਣੇ ਚਾਹੀਦੇ ਹਨ ਤਾਂ ਜੋ ਕੋਈ ਸਮੱਸਿਆ ਆਮ ਲੋਕਾਂ ਨੂੰ ਨਾ ਆਵੇ। ਕਿਉਂਕਿ ਇੱਥੇ ਕੰਮ ਕਰਾਉਣ ਲਈ ਲੋਕ ਦੂਰ ਦੁਰਾਡੇ ਤੋਂ ਆਉਂਦੇ ਹਨ, ਬਜ਼ੁਰਗ ਵੀ ਆਉਂਦੇ ਹਨ ਬੱਚੇ ਵੀ ਆਉਂਦੇ ਹਨ।
- ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਦੀ ਪਹਿਲਵਾਨੀ ਤੋਂ ਬਾਅਦ ਸਿਆਸਤ 'ਚ ਐਂਟਰੀ, ਅੱਜ ਕਾਂਗਰਸ 'ਚ ਹੋਣਗੇ ਸ਼ਾਮਲ - VINESH PHOGAT join congress
- ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਦਾ ਪੰਡਾਲ ਬਣਾਉਣ ਵਾਲੀ ਧਿਰ ਦਾ ਬਿਆਨ ਆਇਆ ਸਾਹਮਣੇ, ਕਿਹਾ... - SRI DARBAR SAHIB MODEL PUNE
- ਕੋਲਕਾਤਾ ਰੇਪ-ਮਰਡਰ ਮਾਮਲਾ: ਸੰਦੀਪ ਘੋਸ਼ ਨਾਲ ਜੁੜੇ 3 ਟਿਕਾਣਿਆਂ 'ਤੇ ED ਦੀ ਟੀਮ ਨੇ ਕੀਤੀ ਛਾਪੇਮਾਰੀ - ED RAIDS SANDIP GHOSH
ਉਥੇ ਹੀ ਕੰਮ ਕਰਵਾਉਣ ਆਈ ਇੱਕ ਮਹਿਲਾਂ ਦੇ ਦੱਸਿਆ ਕਿ ਉਹ ਬੜੀ ਔਖੀ ਹੋ ਕੇ ਦੋ ਲੋਕਾਂ ਦਾ ਸਹਾਰਾ ਲੈ ਕੇ ਰਸਤਾ ਪਾਰ ਕਰਕੇ ਅੰਦਰ ਆ ਸਕੇ ਹਨ।। ਉੱਥੇ ਹੀ ਲੁਧਿਆਣਾ ਦੇ ਕਚਹਿਰੀ ਦੇ ਵਿੱਚ ਵਕੀਲ ਆਦੀਆਂ ਨੇ ਦੱਸਿਆ ਕਿ ਜਦੋਂ ਕਿਸੇ ਦਾ ਪੁਲਿਸ ਕਮਿਸ਼ਨਰ ਦਫਤਰ ਤੋਂ ਫੋਨ ਆਉਂਦਾ ਹੈ ਤਾਂ ਉਹ ਪਹਿਲਾਂ ਹੀ ਪਰੇਸ਼ਾਨ ਹੋ ਜਾਂਦਾ ਹੈ। ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਦੇ ਹਾਲਾਤਾਂ ਚੋਂ ਲੰਘਣਾ ਹੋਰ ਔਖਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾਅਵੇ ਕਰਦਾ ਹੈ ਕਿ ਵੀਆਈਪੀ ਕਲਚਰ ਨਹੀਂ ਹੋਵੇਗਾ, ਪਰ ਜਿਸ ਤਰ੍ਹਾਂ ਕਮਿਸ਼ਨਰ ਦਫਤਰ ਦੇ ਬਾਹਰ ਬੈਰੀਕੇਟਿੰਗ ਕੀਤੀ ਗਈ ਹੈ, ਅਜਿਹਾ ਨਹੀਂ ਹੋਣਾ ਚਾਹੀਦਾ।