ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਫ੍ਰੀ ਬਿਜਲੀ ਦੇਣ ਦੇ ਵਾਅਦੇ ਦੇ ਨਾਲ ਨਾਲ ਬਿਜਲੀ ਮੁਕਤ ਵੀ ਕਰਨਾ ਸੀ ਇਹ ਨਹੀਂ ਪਤਾ ਸੀ। ਇਹ ਕਹਿਣਾ ਹੈ ਲੁਧਿਆਣਾ ਦੇ ਪੋਰਸ਼ ਇਲਾਕੇ ਬਸੰਤ ਐਵਨਿਊ ਦੇ ਲੋਕਾਂ ਦਾ। ਜਿੱਥੇ ਬਿਜਲੀ ਨਾ ਆਉਣ ਕਰਕੇ ਕਲੋਨੀ ਵਾਸੀ ਪਰੇਸ਼ਾਨ ਹਨ। ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਵਿੱਚ 18-18 ਘੰਟੇ ਦੇ ਬਿਜਲੀ ਦੇ ਕੱਟ ਲੱਗ ਰਹੇ ਹਨ। ਸਿਰਫ ਬਸੰਤ ਕਲੋਨੀ ਹੀ ਨਹੀਂ ਸਗੋਂ ਸਰਾਭਾ ਨਗਰ ਐਕਸਟੈਂਸ਼ਨ, ਛਾਬੜਾ ਕਲੋਨੀ, ਦਾਦ, ਪਾਲਮ ਵਿਹਾਰ ਅਤੇ ਹੋਰ ਨੇੜੇ ਤੇੜੇ ਲੱਗਦੇ ਇਲਾਕੇ ਦੇ ਵਿੱਚ ਬਿਜਲੀ ਦੇ ਵੱਡੇ ਵੱਡੇ ਕਟ ਲਗਾਏ ਜਾ ਰਹੇ ਹਨ। ਜਿਸ ਦੇ ਕਾਰਨ ਅੱਜ ਬਸੰਤ ਐਵਨਿਊ ਦੇ ਲੋਕਾਂ ਨੇ ਦੁਗਰੀ ਨਹਿਰ ਪੁੱਲ ਤੇ ਆ ਕੇ ਜਾਮ ਲਗਾ ਦਿੱਤਾ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਿਜਲੀ ਦੀ ਸਪਲਾਈ ਬਹਾਲ ਕੀਤੀ ਜਾਵੇ।
ਪੁਲਿਸ ਨੇ ਚੁਕਵਾਇਆ ਧਰਨਾ : ਇਸ ਦੌਰਾਨ ਉਹਨਾਂ ਨੇ ਬਿਜਲੀ ਮਹਿਕਮੇ ਦੇ ਖਿਲਾਫ ਆਪਣੀ ਭੜਾਸ ਕੱਢੀ ਲੋਕਾਂ ਨੇ ਦੱਸਿਆ ਕਿ ਬਿਜਲੀ ਦੇ ਵੱਡੇ ਕੱਟ ਲੱਗ ਰਹੇ ਹਨ ਅਤੇ ਕਲੋਨੀ ਜਿਸਨੇ ਕੱਟੀ ਸੀ, ਉਹ ਗਾਇਬ ਹੈ। ਕਲੋਨੀ ਅਪਰੂਵ ਅਤੇ ਪੋਰਸ਼ ਹੋਣ ਦੇ ਬਾਵਜੂਦ ਵੀ ਇਸ ਤਰ੍ਹਾਂ ਬਿਜਲੀ ਦੇ ਕੱਟ ਲੱਗ ਰਹੇ ਹਨ। ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਪਹੁੰਚੀ ਅਤੇ ਪੁਲਿਸ ਨੇ ਆ ਕੇ ਲੋਕਾਂ ਨੂੰ ਸਮਝਾਇਆ। ਲੋਕਾਂ ਨੇ ਕਿਹਾ ਸਾਨੂੰ ਬਿਜਲੀ ਮਹਿਕਮੇ ਵੱਲੋਂ ਕੋਈ ਵੀ ਰਿਸਪਾਂਸ ਨਹੀਂ ਦਿੱਤਾ ਜਾ ਰਿਹਾ। ਖਾਸ ਕਰਕੇ ਕੁਝ ਇਲਾਕੇ ਦੇ ਵਿੱਚ ਲਗਾਤਾਰ ਬੀਤੇ ਦਿਨਾਂ ਤੋਂ ਬਿਜਲੀ ਦੇ ਵੱਡੇ-ਵੱਡੇ ਕੱਟ ਲੱਗ ਰਹੇ ਹਨ ਅਤੇ ਜਦੋਂ ਉਹ ਆਨਲਾਈਨ ਸ਼ਿਕਾਇਤ ਕਰਦੇ ਹਨ ਤਾਂ ਇਸ ਦਾ ਵੀ ਕੋਈ ਨਿਪਟਾਰਾ ਨਹੀਂ ਕੀਤਾ ਜਾਂਦਾ। ਸਿਰਫ ਇਹ ਕਹਿ ਕੇ ਟਾਲ ਦਿੱਤਾ ਜਾਂਦਾ ਹੈ ਕਿ ਬਿਜਲੀ ਖਰਾਬ ਹੋ ਗਈ ਹੈ, ਜਦੋਂ ਕਿ ਬਿਜਲੀ ਖਰਾਬ ਹੋਣ ਦੇ ਨਾਂ ਤੇ ਵੱਡੇ ਵੱਡੇ ਕੱਟ ਲਗਾਏ ਜਾ ਰਹੇ ਹਨ।
- ਤਿੰਨ ਮੰਜਿਲਾਂ ਇਲੈਕਟ੍ਰਿਕ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਹੋਇਆ ਵੱਡਾ ਆਰਥਿਕ ਨੁਕਸਾਨ - A fire broke out at electrical shop
- ਸ੍ਰੀ ਮੁਕਤਸਰ ਸਾਹਿਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਹਥਿਆਰਾਂ ਦੀ ਨੋਕ 'ਤੇ ਲੁੱਟ ਖੋਹ ਕਰਨ ਵਾਲੇ ਕੀਤੇ ਕਾਬੂ - crime news sri muktsar sahib
- ਇੱਕ ਕਿੱਲੋ 22 ਗ੍ਰਾਮ ਹੈਰੋਇਨ ਸਮੇਤ ਐਕਟਿਵਾ ਸਵਾਰ ਐੱਸਟੀਐੱਫ ਨੇ ਕੀਤਾ ਕਾਬੂ,ਜਲੰਧਰ ਐੱਸਟੀਐੱਫ ਨੇ ਅੰਮ੍ਰਿਤਸਰ 'ਚ ਕੀਤੀ ਕਾਰਵਾਈ - STF nabbed a smuggler
ਲੋਕਾਂ ਦੀ ਸਮੱਸਿਆ: ਲੋਕਾਂ ਨੇ ਆਪਣੀ ਭੜਾਸ ਕੱਢੀ ਅਤੇ ਕਿਹਾ ਕਿ ਇਸ ਦਾ ਹੱਲ ਹੋਣਾ ਚਾਹੀਦਾ ਹੈ। ਇਸ ਦੌਰਾਨ ਦੁਗਰੀ ਪੁਲ ਦੇ ਨੇੜੇ ਵੱਡਾ ਜਾਮ ਵੀ ਲੱਗ ਗਿਆ ਅਤੇ ਲੋਕ ਵੀ ਖੱਜਲ ਖਰਾਬ ਹੁੰਦੇ ਵਿਖਾਈ ਦਿੱਤੇ। ਇਸ ਦੌਰਾਨ ਲੋਕਾਂ ਨੇ ਕਿਹਾ ਕਿ ਪਰ ਇਸ ਕਲੋਨੀ ਦੇ ਲੋਕਾਂ ਦੀ ਸਮੱਸਿਆਵਾਂ ਹਨ ਜਿਸ ਦਾ ਹੱਲ ਹੋਣਾ ਚਾਹੀਦਾ ਹੈ। ਕਲੋਨੀ ਦੇ ਲੋਕਾਂ ਨੇ ਕਿਹਾ ਕਿ ਅਸੀਂ ਬਿਜਲੀ ਮਹਿਕਮੇ ਨੂੰ ਧਰਨੇ ਬਾਰੇ ਦੱਸਿਆ ਸੀ ਅਤੇ ਉਹਨਾਂ ਨੇ ਕਿਹਾ ਸੀ ਕਿ ਉਹ ਮੌਕੇ ਤੇ ਪਹੁੰਚਣਗੇ ਤੇ ਉਹਨਾਂ ਦੀ ਸਮੱਸਿਆ ਦਾ ਹੱਲ ਕਰਨਗੇ ਪਰ ਉਹ ਮੌਕੇ ਤੇ ਨਹੀਂ ਆਏ ਜਿਸ ਕਰਕੇ ਮਜਬੂਰੀ ਚ ਉਹਨਾਂ ਨੇ ਸੜਕ ਜਾਮ ਕਰ ਦਿੱਤੀ। ਹਾਲਾਂਕਿ ਬਾਅਦ ਦੇ ਵਿੱਚ ਪੁਲਿਸ ਨੇ ਆ ਕੇ ਜਾਮ ਖੁਲਵਾ ਦਿੱਤਾ ਅਤੇ ਲੋਕਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ।