ਬਰਨਾਲਾ: ਜ਼ਿਲ੍ਹੇ ਵਿੱਚ 15 ਮਾਹਰ ਯੋਗਾ ਟ੍ਰੇਨਰ ਨਿਯੁਕਤ ਕੀਤੇ ਗਏ ਹਨ। ਜੋ ਬਰਨਾਲਾ ਸ਼ਹਿਰ ਅਤੇ ਜ਼ਿਲ੍ਹੇ ਦੀਆਂ ਵੱਖ-ਵੱਖ ਤਹਿਸੀਲਾਂ, ਸਬ-ਤਹਿਸੀਲਾਂ, ਬਲਾਕਾਂ ਅਤੇ ਪਿੰਡਾਂ ਵਿੱਚ ਸਵੇਰੇ-ਸ਼ਾਮ ਕਲਾਸਾਂ ਲੈ ਰਹੇ ਹਨ। ਜ਼ਿਲ੍ਹੇ ਵਿੱਚ ਕੁੱਲ 84 ਯੋਗਾ ਕਲਾਸਾਂ ਚੱਲ ਰਹੀਆ ਹਨ। ਜਿੰਨਾ ਵਿੱਚ 2705 ਲੋਕ ਰੋਜ਼ਾਨਾ ਯੋਗਾ ਕਰ ਰਹੇ ਹਨ। ਇਨ੍ਹਾਂ ਕਲਾਸਾਂ ਵਿੱਚੋਂ ਬਰਨਾਲਾ ਸ਼ਹਿਰ ਵਿੱਚ 38, ਭਦੌੜ 12, ਤਪਾ 11, ਸਹਿਣਾ 6, ਧਨੌਲਾ 5, ਮਹਿਲ ਕਲਾਂ 4, ਪਿੰਡ ਕੱਟੂ 3, ਮਹਿਲ ਖੁਰਦ 1, ਗੁੰਮਟੀ 1, ਹਮੀਦੀ 1, ਬਡਬਰ 1, ਭੱਠਲਾਂ 1 ਸਵੇਰੇ-ਸ਼ਾਮ ਸਾਂਝੀਆਂ ਥਾਵਾਂ ਜਿਵੇਂ ਪਬਲਿਕ ਪਾਰਕਾਂ,ਧਰਮਸ਼ਾਲਾ ਆਦਿ ਵਿੱਚ ਲੱਗ ਰਹੀਆਂ ਹਨ।
ਸਮਾਂ ਪਬਲਿਕ ਦੀ ਸਹੂਲਤ ਮੁਤਾਬਿਕ: ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਕਿਹਾ ਕਿ ਇਨ੍ਹਾਂ ਯੋਗਾ ਕਲਾਸਾਂ ਦਾ ਸਮਾਂ ਪਬਲਿਕ ਦੀ ਸਹੂਲਤ ਮੁਤਾਬਿਕ ਹੀ ਰੱਖਿਆ ਗਿਆ ਹੈ। ਬਰਨਾਲਾ ਸ਼ਹਿਰ ਵਿੱਚ ਯੋਗਾ ਕਲਾਸਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈੱਕਸ, ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਬਰਨਾਲਾ, ਭਗਤ ਸਿੰਘ ਪਾਰਕ, ਚਿੰਟੂ ਪਾਰਕ, ਸੰਧੂ ਐਵੇਨਿਊ, ਸ਼ਿਵਮ ਵਾਟਿਕਾ ਕਾਲੋਨੀ, 22 ਏਕੜ ਪਾਰਕ, ਕਿਲਾ ਮੁਬਾਰਕ ਬਾਬਾ ਚੁੱਲੇ ਪਾਰਕ, ਜੈਨ ਸਭਾ ਹਾਲ, ਗੋਬਿੰਦ ਕਾਲੋਨੀ ਪਾਰਕ, ਜੀਤਾ ਸਿੰਘ ਮਾਰਕੀਟ, 16 ਏਕੜ ਪਾਰਕ, ਪੰਚ ਮੁਖੀ ਸ਼ਿਵ ਮੰਦਰ, ਅਗਰਸੇਨ ਇਨਕਲੇਵ, ਸ਼੍ਰੀ ਗੁਰੂ ਤੇਗ ਬਹਾਦਰ ਨਗਰ, ਅੰਡਰ ਬ੍ਰਿਜ ਪਾਰਕ, ਇੰਦਰਲੋਕ ਐਵੇਨਿਊ, ਗਰੀਨ ਐਵੇਨਿਊ, ਨਾਨਕਸਰ ਹੋਮਸ, ਮਹੇਸ਼ ਨਗਰ, ਇੰਨਵਾਇਰਮੈਂਟਲ ਪਾਰਕ, ਏਕਤਾ ਕਾਲੋਨੀ, ਵੈੱਸਟ ਸਿਟੀ ਕਾਲੋਨੀ, ਓਮ ਸਿਟੀ ਕਾਲੋਨੀ, ਭਦੌੜ ਸ਼ਹਿਰ ਵਿੱਚ ਯੋਗਾ ਕਲਾਸਾਂ ਖੇਡ ਸਟੇਡੀਅਮ ਭਦੌੜ, ਸ਼ਹੀਦ ਭਗਤ ਸਿੰਘ ਚੌਕ, ਵੈਸਾਖੀ ਵਾਲਾ ਗੁਰੂਦੁਆਰਾ ਸਾਹਿਬ, ਢੀਡਸਾ ਪੱਤੀ ਪਾਰਕ, ਪੱਤੀ ਮੋਹਰ ਸਿੰਘ, ਸੰਗਮ ਕੰਪਲੈੱਕਸ, ਗੁਰੂਦੁਆਰਾ ਛੇਵੀਂ ਪਾਤਸ਼ਾਹੀ, ਵਾਰਡ ਨੰਬਰ 8, ਪੱਤੀ ਵੀਰ ਸਿੰਘ, ਗਊਸ਼ਾਲਾ ਪਾਰਕ, ਸ਼ਹੀਦ ਭਗਤ ਸਿੰਘ ਪਾਰਕ, ਤਪਾ ਸ਼ਹਿਰ ਵਿੱਚ ਯੋਗਾ ਕਲਾਸਾਂ ਲੇਡੀਜ਼ ਪਾਰਕ, ਡੇਰਾ ਸੱਚਾ ਸੌਦਾ ਸਤਿਸੰਗ ਭਵਨ, ਮਾਊਟੈੱਨ ਸਕੂਲ ਪਾਰਕ, ਸਰਾਂ ਮੰਦਰ ਪਾਰਕ, ਸੁੱਖਾਨੰਦ ਬਸਤੀ, ਬਾਬਾ ਮੱਠ ਭਵਨ, ਆਨੰਦ ਬਸਤੀ ਪਾਰਕ, ਨਿਊ ਇਰਾ ਸਕੂਲ ਪਾਰਕ, ਸਹਿਣਾ ਵਿੱਚ ਯੋਗਾ ਕਲਾਸਾਂ ਖੇਡ ਸਟੇਡੀਅਮ ਸਹਿਣਾ, ਸਿੱਧੂ ਪੱਤੀ ਪਾਰਕ, ਉਤਾਰੀ ਪਾਠਸ਼ਾਲਾ ਪਾਰਕ, ਪੱਖੋਕੇ ਬਸਤੀ, ਸ਼ਿਵ ਮੰਦਰ ਪਾਰਕ, ਪੰਚਾਇਤ ਘਰ ਸਹਿਣਾ, ਮਹਿਲ ਕਲਾਂ ਵਿੱਚ ਯੋਗਾ ਕਲਾਸਾਂ ਜਿੰਦਲ ਕਾਲੋਨੀ ਪਾਰਕ, ਸਹਿਕਾਰੀ ਸੁਸਾਇਟੀ, ਗਊਸ਼ਾਲਾ ਪਾਰਕ, ਮਾਲਵਾ ਨਰਸਿੰਗ ਕਾਲਜ ਹਾੱਲ ਵਿਖੇ ਲਗਾਈ ਜਾ ਰਹੀਆਂ ਹਨ ।
ਮੁਫਤ ਯੋਗਾ ਕਲਾਸਾਂ ਦਾ ਪ੍ਰਬੰਧ: ਇਸੇ ਤਰ੍ਹਾਂ ਧਨੌਲਾ ਵਿੱਚ ਯੋਗਾ ਕਲਾਸਾਂ ਡਰੀਮ ਸਿਟੀ ਕਾਲੋਨੀ, ਵੱਡਾ ਡੇਰਾ ਪਾਰਕ, ਤੇਰਾ ਪੰਥ ਸਭਾ ਹਾੱਲ, ਸੰਘਰ ਪੱਤੀ ਪਾਰਕ, ਪਿੰਡ ਕੱਟੂ ਧਰਮਸ਼ਾਲਾ ਹਾੱਲ, ਸਰਕਾਰੀ ਸਕੂਲ ਕੱਟੂ ਪਾਰਕ, ਪਿੰਡ ਹਮੀਦੀ ਧਰਮਸ਼ਾਲਾ, ਪਿੰਡ ਮਹਿਲ ਖੁਰਦ ਪਾਰਕ, ਪਿੰਡ ਬਡਬਰ ਖੇਡ ਸਟੇਡੀਅਮ, ਪਿੰਡ ਭੱਠਲਾ ਸਰਕਾਰੀ ਹਸਪਤਾਲ ਪਾਰਕ,ਪਿੰਡ ਗੁੰਮਟੀ ਧਰਮਸ਼ਾਲਾ ਹਾੱਲ ਵਿੱਚ ਯੋਗਾ ਕਲਾਸਾਂ ਸਵੇਰੇ ਸ਼ਾਮ ਲੱਗਦੀਆਂ ਹਨ। ਇਨ੍ਹਾਂ ਕਲਾਸਾਂ ਦੀ ਕੋਈ ਵੀ ਫੀਸ ਨਹੀ ਲਈ ਜਾਂਦੀ, ਬਿਲਕੁਲ ਮੁਫਤ ਇਹ ਕਲਾਸਾਂ ਲਗਾਤਾਰ ਚੱਲ ਰਹੀਆਂ ਹਨ।ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਇਸ ਪ੍ਰੋਜੈਕਟ ਤਹਿਤ ਬਿਲਕੁਲ ਮੁਫਤ ਯੋਗਾ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਲਾਸਾਂ ਵਿੱਚ ਬੱਚੇ, ਨੌਜਵਾਨ, ਔਰਤਾਂ, ਬਜ਼ੁਰਗ ਹਰ ਕੋਈ ਬਹੁਤ ਹੀ ਉਤਸ਼ਾਹ ਨਾਲ ਭਾਗ ਲੈ ਰਹੇ ਹਨ।
ਉਪਰਾਲੇ ਦੀ ਹਰ ਕੋਈ ਤਾਰੀਫ ਕਰ ਰਿਹਾ: ਇਸ ਪ੍ਰੋਜੈਕਟ ਦੀ ਜ਼ਿਲ੍ਹਾ ਕੋਆਰਡੀਨੇਟਰ ਰਸਪਿੰਦਰ ਬਰਾੜ ਨੇ ਕਿਹਾ ਕਿ ਕਲਾਸਾਂ ਵਿੱਚ ਯੋਗਾ ਕਰ ਰਹੇ ਲੋਕਾਂ ਦੀਆਂ ਲੰਮੇ ਸਮੇਂ ਤੋਂ ਚੱਲ ਰਹੀਆਂ ਬੀਮਾਰੀਆਂ ਯੋਗਾ ਕਰਨ ਨਾਲ ਠੀਕ ਹੋ ਰਹੀਆਂ ਹਨ। ਲੋਕ ਮਾਨਸਿਕ ਤੌਰ 'ਤੇ ਤੰਦਰੁਸਤ ਹੋ ਰਹੇ ਹਨ। ਲੋਕ ਇਸ ਉਪਰਾਲੇ ਲਈ ਸੀ.ਐੱਮ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਗੁਣ-ਗਾਣ ਗਾ ਰਹੇ ਹਨ। ਸਰਕਾਰ ਦੇ ਇਸ ਉਪਰਾਲੇ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ।
ਜੇਕਰ ਕੋਈ ਵੀ ਵਿਅਕਤੀ/ਨਾਗਰਿਕ ਆਪਣੇ ਮੁਹੱਲੇ/ਗਲੀ/ਪਿੰਡ/ਸ਼ਹਿਰ/ ਵਿੱਚ ਕਲਾਸ ਸ਼ੁਰੂ ਕਰਵਾਉਣੀ ਚਾਹੁੰਦਾ ਹੈ ਤਾਂ 76694-00500 ਮੋਬਾਇਲ ਨੰਬਰ 'ਤੇ ਮਿੱਸ ਕਾੱਲ ਕਰਕੇ ਕਲਾਸ ਸ਼ੁਰੂ ਕਰਵਾ ਸਕਦਾ ਹੈ। ਕਲਾਸ ਸ਼ੁਰੂ ਕਰਨ ਲਈ 25 ਵਿਅਕਤੀਆਂ ਦਾ ਇੱਕ ਗਰੁੱਪ ਅਤੇ ਕੋਈ ਵੀ ਸਾਂਝਾ ਸਥਾਨ ਪਾਰਕ/ਧਰਮਸ਼ਾਲਾ ਹੋਣਾ ਜ਼ਰੂਰੀ ਹੈ। ਜਿੱਥੇ 25 ਵਿਅਕਤੀ ਯੋਗਾ ਕਲਾਸ ਲਗਾ ਸਕਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਯੋਗਾ ਕਲਾਸ ਵਿੱਚ ਪਹੁੰਚ ਕੇ ਯੋਗਾ ਦੇ ਲਾਭ ਲੈਣ। ਆਪਣੇ ਮੁਹੱਲੇ ਵਿੱਚ ਜ਼ਰੂਰ ਯੋਗਾ ਕਲਾਸਾਂ ਸ਼ੁਰੂ ਕਰਵਾਉਣ।
- ਬਰਨਾਲਾ ਵਿਖੇ ਕਿਸਾਨਾਂ ਲਈ ਲਗਾਇਆ ਸਿਖਲਾਈ ਮੇਲਾ, ਫਸਲਾਂ ਅਤੇ ਮਸ਼ੀਨਰੀ ਬਾਰੇ ਜਾਣਕਾਰੀ ਕੀਤੀ ਸਾਂਝੀ - Farmer Training Fair
- ਬੀਜੇਪੀ ਨੇ ਬਰਨਾਲਾ ਜ਼ਿਮਨੀ ਚੋਣ ਲਈ ਵਿੱਢੀ ਤਿਆਰੀ, ਕੇਵਲ ਢਿੱਲੋਂ ਵੱਲੋਂ ਵਰਕਰਾਂ ਨਾਲ ਮੀਟਿੰਗ - By election in Barnala
- ਦਰਿਆਈ ਜ਼ਮੀਨ 'ਤੇ ਡੇਰਾ ਰਾਧਾ ਸੁਆਮੀ ਦੇ ਕਬਜ਼ੇ ਨੂੰ ਲੈ ਕੇ ਬਲਦੇਵ ਸਿੰਘ ਸਿਰਸਾ ਨੇ ਕੀਤਾ ਵੱਡਾ ਖੁਲਾਸਾ, ਦੇਖੋ ਵੀਡੀਓ.... - Demand letter ADC Radha Swamy case
ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ: ਕਿਲ੍ਹਾ ਮੁਬਾਰਕ ਬਾਬਾ ਚੁੱਲਾ ਪਾਰਕ ਨਿਵਾਸੀ ਮਨਜੀਤ ਕੌਰ ਨੇ ਮੁੱਖ ਮੰਤਰੀ ਪੰਜਾਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਈਆਂ ਦੱਸਿਆ ਕਿ ਉਹ ਪਿਛਲੇ 8 ਮਹੀਨਿਆਂ ਤੋਂ ਯੋਗਾ ਕਲਾਸ ਵਿੱਚ ਪਹੁੰਚ ਕੇ ਯੋਗਾ ਕਰ ਰਹੀ ਹੈ ਅਤੇ ਗੋਡਿਆਂ ਦੇ ਜੋੜਾਂ ਦੀ ਬੀਮਾਰੀ ਤੋਂ ਉਸਨੂੰ ਰਾਹਤ ਮਿਲੀ ਹੈ । ਇਸੇ ਤਰ੍ਹਾਂ ਕਿਲ੍ਹਾ ਮੁਬਾਰਕ ਨਿਵਾਸੀ ਨਵੀਨਾ ਵਰਮਾ ਨੇ ਦੱਸਿਆ ਕਿ ਉਸ ਦੀ ਸਰਵਾਇਕਲ ਦੀ ਬੀਮਾਰੀ ਬਿਲਕੁਲ ਠੀਕ ਹੋ ਗਈ ਹੈ। ਇਸ ਤਰਾਂ 22 ਏਕੜ ਬਰਨਾਲਾ ਦੀ ਰਹਿਣ ਵਾਲੀ ਬਲਜੀਤ ਕੌਰ ਦੀ ਥਾਈਰੈੱਡ ਦੀ ਬੀਮਾਰੀ ਅਤੇ ਪਿੰਡ ਹਮੀਦੀ ਦੀ ਬਲਵਿੰਦਰ ਕੌਰ ਦੀ ਬੀ.ਪੀ. ਦੀ ਬੀਮਾਰੀ ਯੋਗਾ ਕਰਨ ਨਾਲ ਬਿਲਕੁਲ ਠੀਕ ਹੋ ਗਈ ਹੈ। ਇਸ ਤਰਾਂ ਹੋਰ ਵੀ ਲੋਕਾਂ ਨੇ ਪੰਜਾਬ ਸਰਕਾਰ ਅਤੇ ਸੀ.ਐੱਮ ਸ. ਭਗਵੰਤ ਸਿੰਘ ਮਾਨ ਦੇ ਡਰੀਮ ਪ੍ਰੋਜੈਕਟ ਸੀ.ਐੱਮ ਦੀ ਯੋਗਸਾਲਾ ਨਾਲ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਪ੍ਰਾਪਤ ਕਰ ਰਹੇ ਹਨ।