ETV Bharat / state

ਬਾਗੀ ਧੜੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਦੋ ਟੁੱਕ, ਕਿਹਾ- ਮੈਨੂੰ ਨਹੀਂ ਪਤਾ ਕੌਣ ਗਿਆ ਭੁੱਲਾਂ ਬਖ਼ਸ਼ਾਉਣ - rebel leaders from Akali Dal

author img

By ETV Bharat Punjabi Team

Published : Jul 1, 2024, 4:40 PM IST

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੋਂ ਬਗੈਰ ਕਈ ਸੀਨੀਅਰ ਅਕਾਲੀ ਆਗੂ ਭੁੱਲਾਂ ਬਖ਼ਸ਼ਾਉਣ ਲਈ ਸੱਚਖੰਡ ਵਿਖੇ ਪਹੁੰਚੇ। ਇਨ੍ਹਾਂ ਬਾਗੀ ਆਗੂਆਂ ਬਾਰੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦਾ ਵੀ ਬਿਆਨ ਸਾਹਮਣੇ ਆਇਆ ਹੈ।

PARTY PRESIDENT SUKHBIR BADAL
ਬਾਗੀ ਧੜੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਦੋ ਟੁੱਕ (ਈਟੀਵੀ ਭਾਰਤ ਪੰਜਾਬ ਡੈਸਕ)

'ਮੈਨੂੰ ਨਹੀਂ ਪਤਾ ਕੌਣ ਗਿਆ ਭੁੱਲਾਂ ਬਖ਼ਸ਼ਾਉਣ' (ਈਟੀਵੀ ਭਾਰਤ ਪੰਜਾਬ ਡੈਸਕ)

ਚੰਡੀਗੜ੍ਹ: ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਇਸ ਸਮੇਂ ਤਣਾਅ ਦੀ ਸਥਿਤੀ ਪੈਦਾ ਹੋ ਚੁੱਕੀ ਹੈ। ਕਈ ਸੀਨੀਅਰ ਅਕਾਲੀ ਆਗੂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਅਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇੱਕ ਲਿਖਤੀ ਮੁਆਫੀਨਾਮਾ ਵੱਡੀਆਂ ਗਲਤੀਆਂ ਦਾ ਜ਼ਿਕਰ ਕਰਦਿਆਂ ਲਿਖਿਆ। ਇਸ ਮੁਆਫੀਨਾਮੇ ਵਿੱਚ ਉਨ੍ਹਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਹੇਠ ਹੋਈਆਂ ਗਲਤੀਆਂ ਨੂੰ ਵੀ ਉਚੇਚੇ ਤੌਰ ਉੱਤੇ ਲਿਖਿਆ।

ਪਾਰਟੀ ਪ੍ਰਧਾਨ ਦਾ ਦੋ ਟੁੱਕ ਜਵਾਬ: ਬਾਗੀ ਧੜੇ ਦੇ ਮੁਆਫੀਨਾਮੇ ਬਾਰੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦੋ ਟੁੱਕ ਜਵਾਬ ਦਿੰਦਿਆਂ ਕਿਹਾ ਕਿ ਮੈਨੂੰ ਨਹੀਂ ਪਤਾ ਕੌਣ ਅਤੇ ਕਿਉਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਮੁਆਫੀ ਮੰਗਣ ਪਹੁੰਚਿਆ ਹੈ। ਨਾਲ ਹੀ ਉਨ੍ਹਾਂ ਆਖਿਆ ਕਿ ਜੋ ਮੁਆਫੀ ਮੰਗਣ ਗਏ ਹਨ ਉਨ੍ਹਾਂ ਨੂੰ ਹੀ ਪੁੱਛਿਆ ਜਾਵੇ ਕਿ ਕਿਸ ਗਲਤੀ ਲਈ ਮੁਆਫੀ ਮੰਗਣ ਗਏ ਹਨ।

ਸੁਖਬੀਰ ਬਾਦਲ ਦੇ ਹੱਕ ਵਿੱਚ ਨਿੱਤਰੇ ਝੱਬਰ: ਦੂਜੇ ਪਾਸੇ ਜਿੱਥੇ ਜ਼ਿਆਦਾਤਰ ਸੀਨੀਅਰ ਲੀਡਰਸ਼ਿੱਪ ਸੁਖਬੀਰ ਬਾਦਲ ਦੇ ਖ਼ਿਲਾਫ਼ ਭੁਗਤ ਰਹੀ ਹੈ ਉੱਥੇ ਹੀ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਹੈ ਕਿ ਪਾਰटी ਪ੍ਰਧਾਨ ਸੁਖਬੀਰ ਬਾਦਲ ਦੇ ਦਮ ਕਾਰਣ ਹੀ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਉੱਤੇ ਕੋਈ ਖਤਰਾ ਨਹੀਂ ਆਇਆ ਕਿਉਂਕਿ ਦਿੱਲੀ ਦੀਆਂ ਪਾਰਟੀਆਂ ਖੇਤਰੀ ਪਾਰਟੀਆਂ ਨੂੰ ਖਤਮ ਕਰਨ ਵਿੱਚ ਲੱਗੀਆਂ ਹਨ। ਝੱਬਰ ਨੇ ਆਖਿਆ ਕਿ ਬਗਾਵਤ ਕਰਨ ਦੀ ਬਜਾਏ ਸੀਨੀਅਰ ਲੀਡਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਸਾਥ ਦੇਣਾ ਚਾਹੀਦਾ ਹੈ।

ਸ਼ਰੇਆਮ ਪਾਰਟੀ ਪ੍ਰਧਾਨ ਦੀਆਂ ਕਥਿਤ ਗਲਤੀਆਂ ਉਜਾਗਰ: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੁੱਲਾਂ ਬਖ਼ਸ਼ਾਉਣ ਲਈ ਪਹੁੰਚੇ ਅਕਾਲੀ ਆਗੂਆਂ ਨੇ ਜੋ ਮੁਆਫੀਮਾਨਾ ਸੌਂਪਿਆ ਹੈ ਉਸ ਵਿੱਚ ਉਨ੍ਹਾਂ ਜ਼ਿਕਰ ਕੀਤਾ ਹੈ ਕਿ 2007 ਤੋਂ ਲੈਕੇ 2017 ਤੱਕ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਬਹੁਤ ਸਾਰੀਆਂ ਗਲਤੀਆਂ ਹੋਈਆਂ ਹਨ। ਇਨ੍ਹਾਂ ਗਲਤੀਆਂ ਵਿੱਚ ਉਨ੍ਹਾਂ ਨੇ ਬੇਅਦਬੀਆਂ,ਸੌਦਾ ਸਾਧ ਰਾਮ ਰਹੀਮ ਨੂੰ ਮੁਆਫੀ ਦੇਣਾ ਅਤੇ ਸ਼ਾਂਤ ਮਈ ਧਰਨਾ ਦੇ ਰਹੀ ਸੰਗਤ ਉੱਤੇ ਗੋਲੀਆਂ ਦਾਗੇ ਜਾਣ ਸਬੰਧੀ ਲਿਖਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.