ਬਰਨਾਲਾ: ਵਿਧਾਨ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ। ਇਹ ਚੋਣਾਂ ਕਾਫ਼ੀ ਦਿਲਚਸਪ ਹੋਵਗੀਆਂ ਕਿੁੳਂਕਿ ਕੁੱਲੀਆਂ ਨਾਲ ਮਹਿਲਾਂ ਨੇ ਮੁਕਾਬਲੇ ਹੋਣਗੇ। ਬਰਨਲਾ ਵਿਧਾਨ ਸਭਾ ਦੀ ਇਸ ਚੋਣ ਵਿੱਚ 20 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਜਿਨਾਂ ਵਿੱਚੋਂ ਮੁੱਖ ਪਾਰਟੀਆਂ ਦੇ ਉਮੀਦਵਾਰ ਕਰੋੜਾਂਪਤੀ ਹਨ, ਜਦਕਿ ਉਹਨਾਂ ਨੂੰ ਟੱਕਰ ਦੇਣ ਲਈ ਆਜ਼ਾਦ ਤੌਰ 'ਤੇ ਮਜ਼ਦੂਰ ਵਰਗ ਵੀ ਮੈਦਾਨ ਵਿੱਚ ਨਿਤਰਿਆ ਹੈ।
ਕਿਹੜਾ ਉਮੀਦਵਾਰ ਕਿੰਨਾ ਅਮੀਰ
ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ
ਬਰਨਾਲਾ ਦੇ ਸਾਬਕਾ ਵਿਧਾਇਕ ਤੇ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਸਾਰੇ ਉਮੀਦਵਾਰਾਂ ਵਿੱਚੋਂ ਸਭ ਤੋਂ ਵੱਧ ਅਮੀਰ ਹਨ। ਕੇਵਲ ਸਿੰਘ ਢਿੱਲੋਂ ਕੁੱਲ 57 ਕਰੋੜ 53 ਲੱਖ ਦੀ ਜਾਇਦਾਦ ਹੈ। ਉਹਨਾਂ ਕੋਲ ਮਹਿੰਗੀਆਂ ਘੜੀਆਂ, ਹੀਰੇ ਅਤੇ ਸੋਨਾ ਵੀ ਹੈ। ਉਨ੍ਹਾਂ ਦੀ ਪਤਨੀ ਮਨਜੀਤ ਕੌਰ ਢਿੱਲੋਂ ਵੀ 1 ਅਰਬ 54 ਕਰੋੜ ਦੀ ਮਾਲਕ ਹੈ। ਉਹਨਾਂ ਕੋਲ ਵੀ ਸੋਨਾ, ਮਹਿੰਗੀਆਂ ਘੜੀਆਂ ਵਾਹੀਯੋਗ ਜ਼ਮੀਨ ਤੋਂ ਇਲਾਵਾ ਸਪੇਨ ਅਤੇ ਦੁਬੱਈ ਵਿੱਚ ਘਰ ਵੀ ਹਨ। ਇਸ ਦੇ ਨਹੀਂ
ਕਾਂਗਰਸ ਉਮੀਦਵਾਰ ਕੁੁਲਦੀਪ ਸਿੰਘ ਕਾਲਾ ਢਿੱਲੋਂ
ਕਾਂਗਰਸ ਉਮੀਦਵਾਰ ਕੁੁਲਦੀਪ ਸਿੰਘ ਕਾਲਾ ਢਿੱਲੋਂ ਵੀ ਕਰੋੜਪਤੀ ਹੈ। ਉਸਦੀ ਕੁੱਲ ਚੱਲ-ਅਚੱਲ ਜਾਇਦਾਦ 7 ਕਰੋੜ 55 ਲੱਖ ਰੁਪਏ ਹੈ। ਉਸ ਕੋਲ ਖੇਤੀ ਵਾਲੀ ਜ਼ਮੀਨ ਘਰ ਅਤੇ 50 ਗ੍ਰਾਮ ਸੋਨਾ ਹੈ। ਜਦਕਿ 17 ਲੱਖ 99 ਹਜ਼ਾਰ ਰੁਪਏ ਦਾ ਕਰਜ਼ਾ ਵੀ ਹੈ। ਜਦਕਿ ਉਨ੍ਹਾਂ ਦੀ ਪਤਨੀ ਰਣਦੀਪ ਕੌਰ ਢਿੱਲੋਂ 1 ਕਰੋੜ 75 ਲੱਖ ਰੁਪਏ ਦੀ ਮਾਲਕਣ ਹੈ।
'ਆਪ' ਉਮੀਦਵਰ ਹਰਿੰਦਰ ਸਿੰਘ
ਇਸਤੋਂ ਇਲਾਵਾ ਆਪ ਉਮੀਦਵਰ ਹਰਿੰਦਰ ਸਿੰਘ ਕੋਲ 53 ਲੱਖ 13 ਹਜ਼ਾਰ ਅਤੇ ਉਨ੍ਹਾਂ ਦੀ ਪਤਨੀ ਕੋਲ 1 ਕਰੋੜ 57 ਲੱਖ ਰੁਪਏ ਦੀ ਪ੍ਰਾਪਰਟੀ ਹੈ।
ਬਾਗੀ ਆਜ਼ਾਦ ਉਮੀਦਵਾਰ
'ਆਪ' ਦੇ ਬਾਗੀ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਕੋਲ 1 ਕਰੋੜ 35 ਲੱਖ ਦੀ ਜ਼ਾਇਦਾਦ ਹੈ ਜਦਕਿ ਉਹਨਾਂ ਦੀ ਪਤਨੀ ਨਵਦੀਪ ਕੌਰ 87 ਲੱਖ ਦੀ ਮਾਲਕਣ ਹੈ।
ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਬਿੰਦ ਸਿੰਘ ਸੰਧੂ 49 ਕਰੋੜ 82 ਲੱਖ ਦੀ ਪ੍ਰਾਪਰਟੀ ਦੇ ਮਾਲਕ ਹਨ। ਉਹਨਾਂ ਕੋਲ ਵੱਡੀ ਕਮਰਸ਼ੀਅਲ ਪ੍ਰਾਪਰਟੀ ਵੀ ਹੈ।
ਆਜ਼ਾਦ ਉਮੀਦਵਾਰ
ਇਸ ਦੇ ਉਲਟ ਨਿਗੂਣੀ ਜਾਇਦਾਦ ਵਾਲੇ ਕੁਝ ਆਜ਼ਾਦ ਉਮੀਦਵਾਰਾਂ ਨੇ ਵੀ ਚੋਣ ਲੜਨ ਦੀ ਹਿੰਮਤ ਦਿਖਾਈ ਹੈ।ਰਿਕਸ਼ਾ ਚਾਲਕ ਤਰਸੇਮ ਸਿੰਘ ਕੋਲ ਸਿਰਫ 30 ਹਜ਼ਾਰ ਰੁਪਏ ਹੀ ਹਨ।
ਜਦ ਕਿ ਐਲਐਲਬੀ ਪਾਸ ਬੱਗਾ ਸਿੰਘ ਕਾਹਨੇਕੇ ਕੇਵਲ ਢਾਈ ਲੱਖ ਦੀ ਪ੍ਰਾਪਰਟੀ ਨਾਲ ਤਕੜੇ ਲੋਕਾਂ ਨੂੰ ਟੱਕਰ ਦੇਣ ਮੈਦਾਨ ਵਿੱਚ ਨਿਤਰਿਆ ਹੈ।
ਇਸੇ ਤਰ੍ਹਾਂ ਇੱਕ ਹੋਰ ਆਜ਼ਾਦ ਉਮੀਦਵਾਰ ਸਰਦੂਲ ਸਿੰਘ ਕੋਲ ਸਿਰਫ ਇਕ ਲੱਖ ਰੁਪਏ 20 ਹਜ਼ਾਰ ਰੁਪਏ ਹੀ ਹਨ।
ਕਿਸ 'ਤੇ ਕਿੰਨਾ ਕਰਜ਼ਾ
ਕੇਵਲ ਢਿੱਲੋਂ ਸਿਰ 44 ਲੱਖ 1067 ਰੁਪਏ ਦਾ ਕਰਜ਼ਾ ਹੈ।
ਕਾਲਾ ਢਿੱਲੋ ਦੇ ਸਿਰ 17 ਲੱਖ 99 ਹਜ਼ਾਰ ਰੁਪਏ ਦਾ ਕਰਜ਼ਾ ਬਕਾਇਆ ਹੈ।
ਆਪ ਉਮੀਦਵਾਰ ਹਰਿੰਦਰ ਸਿੰਘ ਉਪਰ 2.22 ਲੱਖ ਦਾ ਕਰਜ਼ਾ
ਗੁਰਦੀਪ ਸਿੰਘ ਬਾਠ 4.46 ਲੱਖ ਦੇ ਕਰਜ਼ਾਈ ਹਨ।
ਗੋਬਿੰਦ ਸਿੰਘ ਸੰਧੂ ਉਪਰ 6.34 ਕਰੋੜ ਦਾ ਕਰਜ਼ਾ ਹੈ।