ਮਾਨਸਾ: ਪੰਜਾਬ ਵਿੱਚ ਨਸ਼ਿਆਂ ਰੁਕਣ ਦਾ ਨਾਮ ਨਹੀਂ ਲੈ ਰਿਹਾ ਉਥੇ ਹੀ ਨਸ਼ੇ ਦੀ ਓਵਰਡੋਜ ਦੇ ਨਾਲ ਲਗਾਤਾਰ ਨੌਜਵਾਨਾਂ ਦੀ ਮੌਤ ਦੇ ਸਿਲਸਿਲੇ ਜਾਰੀ ਨੇ ਅੱਜ ਫਿਰ ਮਾਨਸਾ ਜਿਲੇ ਦੇ ਪਿੰਡ ਦੂਲੋਵਾਲ ਵਿੱਚ 30 ਸਾਲਾਂ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਸੂਬਾ ਸਿੰਘ ਨਾਮੀ ਨੌਜਵਾਨ ਦੀ ਨਸ਼ੇ ਨਾਲ ਭੇਦ ਭਰੀ ਲਾਸ਼ ਸਵੇਰੇ ਘਰ ਦੇ ਵਿੱਚੋਂ ਭਰਾ ਮਿਲੀ ਹੈ। ਮ੍ਰਿਤਕ ਪਰਿਵਾਰ ਨੇ ਪੁਲਿਸ ਲਾਇਆ ਹੈ ਕਿ ਪਿੰਡ ਵਿੱਚ ਸ਼ਰਿਆਮ ਨਸ਼ੇ ਦੀ ਵਿਕਰੀ ਹੋ ਰਹੀ ਹੈ। ਕਈ ਵਾਰ ਪੁਲਿਸ ਦੇ ਅਧਿਕਾਰੀਆਂ ਨੂੰ ਵੀ ਸੂਚਨਾ ਦਿੱਤੀ ਗਈ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਥੇ ਹੀ ਪਿੰਡ ਦੇ ਸਾਬਕਾ ਸਰਪੰਚ ਅਤੇ ਮ੍ਰਿਤਕ ਨੌਜਵਾਨ ਦੀ ਪਤਨੀ ਗੁਰਮੀਤ ਕੌਰ ਨੇ ਕਿਹਾ ਕਿ ਉਹਨਾਂ ਦੇ ਗੁਆਂਡ ਵਿੱਚ ਹੀ ਨਸ਼ਾ ਵਿਕ ਰਿਹਾ ਹੈ। ਜਿਸ ਦੇ ਲਈ ਉਹਨਾਂ ਵੱਲੋਂ ਪੁਲਿਸ ਨੂੰ ਵੀ ਕਈ ਵਾਰ ਸੂਚਿਤ ਕੀਤਾ ਗਿਆ ਹੈ।
ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ: ਉਥੇ ਹੀ ਨਸ਼ੇ ਕਾਰਨ ਘਰ ਦੇ ਵਿੱਚ ਕੁੱਟਮਾਰ ਵੀ ਕਰਦਾ ਸੀ। ਉਥੇ ਸਰਪੰਚ ਨੇ ਕਿਹਾ ਕਿ ਨਸ਼ੇ ਨੂੰ ਰੋਕਣ ਦੇ ਲਈ ਉਨਾਂ ਵੱਲੋਂ ਮਾਨਸਾ ਦੇ ਐਸਐਸਪੀ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਸੀ ਅਤੇ ਪੰਜਾਬ ਦੇ ਮੁੱਖ ਮੰਤਰੀ 'ਤੇ ਡੀਜੀਪੀ ਨੂੰ ਵੀ ਮੰਗ ਪੱਤਰ ਭੇਜੇ ਗਏ ਸਨ ਪਰ ਕੋਈ ਵੀ ਇਨਸਾਫ ਨਹੀਂ ਮਿਲਿਆ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਦੀ ਮੰਗ ਕਰਦੇ ਹੋਏ ਇਨਸਾਫ਼ ਦੀ ਮੰਗ ਕੀਤੀ ਹੈ। ਉਥੇ ਮਾਨਸਾ ਜ਼ਿਲ੍ਹੇ ਵਿੱਚ ਨਸ਼ੇ ਦੀ ਆਵਾਜ਼ ਉਠਾਉਣ ਵਾਲੀ ਪਰਮਿੰਦਰ ਸਿੰਘ ਨਾਮੀ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਨੇ ਨਸ਼ੇ ਲਈ ਕਾਫੀ ਆਵਾਜ਼ ਉਠਾਈ ਪਰ ਨਸ਼ਾ ਤਸਕਰ ਅਤੇ ਪੁਲਿਸ ਨੇ ਨੈਕਸਸ ਕਾਰਨ ਉਨ੍ਹਾਂ ਉਪਰ ਕਈ ਮੁਕੱਦਮੇ ਦਰਜ ਕੀਤੇ ਗਏ ਹਨ।
- ਗ੍ਰੇਟਰ ਨੋਇਡਾ ਦੇ ਸੂਰਜਪੁਰ 'ਚ ਨਿਰਮਾਣ ਅਧੀਨ ਮਕਾਨ ਡਿੱਗਣ ਨਾਲ 3 ਬੱਚਿਆਂ ਦੀ ਮੌਤ, 5 ਗੰਭੀਰ ਜ਼ਖਮੀ - GREATER NOIDA HOUSE COLLAPSED
- ਤੇਲੰਗਾਨਾ ਦੀ ਫੈਕਟਰੀ 'ਚ ਗੈਸ ਕੰਪ੍ਰੈਸ਼ਰ 'ਚ ਧਮਾਕਾ, 5 ਲੋਕਾਂ ਦੀ ਦਰਦਨਾਕ ਮੌਤ - Telangana Gas compressor explosion
- ਦਿੱਲੀ ਹਵਾਈ ਅੱਡੇ 'ਤੇ ਵਾਪਰੇ ਹਾਦਸੇ ਨੂੰ ਲੈ ਕੇ ਮਾਹਿਰਾਂ ਨੇ ਪ੍ਰਗਟਾਇਆ ਖ਼ਦਸ਼ਾ, ਕਿਹਾ- ਰੱਖ-ਰਖਾਅ ਦੀ ਘਾਟ ਕਾਰਨ ਡਿੱਗੀ ਟਰਮੀਨਲ ਦੀ ਛੱਤ - IGI AIRPORT ACCIDENT
ਸਰਕਾਰ ਨਾਕਾਮ : ਉਨ੍ਹਾਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਨਸ਼ੇ ਖਿਲਾਫ਼ ਕਾਰਵਾਈ ਕਰੇ। ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਨਸ਼ਾ ਬੰਦ ਹੋਣ ਦੇ ਦਾਅਵੇ ਕਰ ਰਹੀ ਹੈ ਅਤੇ ਨਾ ਹੀ ਸਰਕਾਰੀ ਅਤੇ ਪ੍ਰਸ਼ਾਸਨ ਨੂੰ ਨਸ਼ਾ ਦਿਖਾਈ ਦਿੰਦਾ ਹੈ। ਜਦ ਉਹ ਪਿੰਡ ਵਿੱਚ ਜਾ ਕੇ ਨਸ਼ਾ ਤਸਕਰ ਨੂੰ ਫੜ੍ਹਦੇ ਹਨ ਤਾਂ ਉਨ੍ਹਾਂ ਉਤੇ ਹੀ ਵੱਡੇ ਪੁਲਿਸ ਲਗਾਏ ਜਾਂਦੇ ਹਨ। ਇਸ ਪੂਰੇ ਮਾਮਲੇ ਵਿੱਚ ਪੁਲਿਸ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।