ਬਰਨਾਲਾ: ਅੱਜ ਵਿਸ਼ਵ ਪੰਛੀ ਦਿਵਸ ਪੂਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ। ਪੰਜਾਬ ਵਿੱਚ ਘਰਾਂ ਦੇ ਮੁਹਾਂਦਰੇ ਬਦਲਣ ਅਤੇ ਵਿਰਾਸਤੀ ਰੁੱਖਾਂ ਦੇ ਵੱਢੇ ਜਾਣ ਕਾਰਨ ਚਿੜੀਆਂ ਸਮੇਤ ਹੋਰ ਪੰਛੀਆਂ ਦੀਆਂ ਪ੍ਰਜਾਤੀਆਂ ਅਲੋਪ ਹੋਣ ਕੰਢੇ ਹਨ। ਪਰ ਬਰਨਾਲਾ ਦੀ ਇੱਕ ਸੰਸਥਾ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਚਿੜੀਆਂ ਅਤੇ ਅਲੋਪ ਹੁੰਦੇ ਪੰਛੀਆਂ ਲਈ ਕੰਮ ਕਰ ਰਹੀ ਹੈ। ਬਰਨਾਲਾ ਦੀ ਕੁਦਰਤ ਪ੍ਰੇਮੀ ਸੁਸਾਇਟੀ ਨੌਜਵਾਨ ਸੰਦੀਪ ਧੌਲਾ ਦੀ ਅਗਵਾਈ ਹੇਠ ਪਿਛਲੇ ਲੰਮੇ ਸਮੇਂ ਤੋਂ ਵਾਤਾਵਰਨ ਅਤੇ ਪੰਛੀਆਂ ਲਈ ਕੰਮ ਕਰ ਰਹੀ ਹੈ। ਵਿਸ਼ਵ ਚਿੜੀ ਦਿਵਸ ਮੌਕੇ ਅੱਜ ਇਸ ਸੁਸਾਇਟੀ ਵੱਲੋਂ ਕਰੀਬ 1000 ਹਜ਼ਾਰ ਮਿੱਟੀ ਅਤੇ ਲੱਕੜ ਦੇ ਆਲ੍ਹਣੇ ਲਗਾਏ ਗਏ। ਹੁਣ ਤੱਕ ਇਹ ਵਾਤਾਵਰਨ ਪ੍ਰੇਮੀ ਵੱਲੋਂ 60-70 ਹਜ਼ਾਰ ਆਲ੍ਹਣੇ ਲਗਾਏ ਜਾ ਚੁੱਕੇ ਹਨ, ਹਰ ਸਾਲ 3 ਤੋਂ 5 ਹਜ਼ਾਰ ਆਲ੍ਹਣੇ ਲਗਾਏ ਜਾ ਰਹੇ ਹਨ। ਬਰਨਾਲਾ ਜ਼ਿਲ੍ਹੇ ਤੋਂ ਬਾਹਰੋਂ ਆ ਕੇ ਵੀ ਲੋਕ ਇਹਨਾਂ ਦਾ ਉਪਰਲਾ ਦੇਖਦੇ ਹਨ ਅਤੇ ਸ਼ਲਾਘਾ ਕਰਦੇ ਹਨ।
ਹੁਣ ਤੱਕ 60-70 ਹਜ਼ਾਰ ਵੰਡ ਚੁੱਕੇ ਹਨ ਆਲ੍ਹਣੇ: ਇਸ ਮੌਕੇ ਸੰਸਥਾ ਮੁਖੀ ਸੰਦੀਪ ਧੌਲਾ ਨੇ ਕਿਹਾ ਕਿ ਉਹ 2010 ਤੋਂ ਲੈ ਕੇ ਉਹ ਸੰਸਾਰ ਚਿੜੀ ਦਿਵਸ ਮਨਾ ਰਹੇ ਹਨ। ਕਿਉਂਕਿ ਵਿਸ਼ਵ ਵਿੱਚ ਚਿੜੀਆਂ ਦੀ ਗਿਣਤੀ ਦਿਨੋਂ ਦਿਨ ਘਟ ਰਹੀ ਹੈ। ਜਿਸ ਕਰਕੇ ਉਹਨਾਂ ਨੂੰ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ। ਅੱਜ ਵਿਸ਼ਵ ਚਿੜੀ ਦਿਵਸ ਮੌਕੇ ਪੰਛੀਆਂ ਲਈ ਰਹਿਣ ਬਸੇਰੇ ਲਗਾਏ ਜਾ ਰਹੇ ਹਨ ਤਾਂ ਕਿ ਇਹਨਾਂ ਅਲੋਪ ਹੋ ਰਹੇ ਪੰਛੀਆਂ ਨੂੰ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਹੁਣ ਤੱਕ ਉਹਨਾਂ ਵਲੋਂ 60-70 ਹਜ਼ਾਰ ਆਲ੍ਹਣੇ ਲਗਾਏ ਜਾ ਚੁੱਕੇ ਹਨ।
ਹਰ ਸਾਲ 3 ਤੋਂ 5 ਹਜ਼ਾਰ ਲਗਾਏ ਜਾ ਰਹੇ ਹਨ ਆਲ੍ਹਣੇ : ਹਰ ਸਾਲ 3 ਤੋਂ 5 ਹਜ਼ਾਰ ਆਲ੍ਹਣੇ ਲਗਾਏ ਜਾ ਰਹੇ ਹਨ। ਉਹ ਅੱਗੇ ਤੋਂ ਵੀ ਪੰਛੀਆਂ ਲਈ ਰਹਿਣ ਬਸੇਰੇ ਅਤੇ ਦਰੱਖਤ ਲਗਾਉਣ ਦੇ ਉਪਰਾਲੇ ਜਾਰੀ ਰੱਖਣਗੇ। ਉਹਨਾਂ ਕਿਹਾ ਕਿ ਆਮ ਲੋਕਾਂ ਨੂੰ ਵੀ ਆਪਣੇ ਖੁਸ਼ੀਆਂ ਗਮੀਆਂ ਦੇ ਮੌਕੇ ਆਲ੍ਹਣੇ ਅਤੇ ਦਰੱਖਤ ਲਗਾ ਕੇ ਇਹਨਾਂ ਪੰਛੀਆਂ ਨੂੰ ਬਚਾਉਣ ਲਈ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ। ਉਹਨਾ ਕਿਹਾ ਕਿ ਅੱਜ ਉਹਨਾ ਵਲੋਂ 1000 ਦੇ ਕਰੀਬ ਮਿੱਟੀ ਅਤੇ ਲੱਕੜ ਦੇ ਆਲ੍ਹਣੇ ਲਗਾਏ ਜਾ ਰਹੇ ਹਨ।
ਉਥੇ ਇਸ ਮੌਕੇ ਜਿਲ੍ਹਾ ਬਰਨਾਲਾ ਤੋਂ ਬਾਹਰੋਂ ਆਏ ਵਾਤਾਵਰਨ ਪ੍ਰੇਮੀਆਂ ਨੇ ਕੁਦਰਤ ਪ੍ਰੇਮੀ ਸੁਸਾਇਟੀ ਬਰਨਾਲਾ ਦੇ ਉਪਰਾਲੇ ਦੀ ਪ੍ਰਸ਼ੰਸ਼ਾ ਕੀਤੀ। ਉਹਨਾਂ ਕਿਹਾ ਕਿ ਸੰਦੀਪ ਧੌਲਾ ਅਤੇ ਇਹਨਾਂ ਦੀ ਟੀਮ ਪੰਛੀਆਂ ਅਤੇ ਵਾਤਵਰਨ ਲਈ ਬਹੁਤ ਵਧੀਆ ਕਾਰਜ ਕਰ ਰਹੀ ਹੈ। ਇਹਨਾਂ ਦੀ ਟੀਮ ਸਾਨੂੰ ਅਤੇ ਸਮਾਜ ਨੂੰ ਪੰਛੀਆਂ ਅਤੇ ਵਾਤਾਵਰਨ ਨੂੰ ਪ੍ਰੇਮ ਕਰਨ ਦੀ ਪ੍ਰੇਰਣਾ ਦੇ ਰਹੀ ਹੈ। ਇਹਨਾਂ ਵਲੋਂ ਪਹਿਲਾਂ ਦਰੱਖਤ ਲਗਾਏ ਜਾਂਦੇ ਹਨ ਅਤੇ ਬਾਅਦ ਵਿੱਚ ਦਰੱਖਤਾਂ ਉਪਰ ਪੰਛੀਆਂ ਲਈ ਆਲ੍ਹਣੇ ਲਗਾ ਕੇ ਚੰਗਾ ਸੰਦੇਸ਼ ਦੇ ਰਹੇ ਹਨ।
- ਕਿਸਾਨ ਆਗੂ ਸਰਵਣ ਪੰਧੇਰ ਨੇ ਕੀਤੀ ਪ੍ਰੈੱਸ ਕਾਨਫਰੰਸ, ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਸ਼ੰਭੂ ਬਾਰਡਰ ਲਈ ਜਥਾ ਰਵਾਨਾ
- ਖ਼ਜ਼ਾਨਾ ਮੰਤਰੀ ਦੇ ਹਲਕੇ 'ਚ ਜ਼ਹਿਰੀਲੀ ਸ਼ਰਾਬ ਨੇ ਘਰਾਂ 'ਚ ਵਿਛਾਏ ਸੱਥਰ, ਚਾਰ ਲੋਕਾਂ ਦੀ ਮੌਤ, ਪੁਲਿਸ ਨੇ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ, ਜਾਂਚ ਜਾਰੀ
- ਲੋਕ ਸਭਾ ਚੋਣਾਂ ਤੋਂ ਪਹਿਲਾਂ ਲੁਧਿਆਣਾ ਦੀ ਮੁੱਖ ਚੋਣ ਅਫਸਰ ਦਾ ਬਿਆਨ, ਕਿਹਾ- 39 ਥਾਂ ਨਾਕੇਬੰਦੀ ਦੇ ਨਾਲ 42 ਫਲਾਇੰਗ ਸਕੁਇਡ ਟੀਮਾਂ ਤਾਇਨਾਤ, ਸ਼ਿਕਾਇਤ ਲਈ ਬਣਾਈ ਐਪ
ਉਹਨਾਂ ਕਿਹਾ ਕਿ ਪੰਛੀਆਂ ਲਈ ਆਲ੍ਹਣੇ ਲਗਾਉਣਾ ਅਮਰੀਕਾ ਦੀ ਖੋਜ ਹੈ। ਅਮਰੀਕਾ ਹਰ ਸਾਲ ਆਪਣੇ ਰੁੱਖ੍ਹਾਂ ਉਪਰ ਆਲ੍ਹਣੇ ਲਗਾਉਂਦੇ ਹਨ। ਹੁਣ ਇਹ ਟਰੈਂਡ ਭਾਰਤ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਸਾਡੇ ਵਿਰਾਸਤੀ ਘਰ ਅਤੇ ਦਰੱਖਤ ਖ਼ਤਮ ਹੋਣ ਕਰਕੇ ਸਾਰੀ ਕੁਦਰਤ ਦਾ ਸਿਸਟਮ ਬਦਲ ਰਿਹਾ ਹੈ। ਜਿਸ ਕਰਕੇ ਪੰਛੀਆਂ ਦੀ ਜਗ੍ਹਾ ਆਪਣੇ ਘਰਾਂ ਤੇ ਦਰੱਖਤਾਂ ਦੇ ਸਿਸਟਮ ਬਦਲਣ ਕਰਕੇ ਖ਼ਤਮ ਹੋ ਰਹੇ ਹਨ। ਉਹਨਾਂ ਕਿਹਾ ਕਿ ਪੰਛੀਆਂ ਦੀਆਂ ਕੁੱਝ ਪ੍ਰਜਾਤੀਆਂ ਆਪਣਾ ਆਲ੍ਹਣਾ ਆਪ ਨਹੀਂ ਬਣਾਉਂਦੀਆਂ ਅਤੇ ਦੂਜੇ ਪੰਛੀਆਂ ਦੀਆਂ ਪ੍ਰਜਾਤੀਆਂ ਦੇ ਆਲ੍ਹਣੇ ਉਪਰ ਕਬਜ਼ਾ ਕਰਦੀਆਂ ਹਨ। ਜਿਸ ਕਰਕੇ ਸਾਨੂੰ ਹਰ ਤਰ੍ਹਾਂ ਦੇ ਪੰਛੀ ਨੂੰ ਬਚਾਉਣ ਦੀ ਲੋੜ ਹੈ। ਖਾਸ ਕਰਕੇ ਅਲੋਪ ਹੋ ਰਹੇ ਚਿੜੀ ਨੂੰ ਬਚਾਉਣ ਲਈ ਵਿਰਾਸਤੀ ਦਰਖੱਤ ਲਗਾਉਂਦੇ ਚਾਹੀਦੇ ਹਨ।